ਕਾਂਗਰਸੀ ਆਗੂ ਡਿਪੂ ਹੋਲਡਰ ਦੇ ਖ਼ਿਲਾਫ਼ ਕਣਕ ਖੁਰਦ ਬੁਰਦ ਕਰਨ ਦੇ ਮਾਮਲੇ ਵਿੱਚ ਮਾਮਲਾ ਦਰਜ। ਪੜੋ ਪੂਰੀ ਖ਼ਬਰ
20 , ਅਪ੍ਰੈਲ ( ਕ੍ਰਿਸ਼ਨ ਚੌਹਾਨ ) : ਸਰਕਾਰੀ ਕਣਕ ਖੁਰਦ ਬੁਰਦ
ਨਗਰ ਕੌਂਸਲ @ਭਵਾਨੀਗੜ੍ਹ ਦੀ ਮੌਜੂਦਾ ਪ੍ਰਧਾਨ ਸੁਖਜੀਤ ਕੌਰ ਘਾਬਦੀਆ ਦੇ ਪਤੀ ਕਾਂਗਰਸੀ ਆਗੂ ਡਿਪੂ ਹੋਲਡਰ ਬਲਵਿੰਦਰ ਸਿੰਘ ਖ਼ਿਲਾਫ਼ ਸਥਾਨਕ ਪੁਲਸ ਵੱਲੋਂ ਸਰਕਾਰੀ ਕਣਕ ਨੂੰ ਖੁਰਦ-ਬੁਰਦ ਕਰਨ ਦੇ ਦੋਸ਼ ਹੇਠ ਧੋਖਾਧੜੀ ਦਾ ਪਰਚਾ ਦਰਜ ਕੀਤਾ ਗਿਆ।ਕਣਕ ਖ਼ੁਰਦ ਬੁਰਦ ਕਰਨ ਤੇ ਨਗਰ ਕੌਂਸਲ ਪ੍ਰਧਾਨ ਦੇ ਪਤੀ ਖ਼ਿਲਾਫ਼ ਪਰਚਾ ਦਰਜ ਕੀਤਾ ਗਿਆ ਇਸ ਦੌਰਾਨ ਆਮ ਆਦਮੀ ਪਾਰਟੀ ਦੇ ਕੌਂਸਲਰ ਗੁਰਤੇਜ ਸਿੰਘ, ਸੰਜੇ ਵਰਮਾ, ਸਤਿੰਦਰ ਕੌਰ ਦੇ ਬੇਟੇ ਇਕਬਾਲ ਸਿੰਘ ਅਤੇ ਸੁਖਵਿੰਦਰ ਸਿੰਘ ਲਾਲੀ ਨੇ ਪ੍ਰੈਸ ਕਾਨਫਰੰਸ ਦੌਰਾਨ ਪੱਤਰਕਾਰਾਂ ਨੂੰ F.I.R ਦੀਆਂ ਕਾਪੀਆਂ ਦਿਖਾਉਂਦੇ ਹੋਏ ਦੱਸਿਆ ਕਿ ਕਾਂਗਰਸ ਪਾਰਟੀ ਦੇ ਮੌਜੂਦਾ ਨਗਰ ਕੌਂਸਲ ਪ੍ਰਧਾਨ ਦੇ ਪਤੀ ਬਲਵਿੰਦਰ ਸਿੰਘ ਘਾਬਦੀਆਂ ਖ਼ਿਲਾਫ਼ 14 ਕੁਇੰਟਲ 25 ਕਿਲੋ ਕਣਕ ਨੂੰ ਖ਼ੁਰਦ ਬੁਰਦ ਕਰਨ ਤੇ 420/409 ਧਾਰਾ ਦੇ ਤਹਿਤ ਪਰਚਾ ਦਰਜ ਕੀਤਾ ਗਿਆ ਹੈ ਅਤੇ ਦੱਸਿਆ ਕਿ ਪਤਨੀ ਦੇ ਨਗਰ ਕੌਂਸਲ ਦੇ ਪ੍ਰਧਾਨ ਹੋਣ ਦੇ ਨਾਲ ਨਾਲ ਖੁਦ ਡਿੱਪੂ ਹੋਲਡਰ ਹੋਣ ਦਾ ਲਾਹਾ ਲੈਂਦਿਆਂ ਉਨ੍ਹਾਂ ਵੱਲੋਂ ਖੁਦ ਵੀ ਗਰੀਬਾਂ ਨੂੰ ਦਿੱਤੀ ਜਾਣ ਵਾਲੀ ਕਣਕ ਦਾ ਕਾਰਡ ਵੀ ਬਣਾਇਆ ਹੋਇਆ ਹੈ | ਜਿਸ ਦੀ ਆਮ ਲੋਕਾਂ ਨੂੰ ਸਮੇਂ ਤੇ ਕਣਕ ਨਾ ਦੇਕੇ ਆਪ ਖੁਦ ਕਣਕ ਲੈਂਦੇ ਰਹੇ ਹਨ ਜਿਸ ਕਰਕੇ ਲੋਕਾਂ ਵਿੱਚ ਕਾਫੀ ਗੁੱਸਾ ਪਾਇਆ ਜਾ ਰਿਹਾ ਸੀ ਅਤੇ ਲੋਕਾਂ ਦੇ ਕਹਿਣ ਤੇ ਹੀ ਸਾਡੇ ਵੱਲੋਂ ਸੰਬੰਧਿਤ ਮਹਿਕਮੇ ਨੂੰ ਉਪਰੋਕਤ ਖ਼ਿਲਾਫ਼ ਕਾਰਵਾਈ ਕਰਨ ਸੰਬੰਧੀ ਦਰਖ਼ਾਸਤ ਦਿੱਤੀ ਗਈ ਜਿਸ ਤਹਿਤ ਸੰਬੰਧਿਤ ਮਹਿਕਮੇ ਵੱਲੋਂ ਬਲਵਿੰਦਰ ਸਿੰਘ ਘਾਬਦੀਆਂ ਖ਼ਿਲਾਫ਼ ਪਰਚਾ ਦਰਜ ਕਰਵਾਇਆ ਗਿਆ ਇਸ ਸਬੰਧੀ ਏ. ਐੱਸ. ਆਈ. ਸੁਰਜੀਤ ਸਿੰਘ ਥਾਣਾ ਭਵਾਨੀਗੜ੍ਹ ਨੇ ਦੱਸਿਆ ਕਿ ਕਮਲਦੀਪ ਸਿੰਘ ਨਿਰੀਖਕ ਖ਼ੁਰਾਕ ਨਿਰੀਖਕ ਸਿਵਲ ਸਪਲਾਈਜ਼ ਅਤੇ ਖ਼ਪਤਕਾਰ ਮਾਮਲੇ ਭਵਾਨੀਗੜ੍ਹ ਤੇ ਵਿਜੇ ਕੁਮਾਰ ਸਰਮਾਂ ਜ਼ਿਲ੍ਹਾ ਫੂਡ ਸਪਲਾਈ ਅਫ਼ਸਰ ਵੱਲੋਂ ਪੁਲਸ ਨੂੰ ਦਿੱਤੀ ਗਈ ਸ਼ਿਕਾਇਤ ਵਿੱਚ ਦੱਸਿਆ ਗਿਆ ਕਿ ਉਨ੍ਹਾਂ ਦੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਬਲਵਿੰਦਰ ਸਿੰਘ ਡਿਪੂ ਹੋਲਡਰ ਭਵਾਨੀਗੜ੍ਹ ਨੇ ਕਥਿਤ ਰੂਪ ਵਿੱਚ ਖ਼ਪਤਕਾਰਾਂ ਨੂੰ ਕਣਕ ਦੀ ਪਰਚੀ ਦੇ ਕੇ 14.25 ਕੁਇੰਟਲ ਕਣਕ ਖੁਰਦ-ਬੁਰਦ ਕੀਤੀ ਹੈ। ਇਸ ਤਰ੍ਹਾਂ ਨਾਲ ਡਿਪੂ ਹੋਲਡਰ ਨੇ ਪੰਜਾਬ ਸਰਕਾਰ ਦੇ ਖਜ਼ਾਨੇ ਨੂੰ ਚੂਨਾ ਲਗਾ ਕੇ ਨੁਕਸਾਨ ਪਹੁੰਚਾਇਆ ਹੈ। ਏ. ਐੱਸ. ਆਈ. ਸੁਰਜੀਤ ਸਿੰਘ ਨੇ ਦੱਸਿਆ ਕਿ ਸ਼ਿਕਾਇਤ ਦੇ ਆਧਾਰ ‘ਤੇ ਪੁਲਸ ਨੇ ਉਕਤ ਡਿਪੂ ਹੋਲਡਰ ਬਲਵਿੰਦਰ ਸਿੰਘ ਖ਼ਿਲਾਫ਼ ਧਾਰਾ 420, 409 ਆਈ. ਪੀ. ਸੀ. ਦੇ ਤਹਿਤ ਥਾਣਾ ਭਵਾਨੀਗੜ੍ਹ ਵਿਖੇ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਮਾਮਲੇ ‘ਚ ਮੁਲਜ਼ਮ ਦੀ ਗ੍ਰਿਫ਼ਤਾਰੀ ਫਿਲਹਾਲ ਬਾਕੀ ਹੈ।