Breaking NEWSCrimeJalandharLatest newsNewsPunjabTop NewsTOP STORIESTrendingVillage NEWS

ਜਿਲ੍ਹਾ ਜਲੰਧਰ ਦਿਹਾਤੀ ਦੇ ਥਾਣਾ ਆਦਮਪੁਰ ਦੀ ਪੁਲਿਸ ਵੱਲੋਂ ATM ਰਾਹੀ ਪੈਸੇ ਕਡਵਾਉਣ ਵਾਲੇ ਇੰਟਰ ਸਟੇਟ ਗਿਰੋਹ ਦਾ ਕੀਤਾ ਪਰਦਾਫਾਸ਼।

Spread the News

ਜਲੰਧਰ ਦਿਹਾਤੀ ਆਦਮਪੁਰ (ਕਰਨਬੀਰ ਸਿੰਘ )

ਸ਼੍ਰੀ ਸਵਰਨਦੀਪ ਸਿੰਘ ਪੀ.ਪੀ.ਐਸ, ਸੀਨੀਅਰ ਪੁਲਿਸ ਕਪਤਾਨ, ਜਲੰਧਰ (ਦਿਹਾਤੀ) ਜੀ ਵੱਲੋ ਦਿੱਤੇ ਗਏ ਦਿਸ਼ਾ ਨਿਰਦੇਸ਼ ਅਨੁਸਾਰ ਸਮਾਜ ਦੇ ਭੈੜੇ ਅਨਸਰਾਂ/ATM ਧੋਖਾ ਧੜੀ ਦੀਆਂ ਵਾਰਦਾਤਾ ਖਿਲਾਫ ਚਲਾਈ ਗਈ ਵਿਸ਼ੇਸ਼ ਮੁਹਿਮ ਦੇ ਤਹਿਤ ਸ੍ਰੀ ਸਰਬਜੀਤ ਸਿੰਘ ਬਾਹੀਆ ਪੀ.ਪੀ.ਐਸ. ਪੁਲਿਸ ਕਪਤਾਨ, (ਇੰਨਵੈਸਟੀਗੇਸ਼ਨ) ਅਤੇ ਸ੍ਰੀ ਸਰਬਜੀਤ ਰਾਏ ਪੀ.ਪੀ.ਐਸ, ਉਪ ਪੁਲਿਸ ਕਪਤਾਨ, ਸਬ-ਡਵੀਜ਼ਨ ਆਦਮਪੁਰ ਜੀ ਦੀ ਯੋਗ ਅਗਵਾਈ ਹੇਠ ਸਹਾਇਕ ਇੰਸ: ਸਿਕੰਦਰ ਸਿੰਘ ਮੁੱਖ ਅਫਸਰ ਥਾਣਾ ਆਦਮਪੁਰ ਦੀ ਪੁਲਿਸ ਪਾਰਟੀ ਵਲੋਂ ATM ਰਾਹੀਂ ਪੈਸੇ ਕਡਵਾਉਣ ਵਾਲੇ ਗਿਰੋਹ ਦੇ ਮੈਂਬਰ ਨੂੰ ਗ੍ਰਿਫਤਾਰ ਕਰਕੇ ਉਸ ਪਾਸੇ ਵੱਖ-ਵੱਖ ਬੈਂਕਾਂ ਦੇ 80 ATM ਅਤੇ ATM’s ਵਿੱਚੋਂ ਕਡਵਾਏ ਹੋਏ 01 ਲੱਖ ਰੁਪਏ ਅਤੇ ਸਕੂਟਰੀ ਐਕਟੀਵਾ ਨੰਬਰੀ PB36-1- 8346 ਬ੍ਰਾਮਦ ਕਰਨ ਵਿੱਚ ਸਫਲਤਾ ਪ੍ਰਾਪਤ ਕੀਤੀ ।

 

ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਸ਼੍ਰੀ ਸਰਬਜੀਤ ਰਾਏ ਪੀ.ਪੀ.ਐਸ, ਉਪ ਪੁਲਿਸ ਕਪਤਾਨ, ਸਬ-ਡਵੀਜਨ ਆਦਮਪੁਰ ਜੀ ਨੇ ਦੱਸਿਆ ਕਿ ਮੁਦੱਈ ਮੁਕੱਦਮਾ ਅਮਰੀਕ ਸਿੰਘ ਪੁੱਤਰ ਜਗਿੰਦਰ ਸਿੰਘ ਵਾਸੀ ਮਦਾਰਾ ਥਾਣਾ ਆਦਮਪੁਰ ਜਿਲਾ ਜਲੰਧਰ ਦੇ ਬਿਆਨਾ ਪਰ ਮਿਤੀ 11.03.2023 ਨੂੰ ਉਹ ਆਪਣੇ ਲੜਕੇ ਜਸਪ੍ਰੀਤ ਸਿੰਘ SBI ਬੈਂਕ ਦੇ ATM ਜੰਡੂ ਸਿੰਘਾ ਵਿਖੇ ਗਿਆ ਤੇ ਉਸ ਵੱਲੋਂ ATM ਰਾਹੀਂ 10 ਹਜਾਰ ਰੁਪਏ ਕੁਡਵਾਏ ਅਤੇ ਹੋਰ 10 ਹਜਾਰ ਰੁਪਏ ਕਡਵਾਉਣ ਲਈ ਉਸਨੇ ਆਪਣਾ ATM ਕਾਰਡ ਮਸ਼ੀਨ ਵਿੱਚ ਪਾਇਆ ਅਤੇ ਪਿੱਛੇ ਖੜੇ ਪ੍ਰਵਾਸੀ ਲੜਕੇ ਲਕਛਮਣ ਕੁਮਾਰ ਉਰਫ ਲਵ ਪੁੱਤਰ ਮਿਥਲੇਸ਼ ਪੁਦਾਰ ਵਾਸੀ ਨੰਗਲ ਕਲੋਨੀ ਥਾਣਾ ਸਤਨਾਮਪੁਰਾ ਜਿਲ੍ਹਾ ਕਪੂਰਥਲਾ ਨੇ ਬੜੀ ਮੁਸਤੈਦੀ ਨਾਲ ਉਸਦਾ ATM ਕਾਰਡ ਬਦਲ ਕੇ ਕੋਈ ਹੋਰ ATM ਉਸਨੂੰ ਫੜਾ ਦਿੱਤਾ ਅਤੇ ਕਹਿਣ ਲੱਗਾ ਕਿ ਤੁਸੀ ਕਾਰਡ ਸਿੱਧਾ ਕਰਕੇ ਮਸ਼ੀਨ ਵਿੱਚ ਪਾਓ ਜੋ ਉਸਦਾ ATM ਪ੍ਰਵਾਸੀ ਲੜਕਾ ਉਕਤ ਵਲੋ ਲੈ ਕੇ ਆਪਣੀ ਸਕੂਟਰੀ ਐਕਟੀਵਾ ਨੰਬਰੀ PB36-1-8346 ਪਰ ਸਵਾਰ ਹੋ ਕੇ ਫਰਾਰ ਹੋ ਗਿਆ ਜਿਸਨੇ ਅੱਗੇ ਜਾ ਕੇ ਉਸਦੇ ATM ਕਾਰਡ ਵਿੱਚੋ 01 ਲੱਖ ਰੁਪਏ ਕਢਵਾ ਲਏ । ਜੋ ASI ਪਰਮਜੀਤ ਸਿੰਘ ਚੌਂਕੀ ਇੰਚਾਰਜ ਵੱਲੋ ਮੁਕੱਦਮਾ ਨੰਬਰ 44 ਮਿਤੀ 25.03.2023 ਅ:ਧ 420,379 IPC ਥਾਣਾ ਆਦਮਪੁਰ ਦਰਜ ਰਜਿਸਟਰ ਕਰਕੇ ਦੋਸ਼ੀ ਲਕਛਮਣ ਕੁਮਾਰ ਉਰਫ ਲਵ ਪੁੱਤਰ ਮਿਥਲੇਸ਼ ਪਦਾਰ ਵਾਸੀ ਨੰਗਲ ਕਲੋਨੀ ਥਾਣਾ ਸਤਨਾਮਪੁਰਾ ਜਿਲ੍ਹਾ ਕਪੂਰਥਲਾ ਨੂੰ ਮਿਤੀ 26,03.2023 ਨੂੰ ਗ੍ਰਿਫਤਾਰ ਕਰਕੇ ਉਸ ਪਾਸੋਂ 8) ATM ਵੱਖ-ਵੱਖ ਬੈਂਕਾਂ ਦੇ ਅਤੇ ()1 ਲੱਖ ਰੁਪਏ ਬ੍ਰਾਮਦ ਕਰ ਲਏ ਗਏ ਹਨ । ਜੋ ਇਹ ਇੱਕ ਨੈਸ਼ਨਲ ਲੈਵਲ ਦਾ ਗਿਰੋਹ ਹੈ ਜਿਹਨਾ ਨੇ ਜੰਮੂ ਅਤੇ ਕਸ਼ਮੀਰ, ਹਿਮਾਚਲ ਪ੍ਰਦੇਸ਼, ਹਰਿਆਣਾ ਆਦਿ ਸਟੇਟਾ ਵਿੱਚ ਕਾਫੀ ਵਾਰਦਾਤਾ ਨੂੰ ਅੰਜਾਮ ਦਿੱਤਾ ਹੈ ਅਤੇ ਇਹਨਾ ਦੇ ਨਾਲ ਦੇ ਸਾਥੀਆ ਬਾਰੇ ਵੀ ਪਤਾ ਕੀਤਾ ਜਾ ਰਿਹਾ ਹੈ ਜੋ ਬਹੁਤ ਜਲਦ ਇਸ ਵੱਡੇ ਗਿਰੋਹ ਦਾ ਪਰਦਾਫਾਸ਼ ਕੀਤਾ ਜਾਵੇਗਾ ।

 

ਬ੍ਰਾਮਦਗੀ:-

 

1. 80 ATM ਵੱਖ-ਵੱਖ ਬੈਂਕਾਂ ਦੇ

 

2. ਇੱਕ ਲੱਖ ਰੁਪਏ

 

3. ਸਕੂਟਰੀ ਐਕਟੀਵਾ ਨੰਬਰੀ PB36-J-8346