ਜਿਲ੍ਹਾ ਤੇ ਸ਼ੈਸ਼ਨ ਜੱਜ ਨੇ ਜਿਲ੍ਹਾ ਵਾਸੀਆਂ ਨੂੰ ਹੜ੍ਹ ਪੀੜ੍ਹਤਾਂ ਦੀ ਮਦਦ ਲਈ ਅੱਗੇ ਆਉਣ ਦੀ ਕੀਤੀ ਅਪੀਲ
ਅੰਮ੍ਰਿਤਸਰ ਸਾਹਿਬ, ਡੀਡੀ ਨਿਊਜ਼ਪੇਪਰ: ਜੀਵਨ ਸ਼ਰਮਾ/ਵਿਕਰਮਜੀਤ ਸਿੰਘ ਪੰਜਾਬ ਦਾ ਹਰ ਫਿਰਕਾ ਤੇ ਵਰਗ ਹੜ੍ਹ ਪੀੜ੍ਹਤਾਂ ਦੀ ਮਦਦ ਲਈ ਅੱਗੇ ਆ ਰਿਹਾ ਹੈ ਅਤੇ ਇਸੇ ਹੀ ਕੜੀ ਤਹਿਤ ਅੱਜ ਜਿਲ੍ਹਾ ਅੰਮ੍ਰਿਤਸਰ ਦੇ ਨਿਆਇਕ ਅਫ਼ਸਰਾਂ ਨੇ ਹੜ੍ਹ ਪੀੜ੍ਹਤਾਂ ਦੀ ਮਦਦ ਲਈ ਰਾਹਤ ਸਮੱਗਰੀ ਰਵਾਨਾ ਕੀਤੀ।
ਇਸ ਮੌਕੇ ਜਿਲ੍ਹਾ ਤੇ ਸ਼ੈਸ਼ਨ ਜੱਜ ਅੰਮ੍ਰਿਤਸਰ ਸ੍ਰੀਮਤੀ ਹਰਪ੍ਰੀਤ ਕੌਰ ਰੰਧਾਵਾ ਨੇ ਦੱਸਿਆ ਕਿ ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਿਟੀ ਦੀਆਂ ਹਦਾਇਤਾਂ ਹੇਠ ਅੱਜ ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਿਟੀ ਅੰਮ੍ਰਿਤਸਰ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ’ਚ ਰਾਹਤ ਸਮੱਗਰੀ ਨੂੰ ਝੰਡੀ ਦੇ ਕੇ ਰਵਾਨਾ ਕੀਤਾ। ਉਨਾਂ ਦੱਸਿਆ ਕਿ ਜਿਲ੍ਹਾ ਪ੍ਰਸ਼ਾਸਨ ਰਾਹੀਂ ਪਤਾ ਲੱਗਿਆ ਸੀ ਕਿ ਬਿਆਸ ਦਰਿਆ ਦੇ ਕੰਡੇ ਉਪਰ ਵਸੇ ਪਿੰਡ ਬੁੱਢਾ ਥੇਹ ਦੇ ਕਰੀਬ 100 ਪਰਿਵਾਰ ਪਿਛਲੇ ਦਿਨਾਂ ਤੋਂ ਆ ਰਹੀ ਤੇਜ਼ ਬਾਰਿਸ਼ ਅਤੇ ਹੜ੍ਹ ਦੇ ਪਾਣੀ ਪ੍ਰਭਾਵਿਤ ਹੋਏ ਹਨ ਦੀ ਸਹਾਇਤਾ ਲਈ ਜਿਲ੍ਹਾ ਨਿਆਇਕ ਅਫਸਰਾਂ ਨੇ ਆਪਣਾ ਯੋਗਦਾਨ ਕਰਕੇ ਲੋੜੀਂਦੀ ਰਕਮ ਇਕੱਠੀ ਕੀਤੀ ਸੀ। ਸ੍ਰੀਮਤੀ ਰੰਧਾਵਾ ਨੇ ਦੱਸਿਆ ਕਿ ਰਾਸ਼ਨ ਸਮੱਗਰੀ ਦੇ 100 ਪੈਕੇਟ ਤਿਆਰ ਕਰਵਾਈ ਗਏ ਸਨ। ਜਿਨ੍ਹਾਂ ਵਿੱਚ ਘਰੇਲੂ ਜਰੂਰੀ ਵਸਤਾਂ ਜਿਵੇਂ ਕੀ ਆਟਾ, ਦਾਲਾ, ਖੰਡ, ਚਾਹਪਤੀ, ਤੇਲ ਅਤੇ ਹੋਰ ਜ਼ਰੂਰੀ ਵਸਤਾਂ ਭੇਜੀਆਂ ਗਈਆਂ ਹਨ।
