ਕਰਾਈਮ ਬ੍ਰਾਂਚ ਜਲੰਧਰ ਵਲੋਂ 100 ਗ੍ਰਾਮ ਹੈਰੋਇਨ ਸਮੇਤ ਕਾਬੂ
ਕਰਾਈਮ ਬ੍ਰਾਂਚ ਜਲੰਧਰ ਦਿਹਾਤੀ(ਜਸਕੀਰਤ ਰਾਜਾ)ਸ਼੍ਰੀ ਮੁਖਵਿੰਦਰ ਸਿੰਘ ਭੁੱਲਰ, ਪੀ.ਪੀ.ਐਸ. ਸੀਨੀਅਰ ਪੁਲਿਸ ਕਪਤਾਨ,ਜਲੰਧਰ ਦਿਹਾਤੀ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਨਸ਼ਾ ਤਸਕਰਾਂ ਖਿਲਾਫ ਚਲਾਈ ਗਈ ਵਿਸ਼ੇਸ਼ ਮੁਹਿਮ ਤਹਿਤ ਸ੍ਰੀ ਮਨਪ੍ਰੀਤ ਸਿੰਘ ਢਿੱਲੋ ਪੀ.ਪੀ.ਐਸ ਪੁਲਿਸ ਕਪਤਾਨ, ਇਨਵੈਸਟੀਗੇਸ਼ਨ ਜਲੰਧਰ ਦਿਹਾਤੀ ਅਤੇ ਸ੍ਰੀ ਤਰਸੇਮ ਮਸੀਹ, ਪੀ.ਪੀ.ਐਸ, ਉਪ ਪੁਲਿਸ ਕਪਤਾਨ, ਇਵੈਸਟੀਗੇਸ਼ਨ ਜਲੰਧਰ ਦਿਹਾਤੀ ਦੀ ਰਹਿਨੁਮਾਈ ਹੇਠ ਪੁਸ਼ਪ ਬਾਲੀ ਇੰਚਾਰਜ ਕ੍ਰਾਇਮ ਬ੍ਰਾਂਚ ਜਲੰਧਰ ਦਿਹਾਤੀ ਦੀ ਸਪੈਸ਼ਲ ਪੁਲਿਸ ਟੀਮ ਵਲੋਂ 10 ਗ੍ਰਾਮ ਹੈਰੋਇਨ ਸਮੇਤ 12 ਨਸ਼ਾ ਤਸਕਰਾਂ ਨੂੰ ਗ੍ਰਿਫਤਾਰ ਕਰਕੇ ਵੱਡੀ ਸਫਲਤਾ ਹਾਸਿਲ ਕੀਤੀ।
ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਸ੍ਰੀ ਮਨਪ੍ਰੀਤ ਸਿੰਘ ਢਿੱਲੋਂ ਪੀ.ਪੀ.ਐਸ ਪੁਲਿਸ ਕਪਤਾਨ ਇਨਵੈਸਟੀਗੇਸ਼ਨ ਜਲੰਧਰ ਦਿਹਾਤੀ ਨੇ ਦੱਸਿਆ ਕਿ ਮਿਤੀ 22.06.2023 ਨੂੰ ਪੁਸ਼ਪ ਬਾਲੀ ਇੰਚਾਰਜ ਕਰਾਇਮ ਬਾਦ ਜਿਲ੍ਹਾ ਜਲੰਧਰ ਦਿਹਾਤੀ ਨੇ ਸਮਾਜ ਦੇ ਮਾੜੇ ਅਨਸਰਾ ਅਤੇ ਨਸ਼ਾ ਸਮਗਲਰਾਂ ਨੂੰ ਕਾਬੂ ਕਰਨ ਲਈ ਜਿਲ੍ਹਾ ਜਲੰਧਰ ਦਿਹਾਤੀ ਦੇ ਇਲਾਕੇ ਵਿਚ ਕਰਾਈਮ ਬ੍ਰਾਂਚ ਦੀ ਟੀਮ ਵੱਲੋਂ ਵੱਖ-2 ਜਗ੍ਹਾਂ ਪਰ ਚੈਕਿੰਗ ਤੇ ਨਾਕਾਬੰਦੀ ਕੀਤੀ ਜਾ ਰਹੀ ਹੈ ਇਸ ਸਬੰਧ ਵਿੱਚ ਹੀ ਕਰਾਈਮ ਬ੍ਰਾਂਚ ਦੀ ਇਕ ਟੀਮ ਐਸ.