ਨਵਾਂ ਸਾਲ ਸਵੱਛਤਾ ਨਾਲ ਮੁਹਿੰਮ ਨੂੰ ਲੈ ਕੇ ਨਗਰ ਕੌਂਸਲ ਫਾਜ਼ਿਲਕਾ ਸਰਗਰਮ
ਫਾਜ਼ਿਲਕਾ,19 ਦਸੰਬਰ । ਦੋਆਬਾ ਦਸਤਕ ਨਿਊਜ਼ (ਸੁਖਵਿੰਦਰ ਪ੍ਰਦੇਸੀ)
ਨਵਾਂ ਸਾਲ ਸਵੱਛਤਾ ਨਾਲ ਮੁਹਿੰਮ ਨੂੰ ਲੈ ਕੇ ਨਗਰ ਕੌਂਸਲ ਫਾਜ਼ਿਲਕਾ ਪੂਰੀ ਤਰ੍ਹਾਂ ਸਰਗਰਮ ਹੈ। ਨਗਰ ਕੌਂਸਲ ਫਾਜ਼ਿਲਕਾ ਵੱਲੋਂ ਮਨਾਏ ਜਾ ਰਹੇ ਪੰਦਰਵਾੜੇ ਤਹਿਤ ਲੜੀ ਵਾਰ ਪੂਰੇ ਸ਼ਹਿਰ ਅੰਦਰ ਸਾਫ—ਸਫਾਈ ਦਾ ਕੰਮ ਚੱਲ ਰਿਹਾ ਹੈ। ਇਹ ਜਾਣਕਾਰੀ ਕਾਰਜ ਸਾਧਕ ਅਫਸਰ ਸ੍ਰੀ ਮੰਗਤ ਰਾਮ ਨੇ ਦਿੱਤੀ।
ਸਾਫ—ਸਫਾਈ ਦੇ ਮਨਾਏ ਜਾ ਰਹੇ ਪੰਦਰਵਾੜੇ ਬਾਰੇ ਜਾਣਕਾਰੀ ਦਿੰਦਿਆਂ ਨਗਰ ਕੌਂਸਲ ਤੋਂ ਨਰੇਸ਼ ਖੇੜਾ ਨੇ ਦੱਸਿਆ ਕਿ ਸ਼ਹਿਰ ਦੇ ਵੱਖ—ਵੱਖ ਇਲਾਕਿਆਂ ਅੰਦਰ ਸਫਾਈ ਦਾ ਕੰਮ ਚੱਲ ਰਿਹਾ ਹੈ। ਉਨ੍ਹਾਂ ਕਿਹਾ ਕਿ ਮਿਥੇ ਸ਼ਡਿਉਅਲ ਅਨੁਸਾਰ ਵੱਖ—ਵੱਖ ਏਰੀਏ ਦੀ ਸਫਾਈ ਕੀਤੀ ਜਾ ਰਹੀ ਹੈ। ਇਸੇ ਲਗਾਤਾਰਤਾ ਵਿਚ ਬਾਰਡਰ ਰੋਡ ਵਿਖੇ ਨਗਰ ਕੌਂਸਲ ਦੇ ਸਫਾਈ ਸੇਵਕਾਂ ਵੱਲੋਂ ਸਫਾਈ ਕੀਤੀ ਗਈ। ਇਸ ਤੋਂ ਇਲਾਵਾ ਸੜਕ ਦੇ ਵਿਚਕਾਰ ਟ੍ਰੀ ਗਾਰਡਾਂ ਵਿਚ ਲਗੇ ਪੌਦਿਆਂ ਨੂੰ ਪਾਣੀ ਵੀ ਦਿੱਤਾ ਗਿਆ।
ਉਨ੍ਹਾਂ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਇਸ ਮੁਹਿੰਮ ਵਿਚ ਵਧ—ਚੜ ਕੇ ਆਪਣਾ ਸਹਿਯੋਗ ਦਿਓ ਤੇ ਗਿੱਲਾ—ਸੁੱਕਾ ਕੂੜਾ ਅਲਗ—ਅਲਗ ਕਰਕੇ ਜਮ੍ਹਾਂ ਕਰਵਾਓ। ਇਸ ਤੋਂ ਇਲਾਵਾ ਸਿੰਗਲ ਪਲਾਸਟਿਕ ਵਾਲੇ ਸਮਾਨ ਦੀ ਵਰਤੋਂ ਕਰਨ ਤੋਂ ਗੁਰੇਜ਼ ਕੀਤਾ ਜਾਵੇ।ਇਸ ਮੁਹਿੰਮ ਵਿਚ ਗੁਰਵਿੰਦਰ ਸਿੰਘ ਪ੍ਰੋਗਰਾਮ ਕੋਆਰਡੀਨੇਟਰ ਅਤੇ ਸੰਨੀ ਤੇ ਕੰਨੋਜ਼ ਮੋਟੀਵੇਟਰ ਵੱਲੋਂ ਭਰਪੂਰ ਸਹਿਯੋਗ ਦਿੱਤਾ ਜਾ ਰਿਹਾ ਹੈ।