ਇਨਸਾਫ ਲੈਣ ਲਈ ਪੱਤਰਕਾਰ ਭਾਈਚਾਰਾ ਐਸਐਸਪੀ ਅੰਮ੍ਰਿਤਸਰ ਦਿਹਾਤੀ ਦਫ਼ਤਰ ਵਿਖੇ ਹੋਏ ਇਕਠੇ
ਜੰਡਿਆਲਾ ਗੁਰੂ (ਜੀਵਨ ਸ਼ਰਮਾ) ਬੀਤੇ ਦਿਨੀਂ ਜੰਡਿਆਲਾ ਗੁਰੂ ਵਿੱਚ ਪੱਤਰਕਾਰ ਜੀਵਨ ਸ਼ਰਮਾ ਨਾਲ ਜੋ ਗੁਰਜੀਤ ਸਿੰਘ ਵੱਲੋਂ ਗੁੰਡਾਗਰਦੀ ਕੀਤੀ ਗਈ ਤੇ ਜਾਨ ਤੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਗਈਆਂ ਉਸ ਨੂੰ ਇਨਸਾਫ ਦਿਵਾਉਣ ਲਈ ਅੱਜ 27-10-2022 ਨੂੰ ਸਵੇਰੇ 11:30 ਵਜੇ ਵੱਖ ਵੱਖ ਪੱਤਰਕਾਰ ਯੂਨੀਅਨਾ ਦੇ ਆਗੂ ਅਤੇ ਹਿਮਾਇਤੀ ਜਥੇਬੰਦੀਆਂ ਦੇ ਆਗੂ ਐਸ ਐਸ ਪੀ ਦਫ਼ਤਰ ਅੰਮ੍ਰਿਤਸਰ ਦਿਹਾਤੀ ਇਕੱਠੇ ਹੋਏ। ਇਕੱਤਰ ਹੋਏ ਪੱਤਰਕਾਰਾ ਨੂੰ ਦੇਖ ਕੇ ਐਸ ਪੀ ਹੈਡਕੁਆਰਟਰ ਨੇ ਸੁਨੇਹਾ ਭੇਜਿਆ ਕੀ ਤੁਸੀਂ ਮੇਰੇ ਦਫ਼ਤਰ ਆ ਕੇ ਇੱਕ ਮੀਟਿੰਗ ਕਰ ਲਵੋ ਤਾਂ ਕੇ ਮਸਲੇ ਦਾ ਹਲ ਨਿਕਲ ਸਕੇ। ਪੱਤਰਕਾਰ ਭਾਈਚਾਰੇ ਅਤੇ ਹਮਾਇਤੀ ਜਥੇਬੰਦੀਆਂ ਨੇ ਐਸ ਪੀ ਹੈਡਕੁਆਟਰ ਨਾਲ ਮੀਟਿੰਗ ਕੀਤੀ ਜਿਸ ਵਿੱਚ ਐੱਸ ਪੀ ਹੈਡਕੁਆਟਰ ਵੱਲੋਂ ਭਰੋਸਾ ਦਿਵਾਇਆ ਤੇ ਡੀ ਐਸ ਪੀ ਜੰਡਿਆਲਾ ਗੁਰੂ ਨੂੰ ਕਿਹਾ ਕਿ ਗੁਰਜੀਤ ਸਿੰਘ ਤੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ । ਮੀਟਿੰਗ ਤੋਂ ਬਾਅਦ ਪੱਤਰਕਾਰ ਭਾਈਚਾਰਾ ਇਕੱਠੇ ਹੋ ਕੇ ਡੀ ਐਸ ਪੀ ਜੰਡਿਆਲਾ ਗੁਰੂ ਨੂੰ ਮਿਲੇ। ਡੀ.ਐਸ.