ਮਿਤੀ 16/17-01-2023 ਨੂੰ ਕਾਂਗਰਸ ਪਾਰਟੀ ਵੱਲੋਂ ਭਾਰਤ ਜੋੜੋ ਯਾਤਰਾ ਦੇ ਸਬੰਧ ਵਿੱਚ ਰੂਟ ਡਾਇਵਰਟ ਜੇਕਰ ਤੁਸੀਂ ਵੀ ਟਾਂਡਾ ਜਾਂ ਆਦਮਪੁਰ ਵੱਲ ਜਾ ਰਹੇ ਹੋ ਤਾਂ ਸਾਵਧਾਨ
ਜਲੰਧਰ ਦਿਹਾਤੀ (ਕਰਨਬੀਰ ਸਿੰਘ ) ਸ਼੍ਰੀ ਸਵਰਨਦੀਪ ਸਿੰਘ, ਪੀ.ਪੀ.ਐਸ, ਸੀਨੀਅਰ ਪੁਲਿਸ ਕਪਤਾਨ, ਜਲੰਧਰ ਦਿਹਾਤੀ ਜੀ ਨੇ ਦੱਸਿਆ ਕਿ ਮਿਤੀ 16-01-2023 ਨੂੰ ਕਾਂਗਰਸ ਪਾਰਟੀ ਵੱਲੋਂ ਭਾਰਤ ਜੋੜੇ ਯਾਤਰਾ ਦੇ ਸਬੰਧ ਵਿੱਚ ਰੂਟ ਡਾਇਵਰਟ ਨੂੰ ਲੈ ਕੇ ਜਲੰਧਰ ਪਠਾਨਕੋਟ ਚੌਕ ਤੋ ਪਠਾਨਕੋਟ ਨੂੰ ਜਾਣ ਵਾਲੇ ਸਾਰੇ ਵਾਹਨ ਕਰਤਾਰਪੁਰ ਬਿਆਸ ਬਟਾਲਾ ਗੁਰਦਾਸਪੁਰ ਤੋਂ ਪਠਾਨਕੋਟ ਜਾਣਗੇ,ਪਠਾਨਕੋਟ ਤੋਂ ਜਲੰਧਰ ਆਉਣ ਵਾਲੇ ਭਾਰੀ ਵਾਹਨ ਦੂਸਹਾ ਟਾਂਡਾ,ਹੁਸ਼ਿਆਰਪੁਰ ਫਗਵਾੜਾ ਤੋਂ ਜਲੰਧਰ ਆਉਣਗੇ। ਮਿਤੀ 16-01-2023 ਜਲੰਧਰ ਤੋਂ ਪਠਾਨਕੋਟ ਜਾਣ ਵਾਲੇ ਸਾਰੇ ਵਾਹਨ ਕਰਤਾਰਪੁਰ, ਬਿਆਸ ਬਟਾਲਾ, ਗੁਰਦਾਸਪੁਰ ਤੋਂ ਪਠਾਨਕੋਟ ਜਾਣਗੇ। ਪਠਾਨਕੋਟ ਤੋਂ ਜਲੰਧਰ ਆਉਣ ਵਾਲੇ ਸਾਰੇ ਵਾਹਨ ਦਸੂਹਾ, ਟਾਂਡਾ, ਹੁਸ਼ਿਆਰਪੁਰ ਫਗਵਾੜਾ ਤੋ ਹੁੰਦੇ ਹੋਏ ਜਲੰਧਰ ਆਉਣਗੇ। ਇਹਨਾ ਡਾਇਵਰਟ ਰੂਟਾਂ ਤੋ ਬਿਨਾਂ ਕਿਸੇ ਹੋਰ ਰੂਟ ਦਾ ਇਸਤੇਮਾਲ ਨਾ ਕੀਤਾ ਜਾਵੇ ਤਾ ਜੋ ਕਿਸੇ ਅਸੁਵਿਧਾ/ਟਰੈਫਿਕ ਜਾਮ ਦੀ ਸਥਿਤੀ ਤੋ ਬੱਚਿਆ ਜਾ ਸਕੇ। ਇਸ ਸਬੰਧੀ ਜਾਣਕਾਰੀ/ਸਹਾਇਤਾ ਲਈ ਟਰੈਫਿਕ ਪੁਲਿਸ ਹੈਲਪਲਾਇਨ ਨੰਬਰ 78889-53587 (ਇੰਚਾਰਜ ਟਰੈਫਿਕ ਸਟਾਫ, ਜਲੰਧਰ ਦਿਹਾਤੀ ਅਤੇ 78272-40100/95179-87100 (ਪੁਲਿਸ ਕੰਟਰੋਲ ਰੂਮ, ਜਲੰਧਰ ਦਿਹਾਤੀ ) ਪਰ ਸੰਪਰਕ ਕੀਤਾ ਜਾ ਸਕਦਾ ਹੈ ਅਤੇ ਆਮ ਪਬਲਿਕ ਨੂੰ ਹਦਾਇਤ ਕੀਤੀ ਜਾਦੀ ਹੈ ਕਿ ਕੋਈ ਵੀ ਹਾਈਵੇ ਰੋਡ ਤੇ ਆਪਣੇ ਵਾਹਨ ਨਹੀ ਖੜੇ ਕਰੇਗਾ ।ਜੇਕਰ ਕਿਸੇ ਦਾ ਕੋਈ ਵੀ ਵਾਹਨ ਹਾਈਵੇ ਰੋਡ ਤੇ ਖੜਾ ਕੀਤਾ ਪਾਇਆ ਤਾ ਟਰੈਫਿਕ ਪੁਲਿਸ ਵੱਲੋਂ ਵਾਹਨ ਨੂੰ ਟੋਅ ਕੀਤਾ ਜਾਵੇਗਾ।
ਮਿਤੀ 16-01-2023
1. ਜਲੰਧਰ ਪਠਾਨਕੋਟ ਚੌਕ ਤੋ ਪਠਾਨਕੋਟ –ਜਾਣ ਵਾਲੀ ਟਰੈਫਿਕ ਵਾਇਆ ਕਰਤਾਰਪੁਰ,ਬਿਆਸ,ਬਟਾਲਾ, ਗੁਰਦਾਸਪੁਰ ਤੋਂ ਪਠਾਨਕੋਟ ਜਾਵੇਗੀ।
2. ਪਠਾਨਕੋਟ ਤੋਂ ਜਲੰਧਰ, ਲੁਧਿਆਣਾ :- ਦਸੂਹਾ, ਟਾਂਡਾ, ਹੁਸ਼ਿਆਰਪੁਰ ਫਗਵਾੜਾ ਤੋ ਜਲੰਧਰ, ਲੁਧਿਆਣਾ।
ਮਿਤੀ 17-01-2023
1. ਪਠਾਨਕੋਟ ਤੋਂ ਜਲੰਧਰ ਲੁਧਿਆਣਾ :- ਦਸੂਹਾ ਟਾਂਡਾ,ਹੁਸ਼ਿਆਰਪੁਰ ਫਗਵਾੜਾ ਤੋਂ ਜਲੰਧਰ ਲੁਧਿਆਣਾ।
ਨੋਟ :-ਮਿਤੀ 15-01-2023 ਨੂੰ ਦੁਪਿਹਰ 02:00 ਵਜੇ ਤੋਂ ਸਬੰਧਿਤ ਡਾਇਵਰਜਨ ਕੀਤੀਆ ਜਾਣਗੀਆ।