ਚਾਈਨਾ ਡੋਰ ਦੀ ਵਿਕਰੀ ਨੂੰ ਰੋਕਣ ਲਈ ਐਸ ਐਚ ਓ ਜੰਡਿਆਲਾ ਗੁਰੂ ਨੂੰ ਦਿੱਤਾ ਯਾਦ ਪੱਤਰ
ਜੰਡਿਆਲਾ ਗੁਰੂ (ਜੀਵਨ ਸਰਮਾਂ ,ਵਿਕਰਮਜੀਤ ਸਿੰਘ) ਅੱਜ ਮਜ਼ਦੂਰ ਮੁਕਤੀ ਮੋਰਚਾ ਪੰਜਾਬ ਅਤੇ ਲੋਕ ਇਨਸਾਫ ਪ੍ਰੈਸ ਕਲੱਬ ਵੱਲੋਂ ਸਾਂਝੇ ਤੌਰ ਤੇ ਐਸਐਚ ਓ ਮੁਖਤਿਆਰ ਸਿੰਘ ਜੰਡਿਆਲਾ ਗੁਰੂ ਨੂੰ ਏ ਐਸ ਆਈ ਦੁਰਲਭ ਸਿੰਘ ਰਾਹੀ ਇਲਾਕੇ ਵਿੱਚ ਵਿਕਦੀ ਚਾਈਨਾ ਡੋਰ ਖਿਲਾਫ ਇੱਕ ਯਾਦ ਪੱਤਰ ਦਿੱਤਾ ਗਿਆ ।
ਯਾਦ ਪੱਤਰ ਸਬੰਧੀ ਜਾਣਕਾਰੀ ਦਿੰਦਿਆਂ ਮਜ਼ਦੂਰ ਮੁਕਤੀ ਮੋਰਚਾ ਦੇ ਸੂਬਾਈ ਆਗੂ ਨਿਰਮਲ ਛੱਜਲਵੱਡੀ ਅਤੇ ਲੋਕ ਇਨਸਾਫ ਪ੍ਰੈਸ ਕਲੱਬ ਦੇ ਪ੍ਰਧਾਨ ਜੀਵਨ ਸ਼ਰਮਾ ਨੇ ਦੱਸਿਆ ਕਿ ਚਾਈਨਾ ਡੋਰ ਦੀ ਵਰਤੋਂ ਵਿਕਰੀ ਦਾ ਮਸਲਾ ਬਹੁਤ ਗੰਭੀਰ ਮਸਲਾ ਹੈ। ਇਸ ਡੋਰ ਦੀ ਵਰਤੋਂ ਨਾਲ ਹਰ ਸਾਲ ਅਨੇਕਾਂ ਦੁਰਘਟਨਾ ਵਾਪਰਦੀਆਂ ਹਨ ਅਤੇ ਕਈ ਕੀਮਤੀ ਜਾਨਾ ਅਜਾਂਈ ਚਲੀਆਂ ਜਾਂਦੀਆਂ ਹਨ। ਪੰਛੀ ਜਿਸ ਦਾ ਸ਼ਿਕਾਰ ਹੋ ਕੇ ਘਾਇਲ ਹੁੰਦੇ ਹਨ। ਵਹੀਕਲਾਂ ਦੇ ਪਹੀਏ ਨਾਲ ਇਹ ਡੋਰ ਵਲੀ ਜਾਂਦੀ ਹੈ ਜੋ ਕਿ ਤੋੜਨ ਤੇ ਵੀ ਟੁੱਟਦੀ ਨਹੀਂ। ਬੱਚੇ ਪਤੰਗ ਉਡਾਉਂਦੇ ਵਕਤ ਇਸ ਨਾਲ ਆਪਣੀਆਂ ਉਂਗਲਾਂ ਜ਼ਖਮੀ ਕਰ ਲੈਂਦੇ ਹਨ। ਇੰਨੀ ਖਤਰਨਾਕ ਹੋਣ ਅਤੇ ਪਾਬੰਦੀ ਸ਼ੁਦਾ ਹੋਣ ਦੇ ਬਾਵਜੂਦ ਵੀ ਇਹ ਡੋਰ ਜੰਡਿਆਲਾ ਗੁਰੂ ਸ਼ਹਿਰ ਅਤੇ ਇਲਾਕੇ ਵਿੱਚ ਧੜੱਲੇ ਨਾਲ ਵਿਕਦੀ ਹੈ। ਸਾਡਾ ਭਰਿਸ਼ਟ ਸਿਸਟਮ ਇਸ ਤੇ ਰੋਕ ਲਗਾਉਣ ਤੋਂ ਬੁਰੀ ਤਰ੍ਹਾਂ ਫੇਲ ਹੋ ਚੁੱਕਾ ਹੈ ਉਕਤ ਆਗੂਆਂ ਨੇ ਦੱਸਿਆ ਕਿ ਉਹ ਹਰ ਸਾਲ ਸਿਵਲ ਪ੍ਰਸ਼ਾਸਨ ਅਤੇ ਪੁਲਿਸ ਪ੍ਰਸ਼ਾਸਨ ਨੂੰ ਡੋਰ ਤੇ ਰੋਕ ਲਗਾਉਣ ਲਈ ਅਪੀਲ ਪੱਤਰ ਦਿੰਦੇ ਰਹਿੰਦੇ ਹਾਂ ਪਰ “ਪੰਚਾਂ ਦਾ ਕਿਹਾ ਸਿਰ ਮੱਥੇ “ਪਰਨਾਲਾ ਉੱਥੇ ਦਾ ਉੱਥੇ“ ਹੀ ਰਹਿੰਦਾ ਹੈ। ਆਗੂਆਂ ਨੇ ਕਿਹਾ ਕਿ ਪ੍ਰਸ਼ਾਸਨ ਦੋਸ਼ੀਆਂ ਖਿਲਾਫ ਪੂਰੀ ਸਖਤੀ ਵਰਤੇ ਤਾਂ ਕਿ ਇਸ ਵਾਰ ਇਸ ਖੂਨੀ ਡੋਰ ਦੀ ਵਿਕਰੀ ਅਤੇ ਵਰਤੋ ਤੇ ਮੁਕੰਮਲ ਪਾਬੰਦੀ ਲਗਾ ਸਕੇ । ਜੇ ਮੰਜੀਦਗੀ ਨਾ ਵਰਤੀ ਤਾਂ ਉਕਤ ਜਥੇਬੰਦੀਆਂ ਅਗਲੇ ਤਿੱਖੀ ਐਕਸ਼ਨ ਕਰਨਗੀਆਂ।