ਆਈ ਭੁਪਿੰਦਰ ਸਿੰਘ ਦੀ ਅਗਵਾਈ ਹੇਠ ਆਦਮਪੁਰ, ਕਠਾਰ ਤੋਂ ਹੁੰਦੇ ਹੋਏ ਪਿੰਡ ਜਲ ਭੈਅ ਆਦਿ ਨੂੰ ਜਾ ਰਹੇ ਸੀ ਜਦ ਪੁਲਿਸ ਪਾਰਟੀ ਸ਼ਾਮ ਚੁਰਾਸੀ ਰੋਡ ਵੱਲ ਨੂੰ 100 ਮੀਟਰ ਅੱਗੇ ਪੁੱਜੀ ਤਾਂ ਸੜਕ ਦੇ ਖੱਬੇ ਪਾਸੇ ਸਬਜੀ ਵਾਲੀ ਦੁਕਾਨ ਦੇ ਪਾਸ 02 ਮੰਨੇ ਨੌਜਵਾਨ ਖੜੇ ਦਿਖਾਈ ਦਿੱਤੇ ਜੋ ਪੁਲਿਸ ਪਾਰਟੀ ਨੂੰ ਦੇਖ ਕੇ ਮੋਕਾ ਤੋ ਖਿਸਕਣ ਲੱਗੇ ਤੇ ਤੇਜ ਕਦਮੀ ਸ਼ਾਮ ਚੁਰਾਸੀ ਵੱਲ ਨੂੰ ਤੁਰ ਪਏ ਤੇ ਜਿਹਨਾ ਨੇ ਆਪਣੀਆ-2 ਪੈਂਟ ਦੀਆ ਖੱਬੀਆਂ ਜੇਬਾਂ ਵਿਚੋਂ ਦੋ ਵਜਨਦਾਰ ਮੋਮੀ ਲਿਫਾਫੇ ਕੱਢ ਕੇ ਖੱਬੇ ਪਾਸੇ ਖਾਲੀ ਪਲਾਟ ਵਿੱਚ ਸੁੱਟ ਦਿਤੇ ਜਿਹਨਾ ਨੂੰ S1 ਭੁਪਿੰਦਰ ਸਿੰਘ ਨੇ ਸਾਥੀ ਕਰਮਚਾਰੀਆ ਦੀ ਮਦਦ ਨਾਲ ਸ਼ਕ ਦੀ ਬਿਨਾਅ ਪਰ ਪਰ ਕਾਬੂ ਕਰਕੇ ਨਾਮ ਪਤਾ ਪੁੱਛਿਆ ਜੋ ਪਹਿਲੇ ਨੌਜਵਾਨ ਨੇ ਆਪਣਾ ਨਾਮ ਹਰਜੀਤ ਸਿੰਘ ਉਰਫ ਮੋਨੂੰ ਪੁੱਤਰ ਅਵਤਾਰ ਸਿੰਘ ਵਾਸੀ ਪਿੰਡ ਬਹਿਰਾਮ ਸ਼ਰਿਸ਼ਤਾ ਥਾਣਾ ਭੋਗਪੁਰ ਜਿਲਾ ਜਲੰਧਰ ਦਸਿਆ ਅਤੇ ਦੂਸਰੇ ਨੌਜਵਾਨ ਨੇ ਆਪਣਾ ਨਾਮ ਮਨੀਸ਼ ਕੁਮਾਰ ਉਰਫ ਮਨੀ ਪੁੱਤਰ ਰਾਜ ਕੁਮਾਰ ਵਾਸੀ ਮੁਹੱਲਾ ਦਸ਼ਮੇਸ਼ ਨਗਰ ਗਲੀ ਨੰਬਰ 11 ਥਾਣਾ ਮਾਡਲ ਟਾਉਣ ਹੁਸਿਆਰਪੁਰ ਦੱਸਿਆ ਜਿਹਨਾ ਦੇ ਦੁਆਰਾ ਸੁਟੇ ਹੋਏ ਮੋਮੀ ਲਿਫਾਫਿਆ ਨੂੰ ਚੁੱਕ ਕੇ ਚੈਕ ਕਰਨ ਪਰ ਦੋਹਨਾ ਮੋਮੀ ਲਿਫਾਫਿਆ ਵਿਚ 50/50 ਗ੍ਰਾਮ ਹੈਰੋਇਨ ਕੁਲ 100 ਗ੍ਰਾਮ ਹੈਰੋਇਨ ਬ੍ਰਾਮਦ ਹੋਈ ਜਿਸ ਪਰ 51 ਭੁਪਿੰਦਰ ਸਿੰਘ ਨੇ ਮੁਕੱਦਮਾ ਨੰਬਰ 82 ਮਿਤੀ 22.06.2023 ਅਧ 21-B/61/85 NDPS ACT ਥਾਣਾ ਆਦਮਪੁਰ ਜਿਲ੍ਹਾ ਜਲੰਧਰ ਦਿਹਾਤੀ ਦਰਜ ਰਜਿਸਟਰ ਕਰਵਾਕੇ ਤਫਤੀਸ਼ ਅਮਲ ਵਿੱਚ ਲਿਆਂਦੀ ਅਤੇ ਬਾਅਦ ਪੁੱਛਗਿਛ ਦੋਸ਼ੀਆਨ ਨੂੰ ਸ਼ਾਮਿਲ ਤਫਤੀਸ਼ ਕਰਕੇ ਹਸਬ ਜਾਬਤਾ ਗ੍ਰਿਫਤਾਰ ਕੀਤਾ। ਮੁੱਢਲੀ ਪੁਛਗਿਛ ਤੋਂ ਇਹ ਗੱਲ ਸਾਹਮਣੇ ਆਈ ਹੈ ਕਿ ਦੋਸ਼ੀ ਉਕਤ ਹਰਜੀਤ ਸਿੰਘ ਉਰਫ ਮੋਨੂੰ ਦਾ ਗਡੀਆਂ ਧੋਣ ਦਾ ਸਰਵਿਸ਼ ਸਟੇਸ਼ਨ ਅੱਡਾ ਬਹਿਰਾਮ ਵਿਖੇ ਹੈ ਦੋਨਾ ਦੋਸ਼ੀਆ ਉਕਤਾਂ ਹਰਜੀਤ ਸਿੰਘ ਉਰਫ ਮੈਨੂੰ ਅਤੇ ਮਨੀਸ਼ ਕੁਮਾਰ ਉਰਫ ਮਨੀ ਨੂੰ ਪੇਸ਼ ਅਦਾਲਤ ਕਰਕੇ ਰਿਮਾਂਡ ਹਾਸਿਲ ਕੀਤਾ ਗਿਆ ਹੈ ਅਤੇ ਦੋਸ਼ੀਆ ਪਾਸੋ ਹੋਰ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ ਕਿ ਉਹ ਬ੍ਰਾਮਦ ਕੀਤੀ ਹੈਰੋਇਨ ਕਿਸ ਪਾਸੇ ਖਰੀਦ ਕੀਤੀ ਹੈ ਅਤੇ ਕਿਸ-ਕਿਸ ਨੂੰ ਅੱਗੇ ਸਪਲਾਈ ਕਰਨੀ ਸੀ ਅਤੇ ਇਨ੍ਹਾਂ ਦੇ ਸਾਥੀ ਕੌਣ-ਕੌਣ ਹੈ।ਅਤੇ ਦੋਨਾ ਦੋਸੀਆ ਉਕਤਾਂ ਹਰਜੀਤ ਸਿੰਘ ਉਰਫ ਮੈਨੂੰ ਅਤੇ ਮਨੀਸ਼ ਕੁਮਾਰ ਉਰਫ ਮਨੀ ਦੀ ਚਲ-ਅਚਲ ਜਾਇਦਾਦ ਦੀ ਵੀ ਜਾਂਚ ਕੀਤੀ ਜਾਵੇਗੀ।
ਕੁੱਲ ਬ੍ਰਾਮਦਗੀ :- 100 ਗ੍ਰਾਮ ਹੈਰੋਇਨ