ਲੋਕਾਂ ਲਈ ਸਿਰ ਦਰਦ ਬਣ ਰਿਹਾ ਹੈ ਜੰਡਿਆਲੇ ਗੁਰੂ ਸ਼ਹਿਰ ਵਿੱਚ ਪੁਰਾਣੇ ਬੱਸ ਅੱਡੇ ਤੇ ਲੱਗਾ ਕੂੜੇ ਦਾ ਢੇਰ !
ਜੰਡਿਆਲਾ ਗੁਰੂ 16 ਨਵੰਬਰ ( ਜੀਵਨ ਸਰਮਾਂ, ਵਿਕਰਮਜੀਤ ਸਿੰਘ ) ਜੰਡਿਆਲਾ ਗੁਰੂ ਸ਼ਹਿਰ ਦੀ ਸਫਾਈ ਪ੍ਰਬੰਧਾਂ ਨੂੰ ਲੈ ਕੇ ਜੰਡਿਆਲਾ ਗੁਰੂ ਦਾ ਪ੍ਰਸ਼ਾਸਨ ਅਤੇ ਨਗਰ ਕੌਂਸਲ ਹਮੇਸ਼ਾ ਹੀ ਚਰਚਾ ਵਿਚ ਰਹਿੰਦਾ ਹੈ। ਅਕਸਰ ਹੀ ਅਖਬਾਰਾਂ ਵਿਚ ਜੰਡਿਆਲਾ ਗੁਰੂ ਦੀ ਮਾੜੇ ਸਫਾਈ ਪ੍ਰਬੰਧਾਂ ਨੂੰ ਲੈ ਕੇ ਕੋਈ ਨਾਂ ਕੋਈ ਖਬਰ ਪ੍ਰਕਾਸ਼ਿਤ ਹੁੰਦੀ ਰਹਿੰਦੀ ਹੈ ਪ੍ਰੰਤੂ ਇਸ ਪਾਸੇ ਵੱਲ ਨਾਂ ਤਾਂ ਨਗਰ ਕੌਂਸ਼ਲ ਜੰਡਿਆਲਾ ਗੁਰੂ ਅਤੇ ਨਾ ਹੀ ਪ੍ਰਸ਼ਾਸਨ ਕੋਈ ਧਿਆਨ ਹੈ ਜਿਸ ਕਾਰਨ ਸ਼ਹਿਰ ਨਰਕ ਦਾ ਰੂਪ ਧਰਨਾ ਕਰ ਰਿਹਾ ਹੈ। ਇਸ ਸਬੰਧੀ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਾਮਰੇਡ ਨਿਰਮਲ ਸਿੰਘ ਛੱਜਲਵੱਡੀ ਨੇ ਕਿਹਾ ਕਿ ਅੱਜ-ਕੱਲ ਤਿਉਹਾਰਾਂ ਦੇ ਦਿਨ ਹਨ ਪਰ ਜੰਡਿਆਲਾ ਗੁਰੂ ਸ਼ਹਿਰ ਵਿਚ ਮੇਨ ਪੁਰਾਣੇ ਬੱਸ ਅੱਡੇ ਵਿੱਚ ਕੂੜੇ ਦਾ ਨਜਾਇਜ਼ ਡੰਪ ਜਿਸ ਨੇ ਪੂਰੇ ਬੱਸ ਅੱਡੇ ਵਿੱਚ ਬਿਮਾਰੀਆਂ ਦਾ ਅੱਡਾ ਬਣਾਇਆ ਹੋਇਆ ਹੈ । ਇੱਕ ਸਾਈਡ ਤੇ ਸੇਵਾ ਕੇਂਦਰ ਅਤੇ ਖਾਣ ਪੀਣ ਦੀਆਂ ਰੇੜੀਆਂ ਲੱਗਦੀਆਂ ਹਨ ਤੇ ਜੋ ਕੋਈ ਵੀ ਸੇਵਾ ਕੇਂਦਰ ਜਾਂ ਖਾਣ ਪੀਣ ਵਾਲੀਆਂ ਰੇੜੀਆਂ ਤੋਂ ਕੁਝ ਖਾਣ ਆਉਂਦਾ ਹੈ ਤਾਂ ਇਹ ਗੰਦੇ ਕੂੜੇ ਤੋਂ ਪੈਦਾ ਹੋਇਆਂ ਮੱਖੀਆਂ, ਮੱਛਰ ਉਹਨਾਂ ਨੂੰ ਬਿਮਾਰ ਕਰ ਰਿਹਾ ਹੈ। ਸ਼ਹਿਰ ਵਿੱਚ ਥਾਂ-ਥਾਂ ‘ਤੇ ਵੱਡੇ ਵੱਡੇ ਕੂੜੇ ਢੇਰ ਲੱਗੇ ਹੋਏ ਹਨ ਜਿਸ ਵੱਲ ਕੋਈ ਧਿਆਨ ਨਹੀਂ ਦੇ ਰਿਹਾ । ਉਹਨਾਂ ਕਿਹਾ ਕਿ ਸ਼ਹਿਰ ਦੀ ਸਫਾਈ ਦੀ ਜਿੰਮੇਵਾਰ ਪ੍ਰਸ਼ਾਸਨ ਅਤੇ ਨਗਰ ਕੌਂਸਲ ਦੀ ਹੈ ਪਰ ਇਹਨਾਂ ਦੀ ਨਲਾਇਕੀ ਹਮੇਸ਼ਾ ਹੀ ਸਾਹਮਣੇ ਆਉਂਦੀ ਰਹਿੰਦੀ ਹੈ। ਛੱਜਲਵੱਡੀ ਨੇ ਅੱਗੇ ਕਿਹਾ ਕਿ ਪੰਜਾਬ ਦੀ ਭਗਵੰਤ ਮਾਨ ਸਰਕਾਰ ਰੰਗਲਾ ਪੰਜਾਬ ਬਣਾਉਣ ਦੀਆਂ ਗੱਲਾਂ ਕਰਦੀ ਹੈ ਪਰ ਦਿਵਾਲੀ ਦਾ ਤਿਉਹਾਰ ਪੂਰੇ ਉਤਸ਼ਾਹ ਪੂਰਵਕ ਲੋਕ ਮਨਾ ਰਹੇ ਸਨ । ਇਸ ਦੇ ਉਲਟ ਲੋਕਾਂ ਨੂੰ ਜੰਡਿਆਲਾ ਗੁਰੂ ਸ਼ਹਿਰ ਵਿੱਚ ਆਮ ਆਦਮੀ ਪਾਰਟੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਨੇ ਸ਼ਹਿਰ ਦੇ ਮੇਨ ਪੁਰਾਣੇ ਬੱਸ ਅੱਡੇ ਤੇ ਵੱਡੇ ਵੱਡੇ ਕੂੜੇ ਦੇ ਢੇਰਾਂ ਦੇ ਰੂਪ ਨੇ ਜੰਡਿਆਲਾ ਗੁਰੂ ਸ਼ਹਿਰ ਨੂੰ ਸਵਾਗਤੀ ਤੋਹਫੇ ਦਿੱਤੇ। ਇਹ ਆਮ ਆਦਮੀ ਪਾਰਟੀ ਪੰਜਾਬ ਵਿੱਚ ਬਣੀ ਪਹਿਲੀ ਸਰਕਾਰ ਹੈ ਜਿਸਨੇ ਦਿਵਾਲੀ ਦੇ ਤਿਉਹਾਰ ਤੇ
ਸ਼ਹਿਰ ਦੀ ਸਫਾਈ ਨਾ ਕਰਵਾ ਕੇ ਰੰਗਲਾ ਪੰਜਾਬ ਦੇ ਆਪਣੇ ਹੀ ਸਲੋਗਨ ਨੂੰ ਹੀ ਗੰਦਲਾ ਪੰਜਾਬ ਬਣਾਉਣ ਦੀ ਪੂਰੀ ਕੋਸ਼ਿਸ਼ ਕੀਤੀ ਅਤੇ ਲੋਕਾਂ ਦੀਆਂ ਭਾਵਨਾ ਨੂੰ ਠੇਸ ਪਹੁੰਚਾਈ। ਇਸ ਮੌਕੇ ਤੇ ਅਵਤਾਰ ਸਿੰਘ ਜਾਣੀਆ, ਗੋਲਡੀ ਪ੍ਰਧਾਨ, ਗੁਰਪ੍ਰੀਤ ਸਿੰਘ ਗੋਪੀ, ਜੱਸ ਆਦੀ ਹਾਜ਼ਰ ਸਨ