ਪੰਜਾਬ ਵਿੱਚ ਪਵੇਗਾ ਭਾਰੀ ਮੀਂਹ ਤੇ ਵਧੇਗੀ ਠੰਡ ਇਹਨਾਂ ਇਲਾਕਿਆ ਵਿਚ ਪੜੋ ਪੂਰੀ ਜਾਣਕਾਰੀ
27 / ਨਵੰਬਰ, (ਡੀਡੀ ਨਿਊਜ਼ਪੇਪਰ)। ਪੰਜਾਬ ਦੇ ਵਿੱਚ ਜਿੱਥੇ ਠੰਡ ਨੇ ਜੋਰ ਫੜਨਾ ਸ਼ੁਰੂ ਕਰ ਦਿੱਤਾ ਹੈ, ਉਥੇ ਹੀ ਦੂਜੇ ਪਾਸੇ ਹੁਣ ਮੌਸਮ ਵਿਭਾਗ ਨੇ ਮੀਂਹ ਪੈਣ ਬਾਰੇ ਵੀ ਅਲਰਟ ਜਾਰੀ ਕਰ ਦਿੱਤਾ ਹੈ। ਮੌਸਮ ਵਿਭਾਗ ਦੀ ਮੰਨੀਏ ਤਾਂ ਅੱਜ ਸੂਬੇ ਦੇ ਅੱਠ ਜ਼ਿਲ੍ਹਿਆਂ ਵਿੱਚ ਹਲਕੀ ਤੋਂ ਦਰਮਿਆਨੀ ਬਾਰਸ਼ ਹੋ ਸਕਦੀ ਹੈ।ਜਿਨਾ ਅੱਠ ਜ਼ਿਲ੍ਹਿਆਂ ਵਿੱਚ ਮੌਸਮ ਵਿਭਾਗ ਨੇ ਮੀਂਹ ਪੈਣ ਬਾਰੇ ਅਲਰਟ ਜਾਰੀ ਕੀਤਾ ਹੈ, ਉਨ੍ਹਾਂ ਵਿੱਚ ਸੰਗਰੂਰ, ਮਾਨਸਾ, ਰੂਪਨਗਰ, ਪਠਾਨਕੋਟ, ਮੋਹਾਲੀ, ਹੁਸ਼ਿਆਰਪੁਰ, ਫਤਿਹਗੜ੍ਹ ਸਾਹਿਬ ਅਤੇ ਨਵਾਂ ਸ਼ਹਿਰ ਸ਼ਾਮਲ ਹਨ। ਮੌਸਮ ਵਿਭਾਗ ਅਨੁਸਾਰ ਇਹਨਾਂ ਜ਼ਿਲ੍ਹਿਆਂ ਵਿੱਚ ਮੌਸਮ ਗੜਬੜੀ ਹੋ ਸਕਦੀ ਹੈ। ਇਸ ਦੇ ਨਾਲ ਹੀ ਮੌਸਮ ਵਿਗਿਆਨੀਆਂ ਨੇ ਕਿਹਾ ਹੈ ਕਿ ਇਸ ਬਾਰਸ਼ ਦਾ ਕਣਕ ਦੀ ਫ਼ਸਲ ਨੂੰ ਲਾਭ ਮਿਲੇਗਾ ਅਤੇ ਠੰਡ ਵਿੱਚ ਹੋਰ ਵਾਧਾ ਹੋਵੇਗਾ।ਹਾਲਾਂਕਿ, ਮੀਂਹ ਪੈਣ ਤੋਂ ਬਾਅਦ ਜ਼ਹਿਰੀਲੇ ਧੂਏਂ ਤੋਂ ਲੋਕਾਂ ਨੂੰ ਰਾਹ ਮਿਲ ਸਕਦੀ ਹੈ ਪਰ ਕੁਦਰਤੀ ਸੰਘਣੀ ਧੁੰਦ ਦਾ ਲੋਕਾਂ ਨੂੰ ਅਗਲੇ ਦਿਨਾਂ ਵਿਚ ਸਾਹਮਣਾ ਕਰਨਾ ਪਵੇਗਾ।ਇਥੇ ਜਾਣਕਾਰੀ ਲਈ ਦੱਸ ਦਈਏ ਕਿ, ਪਹਾੜੀ ਇਲਾਕਿਆਂ ਵਿੱਚ ਹੋ ਰਹੀ ਬਰਫਬਾਰੀ ਦੇ ਕਾਰਨ ਸੂਬੇ ਵਿੱਚ ਠੰਡ ਨੇ ਜ਼ੋਰ ਫੜਿਆ ਹੋਇਆ ਹੈ। ਠੰਡੀਆਂ ਹਵਾਵਾਂ ਤੇ ਸੁੱਕੀ ਠੰਡ ਦੇ ਕਾਰਨ ਤਕਰੀਬਨ 80% ਬੱਚਿਆਂ ਤੇ ਆਮ ਲੋਕਾਂ ਦੇ ਗਲੇ ਖਰਾਬ ਹੋ ਰਹੇ ਹਨ ਅਤੇ ਜ਼ੁਕਾਮ ਵਰਗੀਆਂ ਸ਼ਿਕਾਇਤਾਂ ਸਾਹਮਣੇ ਆ ਰਹੀਆਂ ਹਨ।