Breaking NEWSCrimeJalandharLatest newsLatest update NewsNewsPunjabTop NewsTOP STORIESVillage NEWS

ਜਲੰਧਰ ਦਿਹਾਤੀ ਦੇ ਥਾਣਾ ਫਿਲੌਰ ਦੀ ਪੁਲਿਸ ਨੇ ਲੁੱਟਾਂ ਖੋਹਾਂ

Spread the News

ਜਲੰਧਰ ਦਿਹਾਤੀ ਫਿਲੌਰ (ਜਸਕੀਰਤ ਰਾਜਾ)

ਸ਼੍ਰੀ ਮੁਖਵਿੰਦਰ ਸਿੰਘ ਭੁੱਲਰ ਪੀ.ਪੀ.ਐਸ, ਸੀਨੀਅਰ ਪੁਲਿਸ ਕਪਤਾਨ ਜਲੰਧਰ ਦਿਹਾਤੀ, ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ, ਮਾੜੇ ਅਨਸਰਾ/ਨਸ਼ਾ ਤਸਕਰਾਂ ਦੇ ਖਿਲਾਫ ਚਲਾਈ ਗਈ ਵਿਸ਼ੇਸ਼ ਮੁਹਿੰਮ ਤਹਿਤ ਸ਼੍ਰੀ ਮਨਪ੍ਰੀਤ ਸਿੰਘ ਢਿੱਲੋਂ ਪੀ.ਪੀ.ਐਸ, ਪੁਲਿਸ ਕਪਤਾਨ, ਇੰਨਵੈਸਟੀਗੇਸ਼ਨ, ਜਲੰਧਰ ਦਿਹਾਤੀ, ਅਤੇ ਸ਼੍ਰੀ ਜਗਦੀਸ਼ ਰਾਜ ਪੀ.ਪੀ.ਐਸ ਉਪ ਪੁਲਿਸ ਕਪਤਾਨ ਸਬ ਡਵੀਜਨ ਫਿਲੌਰ ਜੀ ਦੀ ਅਗਵਾਈ ਹੇਠ ਇੰਸਪੈਕਟਰ ਹਰਜਿੰਦਰ ਸਿੰਘ ਮੁੱਖ ਅਫਸਰ ਥਾਣਾ ਫਿਲੌਰ ਦੀ ਟੀਮ ਨੇ ਸ਼ਹਿਰ ਫਿਲੌਰ ਵਿੱਚ ਲੁੱਟ ਖੋਹ ਅਤੇ ਚੋਰੀ ਦੀਆ ਵਾਰਦਾਤਾਂ ਕਰਨ ਵਾਲੇ ਸਰਗਰਮ ਗੈਂਗ ਦੇ 03 ਮੈਂਬਰਾਂ ਨੂੰ ਚੋਰੀ ਦੇ ਸਮਾਨ ਸਮੇਤ ਗ੍ਰਿਫਤਾਰ ਕਰਨ ਵਿੱਚ ਹਾਸਲ ਕੀਤੀ ਵੱਡੀ ਸਫਲਤਾ।

 

ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਸ਼੍ਰੀ ਜਗਦੀਸ਼ ਰਾਜ ਪੀ.ਪੀ.ਐਸ ਉਪ ਪੁਲਿਸ ਕਪਤਾਨ ਸਬ ਡਵੀਜਨ ਫਿਲੌਰ ਜੀ ਨੇ ਦੱਸਿਆ ਕਿ ਮੁਕੱਦਮਾ ਨੰਬਰ 159 ਮਿਤੀ 14.06.2023 ਜੁਰਮ 379ਬੀ/411/379 ਭ:ਦ: ਥਾਣਾ ਫਿਲੌਰ ਵਿੱਚ ਦੋਸ਼ੀ ਜਸ਼ਨਦੀਪ ਸਿੰਘ ਪੁੱਤਰ ਗੁਰਦੀਪ ਸਿੰਘ ਵਾਸੀ ਪਿੰਡ ਚੂਹੜਪੁਰ ਥਾਣਾ ਹੈਬੋਵਾਲ ਜਿਲਾ ਲੁਧਿਆਣਾ, ਕਰਨ ਪੁੱਤਰ ਅਜੀਤ ਵਾਸੀ ਛੋਹਲੇ ਬਜਾੜ ਥਾਣਾ ਫਿਲੌਰ, ਅਵਤਾਰ ਸਿੰਘ ਪੁੱਤਰ ਮਹਿੰਦਰ ਸਿੰਘ ਵਾਸੀ ਮੁਹੱਲਾ ਸੰਤੋਖਪੁਰਾ ਫਿਲੋਰ ਥਾਣਾ ਫਿਲੌਰ ਨੂੰ ਕਾਬੂ ਕੀਤਾ ਅਤੇ ਇਹਨਾਂ ਦੇ ਕਬਜਾ ਵਿੱਚੋਂ (06 ਮੋਟਰਸਾਈਕਲ, ()1 ਮੋਬਾਇਲ ਫੋਨ ਐਪਲ ਅਤੇ 01 ਮੋਬਾਇਲ ਫੋਨ ਰੀਅਲਮੀ ਬਰਾਮਦ ਕੀਤਾ। ਜੋ ਦੋਸ਼ੀਆਨ ਜਸ਼ਨਦੀਪ ਸਿੰਘ ਪੁੱਤਰ ਗੁਰਦੀਪ ਸਿੰਘ ਵਾਸੀ ਪਿੰਡ ਚੂਹੜਪੁਰ ਥਾਣਾ ਹੈਬੋਵਾਲ ਜਿਲਾ ਲੁਧਿਆਣਾ, ਕਰਨ ਪੁੱਤਰ ਅਜੀਤ ਵਾਸੀ ਛੋਹਲੇ ਬਜਾੜ ਥਾਣਾ ਫਿਲੌਰ, ਅਵਤਾਰ ਸਿੰਘ ਪੁੱਤਰ ਮਹਿੰਦਰ ਸਿੰਘ ਵਾਸੀ ਮੁਹੱਲਾ ਸੰਤੋਖਪੁਰਾ ਫਿਲੋਰ ਥਾਣਾ ਫਿਲੌਰ ਪਾਸੋਂ ਪੁੱਛਗਿੱਛ ਕਰਨ ਤੇ ਇਹਨਾਂ ਪਾਸੋਂ 03 ਕਿੱਲੋ ਚੋਰੀ ਸ਼ੁਦਾ ਤਾਬਾਂ, ਦੋ ਗਾਡਰ ਲੋਹਾ, 10 ਬਾਲੇ ਲੱਕੜ, 13700/- ਰੁਪਏ ਭਾਰਤੀ ਕਰੰਸੀ, ਇੱਕ ਸਿਲੰਡਰ ਬਰਾਮਦ ਕੀਤਾ ਹੈ। ਇਸ ਤੋਂ ਇਲਾਵਾ ਇਸ ਗੈਂਗ ਦੇ ਮੈਂਬਰਾਂ ਤੋਂ ਥਾਣਾ ਫਿਲੌਰ ਦੇ ਕੁੱਲ 98 ਹੋਰ ਅਦਮ ਸੁਰਾਗ ਮੁਕੱਦਮੇ ਟਰੇਸ ਕੀਤੇ ਗਏ ਹਨ। ਜੋ ਦੋਸ਼ੀ ਕਰਨ ਮੁਕੱਦਮਾ ਨੰਬਰ 25/2021 ਜੁਰਮ 379/411 ਭ:ਦ: ਥਾਣਾ ਫਿਲੌਰ ਵਿੱਚ ਮਾਨਯੋਗ ਅਦਾਲਤ ਵੱਲੋਂ ਭਗੌੜਾ ਕਰਾਰ ਦਿੱਤਾ ਗਿਆਂ ਸੀ।

 

