ਜਲੰਧਰ ਪੁਲਿਸ ਕਮਿਸ਼ਨਰੇਟ ਦੀ CIA ਸਟਾਫ਼ ਟੀਮ ਨੇ ਇੱਕ ਤਸਕਰ ਕੋਲੋ ਅਫੀਮ ਬਰਾਮਦ ਕੀਤੀ ਪੜੋ ਪੂਰੀ ਖ਼ਬਰ ਤੇ ਜਾਣਕਾਰੀ।
ਜਲੰਧਰ 15,ਅਪ੍ਰੈਲ ਕਰਨਬੀਰ ਸਿੰਘ
ਮਾਨਯੋਗ ਕਮਿਸ਼ਨਰ ਪੁਲਿਸ ਸਾਹਿਬ ਜਲੰਧਰ ਸ਼੍ਰੀ ਕੁਲਦੀਪ ਸਿੰਘ ਚਹਿਲ IPS, ਜੀ ਦੇ ਦਿਸ਼ਾ,ਨਿਰਦੇਸ਼ਾਂ ਅਤੇ ਸ੍ਰੀ ਅੰਕੁਰ ਗੁਪਤਾ IPS,DCP/Inv, ਸ਼੍ਰੀ ਕੰਵਲਪ੍ਰੀਤ ਸਿੰਘ ਚਾਹਲ PPS, ADCP-Inv, ਅਤੇ ਸ਼੍ਰੀ ਪਰਮਜੀਤ
ਸਿੰਘ, PPS ACP-Detective ਵਲੋ ਜਿਮਨੀ ਚੋਣਾਂ 2023 ਸਬੰਧੀ ਸੀਨੀਅਰ ਅਫਸਰਾਨ ਬਾਲਾਂ ਵਲੋ ਸਮੇ-ਸਮੇ ਸਿਰ ਮਿਲ
ਰਹੀਆਂ ਹਦਾਇਤਾ ਅਨੁਸਾਰ CIA STAFF ਜਲੰਧਰ ਵਲੋਂ ਨਸ਼ਿਆ ਦੀ ਰੋਕਥਾਮ ਸਬੰਧੀ ਚਲਾਈ ਗਈ ਵਿਸ਼ੇਸ਼ ਮੁਹਿੰਮ
ਤਹਿਤ ਇੰਚਾਰਜ CIA STAFF ਜਲੰਧਰ ਵੱਲੋਂ ਕਾਰਵਾਈ ਕਰਦੇ ਹੋਏ 01 ਨਸ਼ਾ ਤੱਸਕਰ ਨੂੰ ਕਾਬੂ ਕਰਕੇ ਉਸ ਪਾਸੋ
ਅੱਧਾ ਕਿਲੋ ਅਫੀਮ ਬ੍ਰਾਮਦ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ।
ਮਿਤੀ 13-04-2023 ਨੂੰ CIA STAFF ਦੀ ਪੁਲਿਸ ਟੀਮ ਬ੍ਰਾਏ ਗਸ਼ਤ Y-ਪੁਆਇੰਟ
ਭਗਤ ਸਿੰਘ ਕਲੋਨੀ ਜਲੰਧਰ ਮੋਜੂਦ ਸੀ। ਜਿੱਥੇ ਪੁਲਿਸ ਪਾਰਟੀ ਪੂਰੀ ਮੁਸ਼ਤੈਦੀ ਨਾਲ ਸ਼ੱਕੀ ਪੁਰਸ਼ਾ ਦੀ ਚੈਕਿੰਗ ਕਰ ਰਹੀ ਸੀ ਕਿ
ਦੋਰਾਨੇ ਚੈਕਿੰਗ ਇੱਕ ਮੋਨਾ ਨੋਜਵਾਨ ਵੇਰਕਾ ਮਿਲਕ ਪਲਾਟ ਸਲਿੱਪ ਰੋਡ ਤਰਫੋਂ ਪੈਦਲ ਆਉਦਾ ਦਿਖਾਈ ਦਿੱਤਾ। ਜੋ ਪੁਲਿਸ
ਪਾਰਟੀ ਨੂੰ ਦੇਖਕੇ ਯਕਦਮ ਘਬਰਾ ਕੇ ਮੋਕਾ ਤੋ ਖਿਸਕਣ ਲੱਗਾ ਜਿਸ ਨੂੰ ਕਾਬੂ ਕਰਕੇ ਨਾਮ ਪਤਾ ਪੁੱਛਿਆ ਜਿਸ ਨੇ ਆਪਣਾ ਨਾਮ
ਆਸ਼ੂ ਸਿੱਧੂ ਪੁੱਤਰ ਗੁਰਮੀਤ ਸਿੰਘ ਵਾਸੀ ਪਿੰਡ ਕਾਹਲਵਾ ਜਿਲਾ ਜਲੰਧਰ ਦੱਸਿਆ। ਜਿਸ ਦੀ ਤਲਾਸ਼ੀ ਕਰਨ ਤੇ ਉਸ ਦੇ ਕਬਜਾ
