ਜਿਲ੍ਹਾ ਜਲੰਧਰ ਦਿਹਾਤੀ ਦੇ ਥਾਣਾ ਸ਼ਾਹਕੋਟ ਦੀ ਪੁਲਿਸ ਵੱਲੋ 02 ਭਗੌੜੇ (ਪੀ.ਓ) ਨੂੰ ਕੀਤਾ ਗਿਆ ਗ੍ਰਿਫਤਾਰ ।
ਜਲੰਧਰ ਦਿਹਾਤੀ ਸ਼ਾਹਕੋਟ (ਦੋਆਬਾ ਦਸਤਕ ਨਿਊਜ਼ )
ਸ੍ਰੀ ਸਵਰਨਦੀਪ ਸਿੰਘ, ਪੀ.ਪੀ.ਐਸ, ਸੀਨੀਅਰ ਪੁਲਿਸ ਕਪਤਾਨ ਜਲੰਧਰ (ਦਿਹਾਤੀ) ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ, ਸਮਾਜ ਦੇ ਭੈੜੇ ਅਨਸਰਾਂ ਨਸ਼ਾ ਤਸਕਰਾਂ ਭਗੌੜੇ (ਪੀ.ਓਜ) ਖਿਲਾਫ ਚਲਾਈ ਗਈ ਵਿਸ਼ੇਸ਼ ਮੁਹਿੰਮ ਤਹਿਤ ਸ੍ਰੀ ਸਰਬਜੀਤ ਸਿੰਘ ਬਾਹੀਆ, ਪੀ.ਪੀ.ਐਸ. ਪੁਲਿਸ ਕਪਤਾਨ (ਇੰਨਵੈਸਟੀਗੇਸ਼ਨ) ਜਲੰਧਰ ਦਿਹਾਤੀ ਅਤੇ ਸ੍ਰੀ ਗੁਰਪ੍ਰੀਤ ਸਿੰਘ ਗਿੱਲ, ਪੀ.ਪੀ.ਐਸ, ਉੱਪ ਪੁਲਿਸ ਕਪਤਾਨ, ਸਬ ਡਵੀਜ਼ਨ ਸ਼ਾਹਕੋਟ ਦੀ ਅਗਵਾਈ ਹੇਠ Insp ਗੁਰਿੰਦਰਜੀਤ ਸਿੰਘ, ਮੁੱਖ ਅਫਸਰ ਥਾਣਾ ਸ਼ਾਹਕੋਟ ਦੀ ਪੁਲਿਸ ਪਾਰਟੀ ਵਲੋਂ 02 ਭਗੋੜੇ (ਪੀ.ਓ) ਨੂੰ ਗ੍ਰਿਫਤਾਰ ਕਰਕੇ ਵੱਡੀ ਸਫਲਤਾ ਹਾਸਲ ਕੀਤੀ ਹੈ।
ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਸ੍ਰੀ ਗੁਰਪ੍ਰੀਤ ਸਿੰਘ ਗਿੱਲ ਪੀ.ਪੀ.ਐਸ, ਉਪ ਪੁਲਿਸ ਕਪਤਾਨ, ਸਬ ਡਵੀਜ਼ਨ ਸ਼ਾਹਕੋਟ ਜੀ ਨੇ ਦਸਿਆ ਕਿ ਜਸਵੀਰ ਸਿੰਘ ਉਰਫ ਗੋਲਡੀ ਪੁੱਤਰ ਰਾਮ ਲੁਭਾਇਆ ਵਾਸੀ ਪਤੀ ਸਾਹਲਾ ਨਗਰ ਮਲਸੀਆ ਥਾਣਾ ਸ਼ਾਹਕੋਟ ਜਿਲ੍ਹਾ ਜਲੰਧਰ ਜੋ ਮੁਕਦਮਾ ਨੰਬਰ 295 ਮਿਤੀ 21,08.17 ਅਧੀ 22 61-85 NDPS Act ਥਾਣਾ ਸ਼ਾਹਕੋਟ ਭਗੌੜਾ ਹੋ ਗਿਆ ਸੀ। ਜਿਸ ਨੂੰ ਮਾਣਯੋਗ ਅਦਾਲਤ ਸ਼੍ਰੀ ਯੁਕਤੀ ਗੋਇਲ ਅਡੀਸ਼ਨਲ ਸ਼ੈਸ਼ਨ ਜਜ ਸਾਹਿਬ ਜਲੰਧਰ ਜੀ ਵਲੋਂ ਮਿਤੀ 18.11.2022 ਨੂੰ ਪੀ.ਓ ਕਰਾਰ ਦਿੱਤਾ ਗਿਆ ਸੀ। ਜਿਸ ਨੂੰ ਮਿਤੀ 31.10.2022 ਨੂੰ ASI ਹਰਬੰਸ ਸਿੰਘ ਥਾਣਾ ਸ਼ਾਹਕੋਟ ਵੱਲੋਂ ਗ੍ਰਿਫਤਾਰ ਕੀਤਾ ਗਿਆ ਹੈ।
ਇਸੇ ਤਰ੍ਹਾਂ ਹੀ ਮੀਤੂ ਉਰਫ ਮੀਤਾ ਪੁੱਤਰ ਜਿੰਦਰ ਵਾਸੀ ਪੱਤੀ ਮਲਸੀਆ ਥਾਣਾ ਸ਼ਾਹਕੋਟ ਜੋ ਮੁਕੱਦਮਾ ਨੰਬਰ 207 ਮਿਤੀ 17.11.2017 ਅਧੀ 22-61-85 NDPS Act ਥਾਣਾ ਸ਼ਾਹਕੋਟ ਵਿੱਚ ਵਿੱਚ ਭਗੌੜਾ ਸੀ। ਜਿਸ ਨੂੰ ਮਾਣਯੋਗ ਅਦਾਲਤ ਸ਼੍ਰੀ ਯੁਕਤੀ ਗੋਇਲ ਅਡੀਸ਼ਨਲ ਸੈਸ਼ਨ ਜੱਜ ਸਾਹਿਬ ਜਲੰਧਰ ਜੀ ਵਲੋਂ ਮਿਤੀ 11.10.2022 ਨੂੰ ਪੀ.ਓ. ਕਰਾਰ ਦਿੱਤਾ ਗਿਆ ਸੀ।ਜਿਸ ਨੂੰ ASI ਸਲਿੰਦਰ ਸਿੰਘ ਥਾਣਾ ਸ਼ਾਹਕੋਟ ਵੱਲੋਂ ਗ੍ਰਿਫਤਾਰ ਕੀਤਾ ਗਿਆ ਹੈ। ਜੋ ਇਹਨਾਂ ਨੂੰ ਪੇਸ਼ ਅਦਾਲਤ ਕੀਤਾ ਜਾ ਰਿਹਾ ਹੈ।