ਪੀ ਨੇ ਪੱਤਰਕਾਰਾਂ ਦੀ ਗੱਲਬਾਤ ਸੁਣਦਿਆ ਕਿਹਾ ਕਿ ਇਸ ਮਸਲੇ ਦਾ ਜਲਦੀ ਤੋਂ ਜਲਦੀ ਹੱਲ ਕਰਵਾਇਆ ਜਾਵੇਗਾ ਤੇ ਗੁਰਜੀਤ ਸਿੰਘ ਤੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ । ਪੱਤਰਕਾਰ ਭਾਈਚਾਰੇ ਨੇ ਕਿਹਾ ਕਿ ਜੇਕਰ ਪੁਲਸ ਪ੍ਰਸ਼ਾਸਨ ਸਾਨੂੰ ਇਨਸਾਫ਼ ਨਹੀਂ ਦਿੰਦਾ ਤਾਂ ਅਸੀਂ ਅਗਲੇਰੀ ਮੀਟਿੰਗ ਕਰਕੇ ਤੇ ਜਥੇਬੰਦੀਆਂ ਨੂੰ ਨਾਲ ਲੈ ਇਕ ਵੱਡਾ ਸੰਘਰਸ਼ ਵਿਡਿਆ ਜਾਵੇਗਾ । ਇਸ ਵਿੱਚ ਕੋਈ ਵੀ ਜਾਨੀ ਮਾਲੀ ਨੁਕਸਾਨ ਹੁੰਦਾ ਹੈ ਤਾਂ ਇਸ ਦੀ ਜ਼ਿੰਮੇਵਾਰੀ ਪੁਲਿਸ ਪ੍ਰਸ਼ਾਸਨ ਅਤੇ ਗੁਰਜੀਤ ਸਿੰਘ ਦੇ ਪਰਿਵਾਰ ਦੀ ਹੋਵੇਗੀ । ਉਸ ਸਮੇਂ ਪੰਜਾਬ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਆਗੂ ਬਲਬੀਰ ਸਿੰਘ ਮੂਧਲ, ਪੰਜਾਬ ਮੁਕਤੀ ਮੋਰਚਾ ਦੇ ਆਗੂ ਬਲਬੀਰ ਸਿੰਘ ਝਾਮਕਾ , ਕਰਾਂਤੀਕਾਰੀ ਪ੍ਰੈੱਸ ਕਲੱਬ ਪੰਜਾਬ ਦੇ ਪ੍ਰਧਾਨ ਅੰਮ੍ਰਿਤਪਾਲ ਸਿੰਘ ਸਫ਼ਰੀ, ਸੀਨੀਅਰ ਮੀਤ ਪ੍ਰਧਾਨ ਅਨਿਲ ਵਰਮਾ, ਜਗੀਰ ਸਿੰਘ ਭੋਗਪੁਰ ਜੁਆਇੰਟ ਸੈਕਟਰੀ , ਸੁਖਮਨ ਮੈਂਬਰ, ਰਿਪੋਟਰ ਐਸੋਸੀਏਸ਼ਨ ਪੰਜਾਬ ਦੇ ਸੈਕਟਰੀ ਜਤਿੰਦਰ ਸਿੰਘ ਸੋਢੀ, ਅੱਤਵਾਦੀ ਵਿਰੋਧੀ ਫਰੰਟ ਦੇ ਆਗੂ ਜਸਬੀਰ ਸਿੰਘ ਭੋਲਾ ਮਾਨਾਵਾਲਾ, ਗੁਰਪ੍ਰੀਤ ਕੌਰ ਆਮ ਆਦਮੀ ਪਾਰਟੀ ਵਾਇਸ ਪ੍ਰਧਾਨ ਮਹਿਲਾ ਵਿੰਗ ਜਲੰਧਰ, ਲੋਕ ਇੰਸਾਫ ਪ੍ਰੈੱਸ ਕਲੱਬ ਦੇ ਜਰਨਲ ਸਕੱਤਰ ਮਨਜੀਤ ਸਿੰਘ ਮਿੰਟੂ, ਸੰਦੀਪ ਸਰਮਾਂ, ਰਾਜਵੀਰ ਸਿੰਘ, ਨਿਰਮਲ ਸਿੰਘ ਮੱਲੀ, ਸਬੋਦ ਵਰਮਾ, ਮਨਦੀਪ ਸਿੰਘ ਅਜਾਦ ਪਹਿਰੇਦਾਰ ਅਖਬਾਰ, ਵਿਕਰਮਜੀਤ ਸਿੰਘ ਅਮਿ੍ਤਸਰ ਪ੍ਧਾਨ, ਪ੍ਧਾਨ ਗੋਲਡੀ, ਪੱਤਰਕਾਰ ਪਰਗਟ ਸਿੰਘ, ਅਸ਼ੀਸ਼ ਲੱਕੀ ਮੋਜੂਦ ਹਨ