ਸੀ ਐਚ ਸੀ ਬੜਾ ਪਿੰਡ ਵੱਲੋਂ ਵਿਸ਼ਵ ਆਇਓਡੀਨ ਦਿਵਸ ਮਨਾਇਆ
ਫਗਵਾੜਾ (ਸ਼ਿਵ ਕੋੜਾ) ਲੋਕਾਂ ਵਿੱਚ ਆਇਓਡੀਨ ਦੀ ਕਮੀ ਕਾਰਨ ਹੋਣ ਵਾਲੇ ਰੋਗਾਂ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਨ ਲਈ ਅੱਜ ਕੰਮਿਊਨਿਟੀ ਹੈਲਥ ਸੈਂਟਰ ਬੜਾ ਪਿੰਡ ਵਲੋਂ ਵਿਸ਼ਵ ਆਓਡੀਨ ਦਿਵਸ ਸੀਨੀਅਰ ਮੈਡੀਕਲ ਅਫਸਰ ਡਾ.ਅਮਿਤਾ ਲੂਨਾ ਦੀ ਅਗਵਾਈ ਹੇਠ ਸੀਨੀਅਰ ਸੈਕੰਡਰੀ ਸਕੂਲ ਬੜਾ ਪਿੰਡ ਵਿਖੇ ਮਨਾਇਆ ਗਿਆ ਇਸ ਸਾਲ ਵਿਸ਼ਵ ਆਇਓਡੀਨ ਦਿਵਸ ਦਾ ਥੀਮ ਆਇਓਡੀਨ ਦੀ ਕਮੀਂ ਨੂੰ ਦੂਰ ਕਰਨ ਲਈ ਸਰਵਜਨਿਕ ਢਾਂਚੇ ਨੂੰ ਮਜ਼ਬੂਤ ਕਰਨ ਅਤੇ ਜਾਗਰੂਕਤਾ ਫੈਲਾਉਣ ਤੇ ਅਧਾਰਿਤ ਹੈ।ਇਸ ਮੌਕੇ ਤੇ ਡਾ ਅਮਿਤਾ ਲੂਨਾ ਨੇ ਦੱਸਿਆ ਕਿ ਆਇਓਡੀਨ ਦੀ ਕਮੀ ਨਾਲ ਗੋਆਇਟਰ ਹੈਪੋ ਥ੍ਰਾਈਰਡਇਜਮ ਵਰਗੀਆਂ ਬਮਿਾਰੀਆਂ ਹੋ ਸਕਦੀਆਂ ਹਨ। ਉਨ੍ਹਾਂ ਕਿਹਾ ਕਿ ਰੋਜਾਨਾ ਇੱਕ ਵਿਅਕਤੀ ਨੂੰ 150 ਮਾਕਰੋ ਮਲਿੀਗ੍ਰਾਮ ਤੱਕ ਆਓਡੀਨ ਦੀ ਜਰੂਰਤ ਹੁੰਦੀ ਹੈ ਗਰਭਵਤੀ ਔਰਤਾਂ ਵਿੱਚ ਇਹ ਮਾਤਰਾ 220 ਮਾਕਰੋ ਮਲਿੀਗ੍ਰਾਮ ਤੱਕ ਹੁੰਦੀ ਹੈ ਆਯੁਰਵੇਦਿਕ ਮੈਡੀਕਲ ਅਫ਼ਸਰ ਡਾ ਵਰੁਣ ਨੇ ਦੱਸਿਆ ਕਿ ਸਰਕਾਰ ਵਲੋਂ ਇਸ ਦੀ ਕਮੀ ਤੋਂ ਰੋਕਣ ਲਈ ਨਮਕ ਵਿੱਚ ਆਇਓਡੀਨ ਮਿਲਾ ਕੇ ਵੇਚਣਾ ਜਰੂਰੀ ਕੀਤਾ ਹੋਇਆ ਹੈ ਉਨ੍ਹਾਂ ਕਿਹਾ ਕਿ ਆਇਓਡੀਨ ਕੁਦਰਤੀ ਖੁਰਾਕੀ ਤੱਤ ਹੈ ਜਿਸ ਦੀ ਸਾਡੇ ਸਰੀਰ ਨੂੰ ਰੋਜ਼ਾਨਾ ਜ਼ਰੂਰਤ ਹੁੰਦੀ ਹੈ।ਜੇਕਰ ਸਾਡੇ ਸਰੀਰ ਵਿੱਚ ਆਇਓਡੀਨ ਦੀ ਕਮੀ ਹੈ ਤਾਂ ਕਈ ਤਰ੍ਹਾਂ ਦੇ ਰੋਗ ਹੋ ਸਕਦੇ ਹਨ। ਲੂਣ ਖਰੀਦਣ ਸਮੇਂ ਧਿਆਨ ਰੱਖਣਾ ਚਾਹੀਦਾ ਹੈ ਕਿ ਲੂਣ ਆਇਓਡੀਨ ਯੁਕਤ ਹੋਵੇ।ਬਲਾਕ ਐਜੂਕੇਟਰ ਪ੍ਰੀਤਇੰਦਰ ਸਿੰਘ ਨੇ ਦੱਸਿਆ ਕਿ ਕੁਦਰਤੀ ਤੌਰ ਤੇ ਆਓਡੀਨ ਸਮੁੰਦਰ ਵਿੱਚ ਪਾਈ ਜਾਣ ਵਾਲੀਆਂ ਮੱਛੀਆਂ ਅਤੇ ਦੁੱਧ ਤੋਂ ਬਣੇ ਪਦਾਰਥਾਂ ਵਿੱਚ ਕਾਫੀ ਮਾਤਰਾ ਵਿੱਚ ਪਾਇਆ ਜਾਂਦਾ ਹੈ ਇਸ ਦੀ ਗਰਭ ਦੌਰਾਨ ਕਮੀ ਕਾਰਨ ਬੱਚਾ ਮੰਦ ਬੁੱਧੀ ਜਾਂ ਅਪੰਗ ਪੈਦਾ ਹੋ ਸਕਦਾ ਹੈ। ਇਸ ਲਈ ਆਓਡੀਨ ਨੂੰ ਸਹੀ ਮਾਤਰਾ ਵਿੱਚ ਲੈਣਾ ਜਰੂਰੀ ਹੈ।ਇਸ ਮੌਕੇ ਤੇ ਸਕੂਲ ਦਾ ਸਮੂਹ ਸਟਾਫ਼ ਮੌਜੂਦ ਸੀ