ਜਲੰਧਰ ਪੁਲਿਸ ਕਮਿਸ਼ਨਰੇਟ ਵਲੋ ASI ਸੁਰਿੰਦਰਪਾਲ ਸਿੰਘ ਚੌਕੀ ਇੰਚਾਰਜ ਪਰਾਗਪੁਰ ਨੇ ਵੱਡੀ ਮਾਤਰਾ ਵਿੱਚ ਗਾਂਜਾ ਫੜਨ ਵਿੱਚ ਸਫਲਤਾ ਹਾਸਲ ਕੀਤੀ।
ਜਲੰਧਰ 14, ਅਪ੍ਰੈਲ । ਕਰਨਬੀਰ ਸਿੰਘ ਮਾਣਯੋਗ ਸ਼੍ਰੀ ਕੁਲਦੀਪ ਸਿੰਘ ਚਾਹਲ ਆਈ.ਪੀ.ਐਸ,ਕਮਿਸ਼ਨਰ ਪੁਲਿਸ ਜਲੰਧਰਜੀ ਦੇ ਵਲੋ ਮਾੜੇ ਅਨਸਰਾ ਨੂੰ ਕਾਬੂ ਕਰਨ ਸਬੰਧੀ ਚਲਾਈ ਮੁਹਿੰਮ ਮੱਦੇ ਨਜਰ ਸ੍ਰੀ ਅਦਿੱਤਿਆ ਆਈ.ਪੀ.ਐਸ
ਏ.ਡੀ.ਸੀ.ਪੀ-2 ਅਤੇ ਸ਼੍ਰੀ ਹਰਸ਼ਪ੍ਰੀਤ ਸਿੰਘ PPS ਏ.ਸੀ.ਪੀ ਕੈਟ ਦੀਆਂ ਹਦਾਇਤਾਂ ਅਨੁਸਾਰ INSP ਜਸਮੇਲ ਕੋਰ ਮੁੱਖ
ਅਫਸਰ ਥਾਣਾ ਕੈਟ ਜਲੰਧਰ ਅਤੇ ASI ਸੁਰਿੰਦਰਪਾਲ ਸਿੰਘ ਚੌਕੀ ਇੰਚਾਰਜ ਪਰਾਗਪੁਰ ਦੀ ਅਗਵਾਈ ਹੇਠ ਮਿਤੀ
13.04.2023 AS। ਸਤਵਿੰਦਰ ਸਿੰਘ ਸਮੇਤ ਪੁਲਿਸ ਪਾਰਟੀ ਦੇ ਮੋੜ ਨੰਗਲ ਕਰਾਰ ਖਾ ਜਲੰਧਰ ਮੋਜੂਦ ਸੀ ਕਿ ਜਮਸ਼ੇਰ
ਰੋਡ, ਰਾਧਾ ਸੁਆਮੀ ਸਤਸੰਗ ਘਰ ਜਲੰਧਰ ਦੀ ਤਰਫੋਂ 02 ਮੋਨੇ ਨੋਜਵਾਨ ਪੈਦਲ ਆਉਂਦੇ ਦਿਖਾਈ ਦਿੱਤੇ ਜੋ ਪੁਲਿਸ
ਪਾਰਟੀ ਨੂੰ ਦੇਖ ਘਬਰਾ ਕੇ ਤੇਜ ਕਦਮਾ ਨਾਲ ਪਿੱਛੇ ਨੂੰ ਮੁੜਣ ਲੱਗੇ ਜਿੰਨਾ ਨੂੰ ਸਾਥੀ ਕਰਮਚਾਰੀਆ ਦੀ ਮਦਦ ਨਾਲ
ਸ਼ੱਕ ਦੀ ਬਿਨਾਹ ਤੇ ਕਾਬੂ ਕੀਤਾ ਵਾਰੋ ਵਾਰੀ ਨਾਮ ਪਤਾ ਪੁੱਛਿਆ ਪਹਿਲੇ ਨੋਜਵਾਨ ਨੇ ਆਪਣਾ ਨਾਮ ਸਾਗਰ ਕੁਮਾਰ ਪੁੱਤਰ
ਨਵਲਜੀਤ ਪ੍ਰਸ਼ਾਦ ਮਹਿਤਾ ਵਾਸੀ ਪਿੰਡ ਮੋਕਤਾਮਾ ਡਾਕਖਾਨਾ ਕਰਿਆਤਪੁਰ, ਜਿਲਾ ਹਜਾਰੀਬਾਗ ਸਟੇਟ ਝਾਰਖੰਡ ਦੱਸਿਆ
