ਜਲੰਧਰ ਦੇ ਵਿੱਚ ਆਏ ਦਿਨ ਚੋਰੀਆ ਦੀਆ ਵਾਰਦਾਤਾਂ ਸੈਰ ਕਰਨ ਗਏ ਮਗ਼ਰੋਂ ਚੋਰੀ
ਜਲੰਧਰ । ਡੀਡੀ ਨਿਊਜ਼ਪੇਪਰ ।
ਅੱਜ ਮਿਤੀ 08ਜੂਨ ਨੂੰ ਸਵੇਰੇ ਸੁਸ਼ਮਾ ਦੇਵੀ ਰਿਟਾਇਰਡ ਟੀਚਰ ਵਾਸੀ 566 ਗਰੀਨ ਮਾਡਲ ਟਾਊਨ, ਜਲੰਧਰ ਸਵੇਰੇ 05-20 ਵੇਜੇ ਸੈਰ ਨੂੰ ਨਿੱਕਲੇ ਅਤੇ ਠੀਕ 06-20 ਵਜੇ ਜਦੋ ਵਾਪਸ ਘਰ ਪਹੁੰਚੇ ਤਾਂ ਪੈਰੋਂ ਹੇਠਾਂ ਜਮੀਨ ਖਿਸਕ ਗਈ, ਘਰ ਦਾ ਗੇਟ, ਕਮਰੇ ਦਾ ਦਰਵਾਜ਼ਾ ਖੁੱਲਾ ਮਿਲਿਆ, ਜਦ ਅੰਦਰ ਜਾ ਕੇ ਦੇਖਿਆ ਤਾਂ ਗੋਦਰੇਜ਼ ਦੀ ਅਲਮਾਰੀ ਅਤੇ ਲਾਕਰ ਖੁੱਲਾ ਸੀ ਅਤੇ ਵਿਚੋਂ ਤਕਰੀਬਨ 30000/- ਰੁਪਏ ਕੈਸ਼, ਸੋਨੇ ਦੇਗਹਿਣੇ ਜੋ ਕਿ ਤਕਰੀਬਨ 5 ਤੋ 6 ਲੱਖ ਦੀ ਕੀਮਤ ਦੇ ਹੋਣ ਗੇ ਗਾਇਬ ਸਨ ।ਉਸ ਵੇਲੇ ਠਾਣਾ ਚੌਂਕੀ ਨੰਬਰ 6 ਚ ਇਨਫਾਰਮ ਕੀਤਾ ਤੇ ਪੁਲਿਸ ਨੇ ਆ ਕੇ ਮੌਕਾ ਦੇਖਿਆ ਅਤੇ ਧਰਵਾਸ ਦਿੱਤਾ ਕਿ ਚੋਰਾਂ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕੀਤੀ ਜਾਏਗੀ। ਪੁਲਿਸ ਆਸੇ ਪਾਸੇ ਦੇ ਸੀਸੀਟੀਵੀ ਨੂੰ ਖੰਗਾਲ ਰਹੀ ਹੈ । ਇਸ ਘਟਣਾ ਨਾਲ ਆਸੇ ਪਾਸੇ ਸਾਰੇ ਘਰਾਂ ਵਿੱਚ ਸਹਿਮ ਦਾ ਮਹੌਲ ਬਨਿਆ ਹੋਇਆ ਹੈ । ਮੈ ਪ੍ਰਸ਼ਾਸ਼ਨ ਤੋ ਮੰਗ ਕਰਦੀ ਹਾ ਕਿ ਇਸ ਤੇ ਬਣਦੀ ਕਾਰਵਾਈ ਕਰਵਾ ਕੇ ਮਿਨੂ ਇਨਸਾਫ ਦੁਆਇਆ ਜਾਵੇ । ਸੁਸ਼ਮਾ ਦੇਵੀ, 566 ਗਰੀਨ ਮਾਡਲ ਟਾਊਨ ਨੀਅਰ ਇੰਦਰਾਂ ਪਾਰਕ, ਵਡਾਲਾ ਰੋਡ, ਜਲੰਧਰ, ਪੰਜਾਬ