ਜਿਲ੍ਹਾ ਜਲੰਧਰ ਦਿਹਾਤੀ ਦੇ ਥਾਣਾ ਬਿਲਗਾ ਦੀ ਪੁਲਿਸ ਵੱਲੋਂ ਮੁਕੱਦਮਾ ਵਿੱਚ ਲੋੜੀਂਦੇ ਦੋਸ਼ੀ ਨੂੰ ਕੀਤਾ ਗ੍ਰਿਫਤਾਰ ।
ਜਲੰਧਰ ਦਿਹਾਤੀ ਬਿਲਗਾ (ਦੋਆਬਾ ਦਸਤਕ ਨਿਊਜ਼ )
ਸ਼੍ਰੀ ਸਵਰਨਦੀਪ ਸਿੰਘ ਪੀ.ਪੀ.ਐਸ ਸੀਨੀਅਰ ਪੁਲਿਸ ਕਪਤਾਨ, ਜਲੰਧਰ ਦਿਹਾਤੀ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਮਾਜ ਦੇ ਮਾੜੇ ਅਨਸਰਾਂ/ ਧੋਖਾ ਧੜੀ ਕਰਨ ਵਾਲੇ ਵਿਅਕਤੀਆਂ ਖਿਲਾਫ ਚਲਾਈ ਗਈ ਵਿਸ਼ੇਸ਼ ਮੁਹਿੰਮ ਤਹਿਤ ਸ਼੍ਰੀ ਸਰਬਜੀਤ ਸਿੰਘ ਬਾਹੀਆ ਪੀ.ਪੀ.ਐਸ ਪੁਲਿਸ ਕਪਤਾਨ, ਇੰਨਵੈਸਟੀਗੇਸ਼ਨ ਜਲੰਧਰ ਦਿਹਾਤੀ ਅਤੇ ਸ਼੍ਰੀ ਜਗਦੀਸ਼ ਰਾਜ ਪੀ.ਪੀ.ਐਸ, ਉਪ-ਪੁਲਿਸ ਕਪਤਾਨ ਸਬ-ਡਵੀਜਨ ਫਿਲੌਰ ਦੀ ਅਗਵਾਈ ਹੇਠ ਐਸ.ਆਈ ਮਹਿੰਦਰ ਪਾਲ ਮੁੱਖ ਅਫਸਰ ਥਾਣਾ ਬਿਲਗਾ ਦੀ ਪੁਲਿਸ ਵੱਲੋਂ ਮੁਕੱਦਮਾ ਵਿੱਚ ਲੋੜੀਂਦੇ ਦੋਸ਼ੀ ਨੂੰ ਕੀਤਾ ਗ੍ਰਿਫਤਾਰ।
ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਸ੍ਰੀ ਜਗਦੀਸ਼ ਰਾਜ ਪੀ.ਪੀ.ਐੱਸ ਉਪ-ਪੁਲਿਸ ਕਪਤਾਨ, ਸਬ- ਡਵੀਜ਼ਨ ਫਿਲੌਰ ਜੀ ਨੇ ਦੱਸਿਆ ਕਿ ਮੁਕੱਦਮਾ ਨੰਬਰ 123 ਮਿਤੀ 13-06-202) ਅ/ਧ 420 ਭ.ਦ. ਥਾਣਾ ਬਿਲਗਾ ਜਿਲ੍ਹਾ ਜਲੰਧਰ ਬਰਦਰਖਾਸਤ ਨੰਬਰੀ 117-PTOO ਮਿਤੀ 20/01/2020 ਵਲੋਂ ਗੁਰਦੇਵ ਸਿੰਘ ਪੁੱਤਰ ਮਿਲਖੀ ਰਾਮ ਵਾਸੀ ਪਿੰਡ ਹਰਦੋ ਫਰਾਲਾ ਥਾਣਾ ਸਦਰ ਜਲੰਧਰ (ਜਮਸ਼ੇਰ) ਜਿਲ੍ਹਾਂ ਜਲੰਧਰ ਬਰਖਿਲਾਫ ਜਸਵਿੰਦਰ ਸਿੰਘ ਪੁੱਤਰ ਦਰਸ਼ਨ ਸਿੰਘ ਵਾਸੀ ਪਿੰਡ ਗੁਮਟਾਲਾ ਥਾਣਾ ਬਿਲਗਾ ਜਿਲ੍ਹਾ ਜਲੰਧਰ ਦੇ ਦਰਜ ਰਜਿਸਟਰ ਕਰਵਾਇਆ ਕਿ ਉਸਨੇ ਜਸਵਿੰਦਰ ਸਿੰਘ ਉਕਤ ਪਾਸੋਂ ਉਸਦੀ 6 ਕਨਾਲ ਜਮੀਨ ਦਾ ਸੌਦਾ 15,50,000/- ਰੁਪਏ ਵਿੱਚ ਕੀਤਾ ਸੀ। ਜਿਸ ਸਬੰਧੀ ਉਸਨੇ ਜਸਵਿੰਦਰ ਸਿੰਘ ਉਕਤ ਨੂੰ ਵੱਖ-ਵੱਖ ਤਰੀਕਾ ਨੂੰ ਕੁਲ 9,50,000/- ਰੁਪਏ ਦੇ ਦਿੱਤੇ ਸਨ। ਪਰ ਜਸਵਿੰਦਰ ਸਿੰਘ ਉਸਨੂੰ ਜਮੀਨ ਦੀ ਰਜਿਸਟਰੀ ਕਰਵਾਉਣ ਦਾ ਲਾਰਾ ਲਗਾਉਂਦਾ ਰਿਹਾ। ਪਰ ਜਮੀਨ ਦੀ ਰਜਿਸਟਰੀ ਉਸਦੇ ਨਾਮ ਪਰ ਨਹੀਂ ਕਰਵਾਈ ਅਤੇ ਨਾ ਹੀ ਉਸਦੇ ਪੈਸੇ ਵਾਪਸ ਮੋੜੇ। ਜੋ ਇਸ ਤਰਾਂ ਦੋਸ਼ੀ ਨੇ ਉਸ ਨਾਲ 9,50,000/- ਰੁਪਏ ਦੀ ਧੋਖਾਦੜੀ ਕਰਨ ਸਬੰਧੀ ਮੁੱਕਦਮਾ ਉਕਤ ਦਰਜ ਰਜਿਸਟਰ ਹੋਇਆ ਸੀ।ਜਿਸਨੂੰ ਅੱਜ ਮਿਤੀ 20-12-2022 ਨੂੰ ASI ਬੂਟਾ ਰਾਮ ਦੁਆਰਾ ਮੁੱਕਦਮਾ ਰਜਾ ਵਿੱਚ ਦੋਸ਼ੀ ਜਸਵਿੰਦਰ ਸਿੰਘ ਸੋਹਲ ਉਕਤ ਨੂੰ ਹਸਬ ਜਾਬਤਾ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ।