Breaking NEWSJalandharLatest newsNewsPunjabTrending

ਪ.ਸ.ਸ.ਫ.ਦੇ ਗਿਆਰ੍ਹਵਾਂ ਸੂਬਾਈ ਅਜਲਾਸ ਸ਼ਾਨਦਾਰ ਉਦਘਾਟਨ ਨਾਲ ਸ਼ੁਰੂ। ਕੇਂਦਰ ਤੇ ਪੰਜਾਬ ਸਰਕਾਰਾਂ ਦੀਆਂ ਲੋਕ ਤੇ ਮੁਲਾਜਮ ਮਾਰੂ ਨੀਤੀਆਂ ਖਿਲਾਫ਼ ਦੇਸ਼ ਪੱਧਰੀ ਸੰਘਰਸ਼ ਲਾਮਬੰਦ ਕਰਨ ਦਾ ਸੱਦਾ: ਸ਼ੁਭਾਸ਼ ਲਾਂਬਾ

Spread the News

ਜਲੰਧਰ: 02 ਅਕਤੂਬਰ( ਕਰਨਬੀਰ ਸਿੰਘ ) ਪੰਜਾਬ ਦੇ ਮੁਲਾਜਮਾਂ ਦੀ ਸਿਰਮੌਰ ਜਥੇਬੰਦੀ ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈੱਡਰੇਸ਼ਨ ਦਾ ਦੋ ਦਿਨਾਂ ਗਿਆਰਵਾਂ ਸੂਬਾ ਡੈਲੀਗੇਟ ਅਜਲਾਸ ਦੇਸ਼ ਭਗਤ ਯਾਦਗਾਰ ਹਾਲ ਜਲੰਧਰ ਵਿਖੇ ਸ਼ਾਨਦਾਰ ਉਦਘਾਟਨ ਨਾਲ ਸ਼ੁਰੂ ਹੋਇਆ। ਇਸ ਸਮੇਂ ਪ.ਸ.ਸ.ਫ. ਦੇ ਸੂਬਾਈ ਪ੍ਧਾਨ ਸਤੀਸ਼ ਰਾਣਾ ਵਲੋਂ ਜਥੇਬੰਦੀ ਦਾ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ ਗਈ।ਪੰਜਾਬ ਸੁਬਾਰਡੀਨੇਟ ਸਰਵਿਸਿਜ ਫੈਡਰੇਸ਼ਨ ਦਾ ਸੂਬਾ ਅਜਲਾਸ ਸਵਰਗੀ ਸਾਥੀ ਰਮੇਸ਼ ਚੰਦਰ ਸ਼ਰਮਾਂ ਨਗਰ, ਸਵਰਗੀ ਸਾਥੀ‌ ਸੁਖਦੇਵ ਸਿੰਘ ਬੜੀ ਕੰਪਲੈਕਸ,ਸਾਥੀ ਸੁਲਿੰਦਰ ਸਿੰਘ ਜੌਹਲ਼ ਹਾਲ ਵਿੱਚ ਸਵਰਗੀ ਸਾਥੀ ਜਸਵੀਰ ਸਿੰਘ ਨਗਰ ਮੰਚ ਤੇ ਇਨਕਲਾਬੀ ਰਵਾਇਤਾਂ ਨਾਲ ਸ਼ੁਰੂ ਹੋਇਆ। ਫੈਡਰੇਸ਼ਨ ਦੇ ਗਿਆਰਵੇਂ ਸੂਬਾ ਅਜਲਾਸ ਦੇ ਪਹਿਲੇ ਸੈਸਨ ਦੀ ਸ਼ੁਰੂਆਤ ਸਮੇਂ ਸਵਾਗਤੀ ਕਮੇਟੀ ਦੇ ਚੇਅਰਮੈਨ ਕਰਨੈਲ ਸਿੰਘ ਸੰਧੂ ਵਲੋਂ ਅਜਲਾਸ ਵਿੱਚ ਸ਼ਾਮਲ ਸਾਥੀਆਂ ਦਾ ਸਵਾਗਤ ਕੀਤਾ ਅਤੇ ਜਥੇਬੰਦੀ ਦੇ ਸ਼ਾਨਾਮੱਤੇ ਇਤਿਹਾਸ ਦੀ ਜਾਣਕਾਰੀ ਦਿੱਤੀ। ਇਸ ਸਮੇਂ ਕੁੱਲ ਹਿੰਦ ਰਾਜ ਸਰਕਾਰੀ ਮੁਲਾਜ਼ਮ ਫੈਡਰੇਸ਼ਨ ਦੇ ਕੌਮੀ ਪ੍ਰਧਾਨ ਸੁਭਾਸ਼ ਲਾਂਬਾ ਨੇ ਉਦਘਾਟਨੀ ਭਾਸ਼ਨ ਵਿੱਚ ਕੇਂਦਰ ਅਤੇ ਪੰਜਾਬ ਸਰਕਾਰ ਦੀਆਂ ਲੋਕ ਤੇ ਮੁਲਾਜਮ ਮਾਰੂ ਨੀਤੀਆਂ ਖਿਲਾਫ਼ ਦੇਸ਼ ਪੱਧਰੀ ਸੰਘਰਸ਼ ਲਾਮਬੰਦ ਕਰਨ ਦਾ ਸੱਦਾ ਦਿੱਤਾ। ਇਸ ਸਮੇਂ ਕੁੱਲ ਹਿੰਦ ਰਾਜ ਮੁਲਾਜਮ ਫੈਡਰੇਸ਼ਨ ਦੇ ਕੌਮੀ ਵਿੱਤ ਸਕੱਤਰ ਬਤੌਰ ਅਬਜਰਬਰ ਦੇ ਤੌਰ ਤੇ ਹਾਜ਼ਰ ਹੋਏ। ਇਸ ਸਮੇਂ ਦੇਸ਼ ਭਗਤ ਯਾਦਗਾਰ ਹਾਲ ਜਲੰਧਰ ਦੇ ਟਰੱਸਟੀ ਬੀਬੀ ਰਘਵੀਰ ਕੌਰ ਨੇ ਸੂਬਾਈ ਅਜਲਾਸ ਦੇ ਸ਼ਾਨਦਾਰ ਪ੍ਰਬੰਧਾਂ ਲਈ ਸਮੂਹ ਪ੍ਰਬੰਧਕਾਂ ਨੂੰ ਵਧਾਈ ਦਿੱਤੀ ਤੇ ਗਿਆਰ੍ਹਵੇਂ ਸੂਬਾ ਅਜਲਾਸ ਲਈ ਸ਼ੁਭ ਕਾਮਨਾਵਾਂ ਭੇਟ ਕੀਤੀਆਂ। ਇਸ ਸਮੇਂ ਅਜਲਾਸ ਦੇ ਪਹਿਲੇ ਦਿਨ ਦੀ ਸ਼ੁਰੂਆਤ ਮੌਕੇ ਜਥੇਬੰਦੀ ਦੇ ਸੂਬਾਈ ਸਕੱਤਰ ਤੀਰਥ ਸਿੰਘ ਬਾਸੀ ਨੇ ਪਿਛਲੇ ਅਜਲਾਸ 2017ਤੋਂ ਹੁਣ ਤੱਕ ਦੀ ਜਥੇਬੰਦੀ ਵਲੋਂ ਕੀਤੇ ਕਾਰਜਾਂ ਤੇ ਸੰਘਰਸ਼ਾਂ ਦੀ ਰਿਪੋਰਟ ਪੇਸ਼ ਕੀਤੀ। ਇਸ ਅਜਲਾਸ ਵਿੱਚ ਪੰਜਾਬ ਸੁਬਾਰਡੀਨੇਟ ਸਰਵਸਿਜ ਫੈਡਰੇਸ਼ਨ ਨਾਲ ਸਬੰਧਤ ਵੱਖ ਵੱਖ ਜਥੇਬੰਦੀਆਂ ਦੇ ਦੋ ਸੋ ਤੋਂ ਵੱਧ ਡੈਲੀਗੇਟ ਹਿੱਸਾ ਲੈ ਰਹੇ ਹਨ। ਸਕੱਤਰ ਵਲੋਂ ਪੇਸ਼ ਕੀਤੀ ਰਿਪੋਰਟ ਤੇ ਬਹਿਸ ਤੇ ਵਿਚਾਰਾਂ ਕਰਨ ਉਪਰੰਤ ਮਿਤੀ ਤਿੰਨ ਅਕਤੂਬਰ ਨੂੰ ਨਵੀਂ ਕਮੇਟੀ ਤੇ ਔਹੁਦੇਦਾਰਾਂ ਦੀ ਚੋਣ ਕੀਤੀ ਜਾਵੇਗੀ ਤੇ ਅਗਲੇ ਸੰਘਰਸ਼ ਦਾ ਐਲਾਨ ਕੀਤਾ ਜਾਵੇਗਾ। ਇਸ ਸਮੇਂ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ, ਜਮਹੂਰੀ ਕਿਸਾਨ ਸਭਾ, ਦਿਹਾਤੀ ਮਜਦੂਰ ਸਭਾ ਦੇ ਆਗੂ ਤੇ ਵਰਕਰਾਂ ਨੇ ਪ੍ਰਬੰਧਾਂ ਨੂੰ ਨੇਪਰੇ ਚਾੜ੍ਹਨ ਲਈ ਖਾਸ ਭੂਮਿਕਾ ਨਿਭਾਈ। ਇਸ ਸਮੇਂ ਪ.