ਦੁਕਾਨ ਦੇ ਮਾਲਕ ਨੇ ਆਪਣੀ ਦੁਕਾਨ ਤੇ ਕੰਮ ਕਰਨ ਵਾਲੀ ਕੁੜੀ ਨਾਲ ਕੀਤਾ ਜਬਰ ਜਿਨਾਹ।
ਸੰਗਰੂਰ (ਕ੍ਰਿਸ਼ਨ ਚੌਹਾਨ ) ਡੀਡੀ ਨਿਊਜ਼ਪੇਪਰ : ਸੰਗਰੂਰ ਵਿਖੇ ਇਨਸਾਨੀਅਤ ਹੋਈ ਸ਼ਰਮਸਾਰ ਜਦੋਂ ਇਕ ਦੁਕਾਨਦਾਰ ਵੱਲੋਂ ਕੁੜੀ ਨਾਲ ਜਬਰ-ਜ਼ਿਨਾਹ ਕੀਤੇ ਜਾਣ ਮਾਮਲਾ ਸਾਹਮਣੇ ਆਇਆ ਮਾਮਲੇ ‘ਚ ਪੁਲਸ ਨੇ ਉਕਤ ਦੋਸ਼ੀ ਨੂੰ ਗ੍ਰਿਫ਼ਤਾਰ ਕਰਨ ‘ਚ ਸਫ਼ਲਤਾ ਹਾਸਲ ਕੀਤੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਸਿਟੀ ਸੰਗਰੂਰ ਦੀ ਮਹਿਲਾ ਪੁਲਸ ਅਧਿਕਾਰੀ ਜਸਵਿੰਦਰ ਕੌਰ ਨੇ ਦੱਸਿਆ ਕਿ ਪੁਲਿਸ ਕੋਲ ਸ਼ਿਕਾਇਤ ਕਰਤਾ ਨੇ ਬਿਆਨ ਦਰਜ ਕਰਵਾਇਆ ਕਿ ਮੈਂ ਫਰਨੀਚਰ ਦੀ ਦੁਕਾਨ ’ਤੇ ਝਾੜੂ ਪੋਚੇ ਦਾ ਕੰਮ ਕਰਦੀ ਸੀ ਅਤੇ ਮੈਂ ਤਿੰਨ ਮਹੀਨਿਆਂ ਦੀ ਗਰਭਵਤੀ ਹਾਂ।ਸਿਹਤ ਠੀਕ ਨਾ ਹੋਣ ਕਾਰਨ ਮੈਂ ਉਪਰਲੀ ਮੰਜ਼ਿਲ ’ਤੇ ਕਮਰੇ ਵਿਚ ਆਰਾਮ ਕਰਨ ਚਲੀ ਗਈ ਤਾਂ ਉੱਥੇ ਫਰਨੀਚਰ ਮਾਲਕ ਆ ਗਿਆ ਅਤੇ ਅੰਦਰੋਂ ਕੁੰਡੀ ਬੰਦ ਕਰ ਲਈ ਅਤੇ ਮੇਰੇ ਨਾਲ ਜਬਰ-ਜ਼ਿਨਾਹ ਕੀਤਾ। ਸ਼ਿਕਾਇਤ ਕਰਤਾ ਦੇ ਬਿਆਨਾਂ ਦੇ ਆਧਾਰ ’ਤੇ ਫਰਨੀਚਰ ਮਾਲਕ ਖ਼ਿਲਾਫ਼ ਕੇਸ ਦਰਜ ਕਰਕੇ ਉਸਨੂੰ ਗ੍ਰਿਫ਼ਤਾਰ ਕਰ ਲਿਆ ਗਿਆ।