Elon Musk ਜਲਦ ਛੱਡ ਦੇਣਗੇ Twitter ਦੇ CEO ਦਾ ਅਹੁਦਾ
ਸੋਸ਼ਲ ਮੀਡੀਆ ਪਲੇਟਫਾਰਮ ਟਵਿਟਰ ਦੇ ਸੀਈਓ ਐਲੋਨ ਮਸਕ ਨੇ ਅਹੁਦਾ ਛੱਡਣ ਦਾ ਐਲਾਨ ਕੀਤਾ ਹੈ। ਉਨ੍ਹਾਂ ਨੇ ਕਿਹਾ ਹੈ ਕਿ ਟਵਿਟਰ ਲਈ ਇੱਕ ਨਵੇਂ ਸੀਈਓ ਦੀ ਚੋਣ ਕੀਤੀ ਗਈ ਹੈ, ਜੋ ਜਲਦੀ ਹੀ ਅਹੁਦਾ ਸੰਭਾਲਣਗੇ। ਮਸਕ ਨੇ ਅਜੇ ਤੱਕ ਨਵੇਂ ਸੀਈਓ ਦੇ ਨਾਂ ਦਾ ਐਲਾਨ ਨਹੀਂ ਕੀਤਾ ਹੈ। ਪਰ ਇਹ ਸੰਕੇਤ ਦਿੱਤਾ ਹੈ ਕਿ ਉਹ ਇੱਕ ਔਰਤ ਹੈ।
ਮਸਕ ਨੇ ਟਵੀਟ ਕਰਦੇ ਹੋਏ ਕਿਹਾ ਕਿ, “ਉਹ ਇਹ ਐਲਾਨ ਕਰਨ ਲਈ ਉਤਸ਼ਾਹਿਤ ਹਨ ਕਿ ਉਨ੍ਹਾਂ ਨੇ ਟਵਿੱਟਰ ਲਈ ਇੱਕ ਨਵੇਂ ਸੀਈਓ ਦੀ ਚੋਣ ਕੀਤੀ ਹੈ। ਉਹ ਅਗਲੇ ਛੇ ਹਫ਼ਤਿਆਂ ਵਿੱਚ ਅਹੁਦਾ ਸੰਭਾਲ ਲਵੇਗੀ। ਅਸਤੀਫਾ ਦੇਣ ਤੋਂ ਬਾਅਦ, ਮੇਰੀ ਭੂਮਿਕਾ ਕਾਰਜਕਾਰੀ ਪ੍ਰਧਾਨ ਅਤੇ ਮੁੱਖ ਤਕਨਾਲੋਜੀ ਅਧਿਕਾਰੀ ਹੋਵੇਗੀ।”
ਐਲੋਨ ਮਸਕ ਨੇ ਅਕਤੂਬਰ ਵਿੱਚ ਟਵਿੱਟਰ ਨੂੰ ਖਰੀਦਿਆ ਸੀ ਅਤੇ ਉਦੋਂ ਤੋਂ ਇਸ ਦੇ CEO ਦੇ ਰੂਪ ਵਿੱਚ ਬਣੇ ਹੋਏ ਹਨ। ਉਹਨਾਂ ਦਾ ਕਹਿਣਾ ਹੈ ਕਿ ਟਵਿੱਟਰ ਦਾ ਕੋਈ ਸਥਾਈ ਸੀਈਓ ਨਹੀਂ ਹੈ। ਟੇਸਲਾ ਦੇ ਸੀਈਓ ਨੇ ਕਿਹਾ ਕਿ ਨਵੇਂ ਸੀਈਓ ਦੇ ਆਉਣ ਤੋਂ ਬਾਅਦ ਉਨ੍ਹਾਂ ਦੀ ਭੂਮਿਕਾ ਬਦਲ ਜਾਵੇਗੀ। ਮਸਕ ਨੇ ਅਦਾਲਤ ਨੂੰ ਸੂਚਿਤ ਕੀਤਾ ਸੀ ਕਿ ਉਹ ਕਿਸੇ ਕੰਪਨੀ ਦਾ ਸੀਈਓ ਨਹੀਂ ਬਣਨਾ ਚਾਹੁੰਦਾ।