ਜਿਲ੍ਹਾ ਜਲੰਧਰ ਦਿਹਾਤੀ ਦੇ ਥਾਣਾ ਲੋਹੀਆਂ ਦੀ ਪੁਲਿਸ ਪਾਰਟੀ ਵੱਲੋ ਇੱਕ ਚੋਰ ਕੋਲੋ ਕਾਫੀ ਸਮਾਨ ਤੇ ਪੈਸੇ ਤੇ ਹੌਰ ਵੀ ਬਹੁਤ ਸਾਰੀਆਂ ਚੀਜਾਂ ਬਰਾਮਦ ਕੀਤੀਆਂ। ਪੜੋ ਪੂਰੀ ਜਾਣਕਾਰੀ।
ਜਲੰਧਰ ਦਿਹਾਤੀ ਲੋਹੀਆਂ (ਵਰਿੰਦਰ ਵਿੱਕੀ )
ਸ੍ਰੀ ਸਵਰਨਦੀਪ ਸਿੰਘ ਪੀ.ਪੀ.ਐਸ ਸੀਨੀਅਰ ਪੁਲਿਸ ਕਪਤਾਨ,ਜਲੰਧਰ-ਦਿਹਾਤੀ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਮਾਜ ਦੇ ਭੈੜੇ ਅਨੁਸਰਾਂ/ਨਸ਼ਾ ਤਸਕਰਾਂ ਅਤੇ ਚੋਰਾ ਖਿਲਾਫ ਚਲਾਈ ਗਈ ਵਿਸ਼ੇਸ ਮੁਹਿੰਮ ਤਹਿਤ ਸ੍ਰੀ ਸਰਬਜੀਤ ਸਿੰਘ ਬਾਹੀਆ PPS ਪੁਲਿਸ ਕਪਤਾਨ (ਤਫਤੀਸ਼) ਸ੍ਰੀ ਗੁਰਪ੍ਰੀਤ ਸਿੰਘ ਉਪ ਪੁਲਿਸ ਕਪਤਾਨ ਸਬ ਡਵੀਜਨ ਸ਼ਾਹਕੋਟ ਦੀਆਂ ਹਦਾਇਤਾ ਅਨੁਸਾਰ ਇੰਸਪੈਕਟਰ ਸੁਰਜੀਤ ਸਿੰਘ ਪੱਡਾ ਮੁੱਖ ਅਫਸਰ ਥਾਣਾ ਲੋਹੀਆਂ ਦੀ ਪੁਲਿਸ ਪਾਰਟੀ ਨੇ ਲੋਹੀਆਂ ਸ਼ਹਿਰ ਵਿੱਚ ਲਗਾਤਾਰ ਹੋ ਰਹੀਆਂ ਚੋਰੀਆਂ ਦੀਆ ਵਾਰਦਾਤਾ ਨੂੰ ਅੰਜਾਮ ਦੇਣ ਵਾਲੇ (1 ਵਿਅਕਤੀ ਨੂੰ ਮਿਤੀ 25.03.2023 ਨੂੰ ਗ੍ਰਿਫਤਾਰ ਕਰਕੇ ਉਸ ਪਾਸੋ ਦੋ ਮੋਬਾਇਲ ਫੋਨ ਟੱਚ, ਇੱਕ ਲੋਹਾ ਸ਼ੈਣੀ,12,340/- ਭਾਰਤੀ ਕਰੰਸੀ ਨੋਟ,ਵਿਦੇਸ਼ੀ ਕਰੰਸੀ 01 ਡਾਲਰ ਅਮਰੀਕਾ,10 ਡਾਲਰ ਨਿਊਜੀਲੈਂਡ ਅਤੇ 10 ਦਰਾਮ ਡੁਬਈ ਦੇ ਬਰਾਮਦ ਕੀਤੀ ਸੀ । ਜਿਸਨੂੰ 2 ਦਿਨ ਦੇ ਪੁਲਿਸ ਰਿਮਾਂਡ ਪਰ ਲੈ ਕੇ ਉਸ ਪਾਸੋਂ ਹੋਰ ਡੂੰਘਾਈ ਨਾਲ ਪੁੱਛ ਗਿੱਛ ਕਰਕੇ ਪਹਿਲਾਂ ਬਰਾਮਦ ਕੀਤੇ ਸਮਾਨ ਤੋਂ ਇਲਾਵਾ 3 ਹੋਰ ਚੋਰੀਸ਼ੁਦਾ ਮੋਬਾਇਲ ਫੋਨ ਟੱਚ ਸਕਰੀਨ ਅਤੇ 3550 ਰੁਪਏ ਭਾਰਤੀ ਕਰੰਸੀ ਬਰਾਮਦ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ।
ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਸ੍ਰੀ ਗੁਰਪ੍ਰੀਤ ਸਿੰਘ ਪੀ.ਪੀ.ਐਸ ਉਪ ਪੁਲਿਸ ਕਪਤਾਨ, ਸਬ ਡਵੀਜਨ ਸ਼ਾਹਕੋਟ ਜੀ ਨੇ ਦੱਸਿਆਂ ਕਿ ਮਿਤੀ 24.03.2023 ਨੂੰ ਏ.ਐਸ.ਆਈ ਹੰਸ ਰਾਜ ਥਾਣਾ ਲੋਹੀਆ ਨੇ ਮੁਕੱਦਮਾ ਨੰਬਰ 29 ਮਿਤੀ 24.03.2023 ਜੁਰਮ 457,380 1PC ਥਾਣਾ ਲੋਹੀਆ ਬਰਬਿਆਨ ਪ੍ਰਦੀਪ ਕੁਮਾਰ ਪੁੱਤਰ ਰਜਿੰਦਰ ਕੁਮਾਰ ਵਾਸੀ ਵਾਰਡ ਨੰਬਰ 12 ਲੋਹੀਆ ਥਾਣਾ ਲੋਹੀਆਂ ਦੇ ਦਰਜ ਰਜਿਸਟਰ ਕੀਤਾ ਸੀ।ਜਿਸ ਤੇ ਲੋਹੀਆ ਪੁਲਿਸ ਨੇ ਇਹਨਾ ਹੋ ਰਹੀਆਂ ਵਾਰਦਾਤਾ ਨੂੰ ਚੈਲਿੰਜ ਮੰਨਦੇ ਹੋਏ ਲੋਹੀਆ ਸ਼ਹਿਰ ਵਿੱਚ ਲੱਗੇ ਸੀ.ਸੀ.ਟੀ.ਵੀ ਕੈਮਰਿਆ ਦੀ ਮਦਦ ਨਾਲ ਅਤੇ ਸ਼ੱਕੀ ਵਿਅਕਤੀਆ ਪਾਸੋਂ ਪੁੱਛਗਿੱਛ ਕਰਕੇ ਇਸ ਚੋਰੀ ਦੀ ਵਾਰਦਾਤ ਨੂੰ ਟਰੇਸ ਕੀਤਾ ਹੈ ਅਤੇ ਮਿਤੀ 25.03.2023 ਨੂੰ ਚੋਰੀ ਦੀਆ ਵਾਰਦਾਤਾ ਕਰਨ ਵਾਲੇ ਵਿਅਕਤੀ ਵਰਿੰਦਰ ਸਿੰਘ ਉਰਫ ਮਾੜੂ ਪੁੱਤਰ ਸੁਰਿੰਦਰ ਸਿੰਘ ਵਾਸੀ ਵਾਰਡ ਨੰਬਰ 01 ਚਾਚਾ ਕਲੋਨੀ ਲੋਹੀਆ ਨੂੰ ਲੋਹੀਆ ਪੁਲਿਸ ਨੇ ਗ੍ਰਿਫਤਾਰ ਕਰਨ ਵਿੱਚ ਕਾਮਯਾਬੀ ਹਾਸਿਲ ਕੀਤੀ ਸੀ ਅਤੇ ਉਸ ਪਾਸੋਂ 02 ਮੋਬਾਇਲ ਫੋਨ ਟੱਚ,01 ਲੋਹਾ ਸ਼ੈਣੀ,12,340/- ਭਾਰਤੀ ਕਰੰਸੀ ਨੋਟ,ਵਿਦੇਸ਼ੀ ਕਰੰਸੀ 01 ਡਾਲਰ ਅਮਰੀਕਾ, 10 ਡਾਲਰ ਨਿਊਜੀਲੈਂਡ ਅਤੇ 10 ਦਰਾਮ ਡੁਬਈ ਦੇ ਬਰਾਮਦ ਕੀਤੇ ਸਨ ਜਿਸਨੂੰ 2 ਦਿਨ ਦੇ ਪੁਲਿਸ ਰਿਮਾਂਡ ਪਰ ਲੈ ਕੇ ਉਸ ਪਾਸੋਂ ਹੋਰ ਗਹਿਰਾਈ ਨਾਲ ਪੁੱਛ ਗਿੱਛ ਕਰਕੇ ਪਹਿਲਾ ਬ੍ਰਾਮਦ ਕੀਤੇ ਸਮਾਨ ਤੋਂ ਇਲਾਵਾ 3 ਹੋਰ ਚੋਰੀਸ਼ੁਦਾ ਮੋਬਾਇਲ ਫੋਨ ਟੱਚ ਸਕਰੀਨ ਅਤੇ 3550 ਰੁਪਏ ਭਾਰਤੀ ਕਰੰਸੀ ਬਰਾਮਦ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ।
ਬ੍ਰਾਮਦਗੀ:-
03 ਮੋਬਾਇਲ ਫੋਨ ਟੱਚ, 3550-ਭਾਰਤੀ ਕਰੰਸੀ ਨੋਟ,