ਜਿਲ੍ਹਾ ਜਲੰਧਰ ਦਿਹਾਤੀ ਦੇ ਥਾਣਾ ਲੋਹੀਆ ਪੁਲੀਸ ਪਾਰਟੀ ਵੱਲੋ 05 ਦੋਸ਼ੀਆ ਨੂੰ ਗ੍ਰਿਫਤਾਰ ਕਰਨ ਅਤੇ ਉਹਨਾ ਪਾਸੋ ਨਸ਼ੀਲੇ ਕੈਪਸੂਲ,ਨਸ਼ੀਲੀਆ ਗੋਲੀਆ,ਨਸ਼ੀਲਾ ਪਾਊਡਰ ਅਤੇ ਹੈਰੋਇਨ ਸਮੇਤ 11,000/- ਡਰੱਗ ਮਨੀ ਬਰਾਮਦ ਕਰਕੇ ਵੱਡੀ ਸਫਲਤਾ ਹਾਸਲ ਕੀਤੀ।
ਜਲੰਧਰ ਦਿਹਾਤੀ ਲੋਹੀਆ ( ਦੋਆਬਾ ਦਸਤਕ ਨਿਊਜ਼ )
ਸ੍ਰੀ ਸਵਰਨਦੀਪ ਸਿੰਘ ਪੀ.ਪੀ.ਐਸ ਸੀਨੀਅਰ ਪੁਲਿਸ ਕਪਤਾਨ,ਜਲੰਧਰ-ਦਿਹਾੜੀ ਜੀ ਦੇ ਦਿਸ਼ਾਂ ਨਿਰਦੇਸ਼ਾਂ ਅਨੁਸਾਰ ਸਮਾਜ ਦੇ ਭੈੜੇ ਅਨਸਰਾਂ/ਨਸ਼ਾ ਤਸਕਰਾਂ ਖਿਲਾਫ ਚਲਾਈ ਗਈ ਵਿਸ਼ੇਸ ਮੁਹਿੰਮ ਤਹਿਤ ਸ੍ਰੀਮਤੀ ਮਨਜੀਤ ਕੌਰ PPS ਪੁਲਿਸ ਕਪਤਾਨ,ਸਥਾਨਕ ਕਮ (ਤਫਤੀਸ),ਜਲੰਧਰ ਦਿਹਾਤੀ ਸ੍ਰੀ ਗੁਰਪ੍ਰੀਤ ਸਿੰਘ ਉਪ ਪੁਲਿਸ ਕਪਤਾਨ, ਸਬ ਡਵੀਜਨ ਸ਼ਾਹਕੋਟ ਦੀਆਂ ਹਦਾਇਤਾ ਅਨੁਸਾਰ ਇੰਸਪੈਕਟਰ ਸੁਰਜੀਤ ਸਿੰਘ ਮੁੱਖ ਅਫਸਰ ਥਾਣਾ ਲੋਹੀਆ ਦੀ ਪੁਲਿਸ ਪਾਰਟੀ ਨੇ ਵੱਲੋ 05 ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਅਤੇ ਉਹਨਾ ਪਾਸੋ ਨਸ਼ੀਲੇ ਕੈਪਸੂਲ,ਨਸ਼ੀਲੀਆ ਗੋਲੀਆ,ਨਸ਼ੀਲਾ ਪਾਊਡਰ ਅਤੇ ਹੈਰੋਇਨ ਸਮੇਤ 11,000/- ਰੁਪਏ ਡਰੱਗ ਮਨੀ ਬਰਾਮਦ ਕਰਕੇ ਵੱਡੀ ਸਫਲਤਾ ਹਾਸਲ ਕੀਤੀ।
ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਸ੍ਰੀ ਗੁਰਪ੍ਰੀਤ ਸਿੰਘ ਪੀ.ਪੀ.ਐਸ ਉਪ ਪੁਲਿਸ ਕਪਤਾਨ,ਸਬ ਡਵੀਜਨ ਸ਼ਾਹਕੋਟ ਜੀ ਨੇ ਦੱਸਿਆਂ ਕਿ ਮਿਤੀ 14/15.11.2022 ਦੀ ਦਰਮਿਆਨੀ ਰਾਤ ਨੂੰ ਏ.