ਵਿੱਚੋਂ ਇੱਕ ਲਿਫਾਫੇ ਵਿਚੋਂ ਅਫੀਮ ਬ੍ਰਾਮਦ ਹੋਈ। ਜਿਸ ਨੂੰ ਵਜਨ ਕਰਨ ਤੇ 500 ਗ੍ਰਾਮ ਅਫੀਮ ਹੋਈ। ਜਿਸਤੇ ਦੋਸ਼ੀ ਵਿਰੁੱਧ
ਕਾਰਵਾਈ ਕਰਦੇ ਹੋਏ ਥਾਣਾ ਡਵੀਜ਼ਨ ਨੰਬਰ 1 ਜਲੰਧਰ ਵਿਖੇ ਮੁਕੱਦਮਾ ਨੰਬਰ 42 ਮਿਤੀ 13-04-2023
ਅ/ਧ:18-61-85 NDPS ACT ਦਰਜ ਰਜਿਸਟਰ ਕੀਤਾ ਗਿਆ ਅਤੇ ਹੇਠ ਲਿਖੇ 01 ਦੋਸ਼ੀ ਨੂੰ ਗ੍ਰਿਫਤਾਰ ਕੀਤਾ
ਗਿਆ। ਜੋ ਦੋਸ਼ੀ ਨੇ ਆਪਣੀ ਪੁੱਛ-ਗਿੱਛ ਪਰ ਦੱਸਿਆ ਕਿ ਉਸਦੀ ਉਮਰ ਕ੍ਰੀਬ 32 ਸਾਲ ਹੈ ਅਤੇ ਉਹ ਆਪਣੇ ਪਿੰਡ
ਕਾਹਲਵਾਂ ਵਿਖੇ ਕਰਿਆਨੇ ਦੀ ਦੁਕਾਨ ਕਰਦਾ ਹੈ। ਜਿਸ ਨੇ ਦੱਸਿਆ ਕਿ ਦੁਕਾਨਦਾਰੀ ਕਰਦੇ ਸਮੇ ਉਹ ਅਫੀਮ ਦਾ
ਨਸ਼ਾ ਕਰਨ ਲੱਗ ਪਿਆ ਅਤੇ ਉਹ ਥੋੜੀ ਸੱਸਤੇ ਭਾਅ ਵਿੱਚ ਅਫੀਮ ਮੰਗਵਾ ਕੇ ਲਿਆ ਕੇ ਆਪਣਾ ਪ੍ਰੋਫਿੱਟ ਕੱਢ ਕੇ
ਅੱਗੇ ਵੇਚਦਾ ਸੀ।
| ਅਨੁਮਾਨ ਮੁਕੱਦਮਾ | 42 ਮਿਤੀ 13-04-2023 ਅ/ਧ: 21-61-85 NDPS ACT ਥਾਣਾ ਡਵੀਜਨ ਨੰਬਰ 1 ਜਲੰਧਰ।
| ਨੰਬਰ
ਗ੍ਰਿਫਤਾਰ ਦੋਸ਼ੀ
‘ਕਾਹਲਵਾ ਥਾਣਾ ਕਰਤਾਰਪੁਰ ਜਿਲਾ ਜਲੰਧਰ ।
ਆਸ਼ੂ ਸਿੱਧੂ ਪੁੱਤਰ ਗੁਰਮੀਤ ਸਿੰਘ ਵਾਸੀ
| ਪਹਿਲਾਂ ਤੋ ਦਰਜ ਕੋਈ ਨਹੀ
| ਮੁਕੱਦਮੇ
| ਬ੍ਰਾਮਦਗੀ
ਗ੍ਰਿਫਤਾਰੀ ਮਿਤੀ
ਗ੍ਰਿਫਤਾਰੀ ਦੀ ਜਗਾ
| ਅੱਧਾ ਕਿਲੋ (500 ਗ੍ਰਾਮ) ਅਫੀਮ
13-04-2023
Y-ਪੁਆਇੰਟ ਭਗਤ ਸਿੰਘ ਕਲੋਨੀ ਜਲੰਧਰ
ਗ੍ਰਿਫਤਾਰ ਦੋਸ਼ੀ ਪੁਲਿਸ ਰਿਮਾਂਡ ਅਧੀਨ ਹੈ ਅਤੇ ਇਸ ਦੇ ਫਾਰਵੱਡ/ਬੈਂਕਵਰਡ ਲਿੰਕੇਜ਼ ਚੈਕ ਕਰਕੇ ਇਸ ਦੇ ਸਾਥੀ ਸਮਗਲਰਾਂ ਨੂੰ
ਮੁਕੱਦਮਾ ਵਿੱਚ ਗ੍ਰਿਫਤਾਰ ਕੀਤਾ ਜਾਵੇਗਾ ਤਾਂ ਜੋ ਨਸ਼ਾ ਸਮਗਲਰਾਂ ਦੀ ਚੈਨ ਬਰੇਕ ਕੀਤੀ ਜਾ ਸਕੇ