ਜਿਸ ਦੀ ਤਲਾਸ਼ੀ ਕਰਨ ਤੇ 730 ਗ੍ਰਾਮ ਗਾਜਾ ਬ੍ਰਾਮਦ ਹੋਇਆ ਅਤੇ ਦੂਸਰਾ ਨੋਜਵਾਨ ਨੇ ਆਪਣਾ ਨਾਮ ਇੰਗਲੇ ਮੰਦਾਰ
ਯਸ਼ਵੰਤਰਾਓ ਪੁੱਤਰ ਯਸ਼ਵੰਤ ਇੰਗਲੇ ਵਾਸੀ ਬਲਾਕ ਨੰ.02 ਨਰਮਦਾ ਬਿਲਡਿੰਗ ਜੰਬਾਦ ਜਿਲਾ ਅੋਰੰਗਾਬਾਦ ਸਟੇਟ
ਮਹਾਰਾਸ਼ਟਰ ਦੱਸਿਆ ਜਿਸ ਦੀ ਤਲਾਸ਼ੀ ਕਰਨ ਤੇ 320 ਗ੍ਰਾਮ ਗਾਜਾ ਬ੍ਰਾਮਦ ਹੋਇਆ ਕੁੱਲ 01 ਕਿਲੋ 50 ਗ੍ਰਾਮ ਗਾਜਾ
ਹੋਇਆ ਤੇ ਮੁੱਕਦਮਾ ਦਰਜ ਰਜਿਸਟਰ ਕਰਕੇ ਤਫਤੀਸ਼ ਅਮਲ ਵਿੱਚ ਲਿਆਦੀ ਦੋਸ਼ੀ ਪਾਸੋ ਪੁੱਛਗਿਛ ਕਰਕੇ ਮੁੱਕਦਮਾ
ਹਜਾ ਵਿੱਚ ਹਸਬ ਜਾਬਤਾ ਗ੍ਰਿਫਤਾਰ ਕੀਤਾ ਗਿਆ ਦੋਸ਼ੀਆਨ ਨੂੰ ਮਾਣਯੋਗ ਅਦਾਲਤ ਵਿੱਚ ਪੇਸ਼ ਕਰਕੇ 01 ਦਿਨ ਦਾ
ਪੁਲਿਸ ਰਿਮਾਡ ਹਾਸਲ ਕੀਤਾ ਗਿਆ ਦੋਸ਼ੀਆਨ ਪਾਸੋ ਪੁੱਛਗਿਛ ਜਾਰੀ ਹੈ
ਅਨੁਮਾਨ | ਮੁੱ.ਨੰ:-44 ਮਿਤੀ 13.04.2023 ਅ/ਧ 20-61-85 NDPS ACT ਥਾਣਾ ਕੈਟ ਕਮਿਸ਼ਨਰੇਟ ਜਲੰਧਰ।
ਮੁਕੱਦਮਾ
ਗ੍ਰਿਫਤਾਰ
ਦੋਸ਼ੀ
1.ਸਾਗਰ ਕੁਮਾਰ ਪੁੱਤਰ ਨਵਲਜੀਤ ਪ੍ਰਸ਼ਾਦ ਮਹਿਤਾ ਵਾਸੀ ਪਿੰਡ ਮੋਕਤਾਮਾ ਡਾਕਖਾਨਾ ਕਰਿਆਤਪੁਰ,ਜਿਲਾ
ਹਜਾਰੀਬਾਗ ਸਟੇਟ ਝਾਰਖੰਡ।
2.ਇੰਗਲੇ ਮੰਦਾਰ ਯਸ਼ਵੰਤਰਾਓ ਪੁੱਤਰ ਯਸ਼ਵੰਤ ਇੰਗਲੇ ਵਾਸੀ ਬਲਾਕ ਨੰ.02 ਨਰਮਦਾ ਬਿਲਡਿੰਗ ਜੰਬਾਦ
ਜਿਲਾ ਅੋਰੰਗਾਬਾਦ ਸਟੇਟ ਮਹਾਰਾਸ਼ਟਰ।
| ਗ੍ਰਿਫਤਾਰੀ | ਮੋੜ ਨੰਗਲ ਕਰਾਰ ਖਾ ਜਲੰਧਰ
ਦੀ ਜਗ੍ਹਾ
ਬ੍ਰਾਮਦਗੀ 1. ਗਾਜਾ ਵਜਨੀ 730 ਗ੍ਰਾਮ
2. ਗਾਜਾ ਵਜਨੀ 320 ਗ੍ਰਾਮ
ਕੁੱਲ:- 01 ਕਿਲੋ 50 ਗ੍ਰਾਮ