ਸ.ਸ.ਫ.ਦੇ ਮੁੱਖ ਸਲਾਹਕਾਰ ਸਾਥੀ ਵੇਦ ਪ੍ਰਕਾਸ਼,ਵਿੱਚ ਸਕੱਤਰ ਮਨਜੀਤ ਸਿੰਘ ਸੈਣੀ, ਸੁਖਵਿੰਦਰ ਸਿੰਘ ਚਾਹਲ, ਰਾਮਜੀਦਾਸ ਚੌਹਾਨ, ਗੁਰਦੀਪ ਸਿੰਘ ਬਾਜਵਾ, ਮੱਖਣ ਸਿੰਘ ਵਾਹਿਦਪੁਰੀ, ਇੰਦਰਜੀਤ ਵਿਰਦੀ, ਜਸਵੀਰ ਤਲਵਾੜਾ, ਕਰਮਜੀਤ ਸਿੰਘ ਬੀਹਲਾ, ਸਿਵ ਕੁਮਾਰ ਤਲਵਾੜਾ, ਕੁਲਦੀਪ ਸਿੰਘ ਦੌੜਕਾ, ਪੁਸ਼ਪਿੰਦਰ ਹਰਪਾਲਪੁਰ, ਕੁਲਦੀਪ ਪੂਰੋਵਾਲ, ਮਨੋਹਰ ਲਾਲ ਸ਼ਰਮਾਂ, ਦਿਲਦਾਰ ਭੰਡਾਲ, ਕਰਨੈਲ ਫਿਲੌਰ, ਤਜਿੰਦਰ ਵਿਰਲੀ, ਪੁਸ਼ਪਿੰਦਰ ਵਿਰਦੀ, ਨਿਰਮੋਲਕ ਸਿੰਘ ਹੀਰਾ, ਬਲਵੀਰ ਚੰਦ ਸੈਣੀ, ਕੁਲਦੀਪ ਸਿੰਘ, ਪ੍ਰਿੰਸੀਪਲ ਅਮਨਦੀਪ ਸ਼ਰਮਾ, ਗੁਰਦੀਪ ਚੰਦ, ਕਮਲਜੀਤ ਕੌਰ, ਅਵਤਾਰ ਕੌਰ ਬਾਸੀ,ਈ ਰਵਿੰਦਰਪਾਲ ਕੌਰ ਸੰਧੂ, ਅਵਤਾਰ ਕੌਰ ਕੌੜਾ, ਜਸਵਿੰਦਰ ਕੌਰ ਟਾਹਲੀ, ਲਖਵਿੰਦਰ ਕੌਰ ਝਬਾਲ਼, ਸੁਖਚੈਨ ਕਪੂਰਥਲਾ, ਕੁਲਦੀਪ ਸਿੰਘ ਕੌੜਾ, ਸੁਖਵਿੰਦਰ ਸਿੰਘ ਮੱਕੜ, ਬਲਜੀਤ ਸਿੰਘ ਕੁਲਾਰ, ਕੁਲਦੀਪ ਵਾਲੀਆ, ਕੁਲਵੰਤ ਰੁੜਕਾ, ਅਕਲ ਚੰਦ ਸਿੰਘ,ਸੰਦੀਪ ਰਾਜੋਵਾਲ਼,ਦਿਲਬਾਗ ਸਿੰਘ ਇਲਾਵਾ, ਬਲਵੀਰ ਭਗਤ,ਪ੍ਰਨਾਮ ਸਿੰਘ ਸੈਣੀ, ਜਗੀਰ ਸਿੰਘ, ਹੀਰਾ ਸਿੰਘ, ਤੇ ਜਮਰੂਹੀ ਕਿਸਾਨ ਸਭਾ ਦੇ ਜਸਵਿੰਦਰ ਢੇਸੀ, ਦਿਹਾਤੀ ਮਜਦੂਰ ਸਭਾ ਦੇ ਦਰਸ਼ਨ ਨਾਹਰ, ਗੁਰਨਾਮ ਸਿੰਘ ਦਾਊਦ,ਜਰਨੈਲ ਫਿਲੌਰ, ਪਰਮਜੀਤ ਰੰਧਾਵਾ, ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੇ ਮੱਖਣ ਫਿਲੌਰ, ਗਗਨਦੀਪ ਸਰਦੂਲਗੜ੍ਹ ਆਦਿ ਹਾਜਰ ਸਨ।