ਐਸ.ਆਈ ਜਸਪਾਲ ਸਿੰਘ ਨੰਬਰ 168/ਜਲੰ; ਨੇ ਸਮੇਤ ਕਰਮਚਾਰੀਆਂ ਦੇ ਦੋਰਾਨੇ ਨਾਕਾ ਬੰਦੀ ਧਰਮ ਕੰਡਾ ਮਲਸੀਆ ਰੋਡ ਲੋਹੀਆਂ ਖਾਸ ਤੋ ਦੋਸ਼ੀ ਸੁਲਖਣ ਸਿੰਘ ਉਰਫ ਸੁਲੱਖਣ ਲੇਟ ਜੋਗਾ ਸਿੰਘ ਵਾਸੀ ਪਿੰਡ ਮੁੱਖੀ ਥਾਣਾ ਲੋਹੀਆਂ ਨੂੰ ਗ੍ਰਿਫਤਾਰ ਕਰਕੇ ਉਸ ਪਾਸੋਂ 40 ਨਸ਼ੀਲੀਆ ਗੋਲੀਆ ਖੁੱਲੀਆ ਸਮੇਤ ਮੋਟਰਸਾਈਕਲ ਪਲਟੀਨਾ,ਦੋਸ਼ੀ ਅਮਰਬੀਰ ਸਿੰਘ ਉਰਫ ਅਮਨਾ ਪੁੱਤਰ ਲੇਟ ਬਲਵਿੰਦਰ ਸਿੰਘ ਵਾਸੀ ਕਾਕੜਕਲਾਂ ਥਾਣਾ ਲੋਹੀਆ ਨੂੰ ਗ੍ਰਿਫਤਾਰ ਕਰਕੇ ਉਸ ਪਾਸੋਂ 40 ਖੁੱਲੇ ਨਸ਼ੀਲੇ ਕੈਪਸੂਲ ਸਮੇਤ ਡਰੱਗ ਮਨੀ 6000/-ਰੁਪਏ,ਦੋਸ਼ੀ ਜਤਿੰਦਰਜੀਤ ਸਿੰਘ ਉਰਫ ਜੀਤ ਪੁੱਤਰ ਲੋਟ ਅਵਤਾਰ ਸਿੰਘ ਵਾਸੀ ਕਾਕੜਕਲਾ ਥਾਣਾ ਲੋਹੀਆ ਨੂੰ ਗ੍ਰਿਫਤਾਰ ਕਰਕੇ ਉਸ ਪਾਸੋਂ 10 ਗ੍ਰਾਮ ਨਸ਼ੀਲਾ ਪਾਊਡਰ ਸਮੇਤ ਐਕਟੀਵਾ ਸਕੂਟਰੀ,ਦੋਸ਼ੀ ਗੁਰਨਾਮ ਸਿੰਘ ਉਰਫ ਰਾਜਾ ਪੁੱਤਰ ਗੁਰਦੀਪ ਸਿੰਘ ਵਾਸੀ ਸ਼ਾਹਜਹਾਨਪੁਰ ਥਾਣਾ ਸੁਲਤਾਨਪੁਰ ਲੋਧੀ ਜਿਲ੍ਹਾ ਕਪੂਰਥਲਾ ਨੂੰ ਗ੍ਰਿਫਤਾਰ ਕਰਕੇ ਉਸ ਪਾਸੋ 50 ਨਸ਼ੀਲੀਆਂ ਗੋਲੀਆਂ ਖੁੱਲੀਆ ਰੰਗ ਪੀਚ ਸਮੇਤ ਮੋਟਰਸਾਈਕਲ ਸਪਲੈਡਰ,ਦੋਸ਼ੀ ਗੁਰਪ੍ਰੀਤ ਸਿੰਘ ਉਰਫ ਗੋਰਾ ਪੁੱਤਰ ਜਿੰਦਰ ਸਿੰਘ ਵਾਸੀ ਲਾਟੀਆ ਵਾਲ ਥਾਣਾ ਸੁਲਤਾਨਪੁਰ ਲੋਧੀ ਜਿਲ੍ਹਾ ਕਪੂਰਥਲਾ ਨੂੰ ਗ੍ਰਿਫਤਾਰ ਕਰਕੇ ਉਸ ਪਾਸੋ 04 ਗ੍ਰਾਮ ਹੈਰੋਇਨ ਸਮੇਤ ਡਰੱਗ ਮਨੀ 5,000/- ਰੁਪਏ ਬਰਾਮਦ ਕੀਤੇ।