ਐੱਸ ਸੀ ਐਕਟ ਤਹਿਤ ਪਰਚਾ ਦਰਜ਼ ਕਰਵਾਉਣ ਲਈ ਵੱਖ ਵੱਖ ਜੱਥੇਬੰਦੀਆਂ ਦੇ ਆਗੂਆਂ ਵੱਲੋਂ ਭਰਵਾਂ ਡੈਪੂਟੇਸ਼ਨ ਮਿਲਿਆ ਤੇ SHO ਨੂੰ ਪਰਚਾ ਦਰਜ਼ ਕਰਨ ਲਈ ਕਿਹਾ।
17,ਅਪ੍ਰੈਲ (ਗੁਰਦੀਪ ਸਿੰਘ) : ਭਵਾਨੀਗੜ੍ਹ ਪ੍ਰੈੱਸ ਦੇ ਨਾਂ ਬਿਆਨ ਜਾਰੀ ਕਰਦਿਆਂ ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ (ਪੰਜਾਬ) ਦੇ ਇਲਾਕਾ ਪਟਿਆਲਾ ਦੇ ਪ੍ਰਧਾਨ ਸਤਿਗੁਰ ਸਿੰਘ ਤਰੌੜਾ ਕਲਾਂ ਅਤੇ ਬਲਾਕ ਭਵਾਨੀਗੜ੍ਹ ਦੇ ਪ੍ਰਧਾਨ ਸੂਖਚੈਨ ਸਿੰਘ ਮਸਾਣੀ ਨੇ ਕਿਹਾ ਕਿ ਪਿਛਲੇ ਦਿਨੀਂ ਪਿੰਡ ਲੁਬਾਣਾ ਵਿਖੇ ਪੰਚਾਇਤੀ ਜ਼ਮੀਨ ਦੀ ਪ੍ਰਸ਼ਾਸਨ ਵਲੋਂ ਜ਼ਮੀਨ ਦੀ ਮਿਣਤੀ ਕਰਨ ਲਈ ਆਉਣਾ ਸੀ ਜੋ ਕਿ ਦਲਿਤ ਭਾਈਚਾਰਾ ਵੀ ਸੰਵਿਧਾਨ ਮੁਤਾਬਕ ਬਣਦਾ ਤੀਜਾ ਹਿੱਸਾ ਦਲਿਤ ਮਜ਼ਦੂਰ ਲੈਣ ਦੀ ਮੰਗ ਕਰ ਰਹੇ ਸੀ।
ਪਿੰਡ ਲੁਬਾਣਾ ਵਿਖੇ ਪੰਚਾਇਤੀ ਜ਼ਮੀਨ ਦੀ ਸਰਕਾਰ ਦੇ ਅਧਿਕਾਰੀਆਂ ਵੱਲੋਂ ਕੀਤੀ ਜਾ ਰਹੀ ਮਿਣਤੀ ਦਾ ਵਿਰੋਧ ਕਰਨ ਲਈ ਰਾਜੇਵਾਲ ਯੂਨੀਅਨ ਪਹੁੰਚੀ ਹੋਈ ਸੀ ਅਤੇ ਜਦੋਂ ਕੇ ਪੀ ਐੱਮ (ਪੰਜਾਬ) ਦੇ ਸੂਬਾ ਆਗੂ ਪ੍ਰਗਟ ਸਿੰਘ ਕਾਲਾਝਾੜ ਨੇ ਰਾਜੇਵਾਲ ਯੂਨੀਅਨ ਬਲਾਕ ਨਾਭਾ ਦੇ ਪ੍ਰਧਾਨ ਅਵਤਾਰ ਸਿੰਘ ਕੈਦੂਪੁਰ ਨਾਲ ਫੋਨ ਤੇ ਮਾਸਲੇ ਦਾ ਮਿਲ ਕੇ ਹੱਲ ਕੱਢਣ ਲਈ ਫੋਨ ਤੇ ਗੱਲ ਕੀਤੀ ਤਾਂ ਅਵਤਾਰ ਸਿੰਘ ਕੈਦੂਪੁਰ ਨੇ ਤਲਖੀ ਵਿੱਚ ਆ ਕੇ ਪ੍ਰਗਟ ਸਿੰਘ ਕਾਲਾਝਾੜ ਨਾਲ ਬੱਤਮਿਜੀ ਕੀਤੀ ਅਤੇ ਜਾਤੀ ਬਾਰੇ ਧੱਕੇ ਨਾਲ ਪੁੱਛਣ ਦੀ ਕੋਸ਼ਿਸ਼ ਕੀਤੀ ਵੀ ਤੂੰ ਕਿਸ ਜਾਤ ਦਾ ਹੈਂ ਅਤੇ ਬਾਅਦ ਵਿੱਚ ਹਰਜੀਨ ਸਬਦ ਦੀ ਵਰਤੋ ਸਾਡੇ ਖਿਲਾਫ ਖੁੱਲ ਕੇ ਕੀਤੀ ਤੇ ਅਖੀਰ ’ਚ ਐੱਸ ਸੀ ਲੋਕਾਂ ਨੂੰ ਨਿਵੇਂ ਦਿਖਾਉਣ ਲਈ ਕਿਹਾ ਤੂੰ ਆਇਆਂ ਢੇਡਾਂ ਦਾ ਹਮਦਰਦ ਕਹਿ ਕੇ ਐੱਸ ਸੀ ਭਾਈਚਾਰੇ ਦੇ ਲੋਕਾਂ ਦੀ ਨੂੰ ਗੰਭੀਰ ਠੇਸ ਪਹੁੰਚਾਈ ਤੇ ਅਵਤਾਰ ਸਿੰਘ ਕੈਦੂਪੁਰ ਦੇ ਖਿਲਾਫ ਚੌਕੀ ਕਾਲਾਝਾੜ ਵਿਖੇ ਦਰਖਾਸਤ ਵੀ ਦਿੱਤੀ ਗਈ ਹੈ।
ਅੱਜ ਨਾਰੀ ਏਕਤਾ ਜਬਰ ਜੁਲਮ ਵਿਰੋਧੀ ਫਰੰਟ ਦੇ ਪ੍ਰਧਾਨ ਹਰਪ੍ਰੀਤ ਕੌਰ ਧੂਰੀ, ਪੈਪਸੀ ਕੋ ਵਰਕਰ ਯੂਨੀਅਨ ਦੇ ਆਗੂ ਕ੍ਰਿਸਨ ਸਿੰਘ ਭੜੋ, ਦਿਹਾਤੀ ਮਜ਼ਦੂਰ ਸਭਾ ਦੇ ਗੁਰਮੀਤ ਸਿੰਘ ਕਾਲਾਝਾੜ, ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ (ਪੰਜਾਬ) ਦੇ ਸੂਬਾ ਆਗੂ ਪ੍ਰਗਟ ਸਿੰਘ ਕਾਲਾਝਾੜ, ਸੁਖਦੀਪ ਸਿੰਘ ਭਵਾਨੀਗੜ੍ਹ, ਚਮਕੌਰ ਸਿੰਘ ਕੁਲਬੁਰਛਾਂ, ਪਾਲ ਸਿੰਘ ਲੱਖੇਵਾਲ, ਗੁਰਮੀਤ ਸਿੰਘ ਸਦਰਪੁਰਾ ਨੇ ਕਿਹਾ ਕਿ ਅਵਤਾਰ ਸਿੰਘ ਕੈਦੂਪੁਰ ਘੜ੍ਹੰਮ ਚੌਧਰੀ ਤੇ ਐੱਸ ਸੀ ਐਕਟ ਤਹਿਤ ਪਰਚਾ ਦਰਜ਼ ਕੀਤਾ ਜਾਵੇ ਤਾਂ ਵੱਖ ਵੱਖ ਆਗੂਆਂ ਨੂੰ ਐੱਸ ਐੱਸ ਓ ਜਸਪ੍ਰੀਤ ਸਿੰਘ ਨੇ ਪੂਰਾ ਭਰੋਸਾ ਦਿਵਾਇਆ ਕਿ ਇਸ ਵਿਆਕਤੀ ਖਿਲਾਫ ਪਰਚਾ ਦਰਜ ਕੀਤਾ ਜਾਵੇਗਾ ਅਤੇ ਮੰਗਲਵਾਰ ਨੂੰ ਅਵਤਾਰ ਸਿੰਘ ਕੈਦੂਪੁਰ ਨੂੰ ਥਾਣੇ ਬੁਲਾਇਆ ਗਿਆ ਹੈ,ਇਸ ਮੌਕੇ ਪ੍ਰੇਮ ਸਿੰਘ, ਗੁਰਦਰਸ਼ਨ ਸਿੰਘ, ਗੁਰਦੀਪ ਸਿੰਘ, ਤਰਸੇਮ ਸਿੰਘ ਖੇੜੀ ਭੀਮਾਂ ਹਾਜ਼ਰ ਸਨ।