ਜਿਲ੍ਹਾ ਤੇ ਸ਼ੈਸ਼ਨ ਜੱਜ ਨੇ ਜਿਲ੍ਹਾ ਵਾਸੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਵੀ ਹੜ੍ਹ ਪੀੜ੍ਹਤਾਂ ਦੀ ਮਦਦ ਲਈ ਅੱਗੇ ਆਉਣ। ਉਨਾਂ ਕਿਹਾ ਕਿ ਇਸ ਕੁਦਰਤੀ ਆਫ਼ਤ ਦਾ ਮੁਕਾਬਾ ਆਪਸ ਵਿਚ ਮਿਲਜੁੱਲ ਕੇ ਹੀ ਕੀਤਾ ਜਾ ਸਕਦਾ ਹੈ ਅਤੇ ਸਾਡਾ ਸਾਰਿਆਂ ਦਾ ਫਰਜ਼ ਬਣਦਾ ਹੈ ਕਿ ਅਸੀਂ ਇਸ ਨੇਕ ਕੰਮ ਲਈ ਅੱਗੇ ਆਈਏ।
ਇਸ ਉਪਰੰਤ ਸ੍ਰੀ ਰਸ਼ਪਾਲ ਸਿੰਘ ਚੀਫ ਜੁਡੀਸ਼ੀਅਲ ਮੈਜਿਸਟਰੇਟ-ਕਮ-ਸਕੱਤਰ ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਿਟੀ ਆਪਣੀ ਦੇਖਰੇਖ ਹੇਠ ਰਾਹਤ ਸਮੱਗਰੀ ਲੈ ਕੇ ਪਿੰਡ ਬੁੱਢਾ ਥੇਹ ਵਿਖੇ ਪੁੱਜੇ ਅਤੇ ਹੜ੍ਹ ਤੋਂ ਪ੍ਰਭਾਵਿਤ ਲੋਕਾਂ ਵਿੱਚ ਰਾਹਤ ਸਮੱਗਰੀ ਦੀ ਵੰਡ ਕੀਤੀ।
ਇਸ ਮੌਕੇ ਸ੍ਰੀ ਦਰਬਾਰੀ ਲਾਲ ਵਧੀਕ ਜਿਲ੍ਹਾ ਤੇ ਸ਼ੈਸ਼ਨ ਜੱਜ, ਮਿਸਜ ਮਨਦੀਪ ਕੌਰ ਪ੍ਰਿੰਸੀਪਲ ਜੱਜ ਫੈਮਿਲੀ ਕੋਰਟ, ਸ੍ਰੀ ਰਾਜੇਸ਼ ਕੁਮਾਰ ਵਧੀਕ ਜਿਲ੍ਹਾ ਤੇ ਸ਼ੈਸ਼ਨ ਜੱਜ, ਸ੍ਰੀ ਦਲਜੀਤ ਸਿੰਘ ਰਲਹਨ ਵਧੀਕ ਜਿਲ੍ਹਾ ਤੇ ਸ਼ੈਸ਼ਨ ਜੱਜ, ਸ੍ਰੀ ਗੁਰਮੋਹਨ ਸਿੰਘ ਵਧੀਕ ਜਿਲ੍ਹਾ ਤੇ ਸ਼ੈਸ਼ਨ ਜੱਜ, ਸ੍ਰੀ ਸੁਮਿੱਤ ਘਈ ਵਧੀਕ ਜਿਲ੍ਹਾ ਤੇ ਸ਼ੈਸ਼ਨ ਜੱਜ, ਸ੍ਰੀ ਰਣਧੀਰ ਵਰਮਾ ਵਧੀਕ ਜਿਲ੍ਹਾ ਤੇ ਸ਼ੈਸ਼ਨ ਜੱਜ, ਮਿਸਜ ਸੰਗੀਤਾ ਅਡੀਸ਼ਲ ਪ੍ਰਿੰਸੀਪਲ ਜੱਜ ਫੈਮਿਲੀ ਕੋਰਟ, ਸ੍ਰੀ ਰਵਿੰਦਰਜੀਤ ਸਿੰਘ ਬਾਜਵਾ ਵਧੀਕ ਜਿਲ੍ਹਾ ਤੇ ਸ਼ੈਸ਼ਨ ਜੱਜ, ਮਿਸਜ ਪਰਮਜੀਤ ਕੌਰ ਵਧੀਕ ਪਿ੍ਰੰਸੀਪਲ ਜੱਜ ਫੈਮਿਲੀ ਕੋਰਟ ਤੋਂ ਇਲਾਵਾ ਹਰ ਅਧਿਕਾਰੀ ਵੀ ਹਾਜ਼ਰ ਸਨ।
ਕੈਪਸ਼ਨ : ਜਿਲ੍ਹਾ ਤੇ ਸ਼ੈਸ਼ਨ ਜੱਜ ਅੰਮ੍ਰਿਤਸਰ ਸ੍ਰੀਮਤੀ ਹਰਪ੍ਰੀਤ ਕੌਰ ਰੰਧਾਵਾ ਹੜ੍ਹ ਪੀੜ੍ਹਤਾਂ ਦੀ ਮਦਦ ਲਈ ਰਾਹਤ ਸਮੱਗਰੀ ਨੂੰ ਝੰਡੀ ਦੇ ਕੇ ਰਵਾਨਾ ਕਰਦੇ ਹੋਏ।
ਸ੍ਰੀ ਰਸ਼ਪਾਲ ਸਿੰਘ ਚੀਫ ਜੁਡੀਸ਼ੀਅਲ ਮੈਜਿਸਟਰੇਟ-ਕਮ-ਸਕੱਤਰ ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਿਟੀ ਅੰਮ੍ਰਿਤਸਰ ਪਿੰਡ ਬੁੱਢਾ ਥੇਹ ਵਿਖੇ ਹੜ੍ਹ ਪੀੜ੍ਹਤ ਪਰਿਵਾਰਾਂ ਨੂੰ ਰਾਹਤ ਸਮੱਗਰੀ ਵੰਡਦੇ ਹੋਏ।