ਜਿਸ ਤੇ ਦੋਸ਼ੀਆ ਦੇ ਖਿਲਾਫ ਮੁਕੱਦਮਾ ਨੰਬਰ 149 ਮਿਤੀ 14.11.2022 ਜੁਰਮ 21/22-61- 85 NDPS Act ਥਾਣਾ ਲੋਹੀਆ ਜਿਲ੍ਹਾ ਜਲੰਧਰ ਦਰਜ ਰਜਿਸਟਰ ਕਰਕੇ ਮੁੱਢਲੀ ਤਫਤੀਸ ਅਮਲ ਵਿੱਚ ਲਿਆਦੀ ਸੀ।ਦੋਸ਼ੀਆ ਪਾਸੇ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ।
ਬ੍ਰਾਮਦਗੀ-
1. ਦੋਸ਼ੀ ਸੁਲੱਖਣ ਸਿੰਘ ਉਰਫ ਸੁਲੱਖਣ ਪਾਸੋਂ ਬਰਾਮਦ 40 ਗੋਲੀਆਂ ਖੁੱਲੀਆਂ ਨਸ਼ੀਲੀਆ ਸਮੇਤ ਪਲਟੀਨਾ ਮੋਟਰਸਾਈਕਲ
2. ਦੋਸ਼ੀ ਅਮਰਬੀਰ ਸਿੰਘ ਉਰਫ ਅਮਨਾ ਪਾਸੋ ਬਰਾਮਦ 40 ਖੁੱਲੇ ਨਸ਼ੀਲੇ ਕੈਪਸੂਲ ਸਮੇਤ (ਡਰੱਗ ਮਨੀ 6,000/- ਰੁਪਏ)
3. ਦੋਸ਼ੀ ਜਤਿੰਦਰਜੀਤ ਸਿੰਘ ਉਰਫ ਜੀਤੂ ਪਾਸੇ ਬਰਾਮਦ 10 ਗ੍ਰਾਮ ਨਸ਼ੀਲਾ ਪਾਊਡਰ ਸਮੇਤ ਐਕਟੀਵਾ ਸਕੂਟਰੀ
4. ਦੋਸ਼ੀ ਗੁਰਨਾਮ ਸਿੰਘ ਉਰਫ ਰਾਜਾ ਪਾਸੋ ਬਰਾਮਦ 50 ਨਸ਼ੀਲੀਆ ਗੋਲੀਆ ਖੁੱਲੀਆ ਸਮੇਤ ਮੋਟਰਸਾਈਕਲ ਸਪਲੈਡਰ
5. ਦੋਸ਼ੀ ਗੁਰਪ੍ਰੀਤ ਸਿੰਘ ਉਰਫ ਗੋਰਾ ਪਾਸੋ ਬਰਾਮਦ 04 ਗ੍ਰਾਮ ਹੈਰੋਇਨ (ਡਰੰਗ ਮਨੀ 5,000/- ਰੁਪਏ)
ਦੋਸ਼ੀ ਅਮਰਬੀਰ ਸਿੰਘ ਉਰਫ ਅਮਨਾ ਦੇ ਖਿਲਾਫ ਦਰਜ ਮੁਕੱਦਮੇ :- 02
1. ਮੁਕੱਦਮਾ ਨੰਬਰ 45 ਮਿਤੀ 04.05.2022 ਜੁਰਮ 22-61-85 NDPS Act ਥਾਣਾ ਲੋਹੀਆ ।(ਬਰਾਮਦਗੀ 250 ਨਸ਼ੀਲੀਆ ਗੋਲੀਆ)
2. ਮੁਕੱਦਮਾ ਨੰਬਰ 149 ਮਿਤੀ 14.11.2022 ਜੁਰਮ 21/22-61-85 NDPS Act ਥਾਣਾ ਲੋਹੀਆ। (ਬਰਾਮਦਗੀ 40 ਨਸ਼ੀਲੇ ਕੈਪਸੂਲ) ਸਮੇਤ (ਡਰੱਗ ਮਨੀ 6,000/- ਰੁਪਏ)