ਪੁੱਛਗਿੱਛ ਦੌਰਾਨ ਜਸ਼ਨਦੀਪ ਸਿੰਘ ਪੁੱਤਰ ਗੁਰਦੀਪ ਸਿੰਘ ਵਾਸੀ ਪਿੰਡ ਚੂਹੜਪੁਰ ਥਾਣਾ ਹੈਬੋਵਾਲ ਜਿਲਾ ਲੁਧਿਆਣਾ ਜੋ 10 ਕਲਾਸਾ ਪਾਸ ਹੈ। ਜੋ ਇਹ ਮਾੜੀ ਸੰਗਤ ਵਿੱਚ ਪੈ ਕੇ ਨਸ਼ਾ ਕਰਨ ਲੱਗ ਪਿਆ ਅਤੇ ਨਸ਼ੇ ਦੀ ਪੂਰਤੀ ਲਈ ਇਹ ਲੁੱਟਾ ਖੋਹਾਂ ਅਤੇ ਚੋਰੀਆਂ ਕਰਨ ਲੱਗ ਪਿਆ ਜੋ ਇਸਨੇ ਕਰਨ ਪੁੱਤਰ ਅਜੀਤ ਸਿੰਘ ਵਾਸੀ ਛੋਹਲੇ ਅਤੇ ਅਵਤਾਰ ਸਿੰਘ ਪੁੱਤਰ ਮਹਿੰਦਰ ਸਿੰਘ ਵਾਸੀ ਮੁਹੱਲਾ ਸੰਤੋਖਪੁਰਾ ਫਿਲੋਰ ਥਾਣਾ ਫਿਲੌਰ ਨਾਲ ਮਿਲ ਕੇ ਗੈਂਗ ਬਣਾਇਆ ਅਤੇ ਇਹਨਾਂ ਨੇ ਰਲ੍ਹ ਕੇ ਸ਼ਹਿਰ ਫਿਲੋਰ ਅਤੇ ਨਾਲ ਲੱਗਦੇ ਪਿੰਡਾਂ ਵਿੱਚ ਚੋਰੀ ਲੁੱਟਾ ਖੋਹਾਂ ਦੀਆਂ ਕਾਫੀ ਵਾਰਦਾਤਾਂ ਕਰਦਾ ਸੀ। ਇਸਦੇ ਖਿਲਾਫ ਪਹਿਲਾਂ ਵੀ ਵੱਖ ਵੱਖ ਥਾਣਿਆ ਵਿੱਚ ਨਸ਼ਾ ਵੇਚਣ ਅਤੇ ਚੋਰੀ ਦੇ ਮੁਕੱਦਮੇ ਦਰਜ ਰਜਿਸ਼ਟਰ ਹਨ।

 

ਪੁੱਛਗਿੱਛ ਦੌਰਾਨ ਕਰਨ ਪੁੱਤਰ ਅਜੀਤ ਸਿੰਘ ਵਾਸੀ ਛੋਹਲੇ ਥਾਣਾ ਫਿਲੋਰ ਜਿਲਾ ਜਲੰਧਰ ਨੇ ਦੱਸਿਆ ਕਿ ਉਹ ਅਨਪੜ ਹੈ ਅਤੇ ਜਿਮੀਦਾਰਾਂ ਦੇ ਘਰ ਮਿਹਨਤ ਮਜਦੂਰੀ ਕਰਦਾ ਹੈ ਜੋ ਇਹ ਮਾੜੀ ਸੰਗਤ ਵਿੱਚ ਪੈ ਕੇ ਨਸ਼ਾ ਕਰਨ ਲੱਗ ਪਿਆ ਅਤੇ ਨਸ਼ੇ ਦੀ ਪੂਰਤੀ ਲਈ ਇਹ ਲੁੱਟਾ ਖੋਹਾਂ ਅਤੇ ਚੋਰੀਆ ਕਰਨ ਲੱਗ ਪਿਆ ਜੋ ਇਸਨੇ ਜਸ਼ਨਦੀਪ ਸਿੰਘ ਪੁੱਤਰ ਗੁਰਦੀਪ ਸਿੰਘ ਵਾਸੀ ਪਿੰਡ ਚੂਹੜਪੁਰ ਥਾਣਾ ਹੈਬੋਵਾਲ ਜਿਲਾ ਲੁਧਿਆਣਾ ਅਤੇ ਅਵਤਾਰ ਸਿੰਘ ਪੁੱਤਰ ਮਹਿੰਦਰ ਸਿੰਘ ਵਾਸੀ ਮੁਹੱਲਾ ਸੰਤੋਖਪੁਰਾ ਫਿਲੌਰ ਥਾਣਾ ਫਿਲੌਰ ਨਾਲ ਮਿਲ ਕੇ ਗੈਂਗ ਬਣਾਇਆ ਅਤੇ ਇਹਨਾਂ ਨੇ ਰਲ੍ਹ ਕੇ ਸ਼ਹਿਰ ਫਿਲੌਰ ਅਤੇ ਨਾਲ ਲੱਗਦੇ ਪਿੰਡਾਂ ਵਿੱਚ ਚੋਰੀ ਲੁੱਟਾ ਖੋਹਾਂ ਦੀਆ ਕਾਫੀ ਵਾਰਦਾਤਾਂ ਕਰਦਾ ਸੀ।

 

ਪੁੱਛਗਿੱਛ ਦੌਰਾਨ ਅਵਤਾਰ ਸਿੰਘ ਪੁੱਤਰ ਮਹਿੰਦਰ ਸਿੰਘ ਵਾਸੀ ਮੁਹੱਲਾ ਸੰਤੋਖਪੁਰਾ ਫਿਲੌਰ ਥਾਣਾ ਫਿਲੌਰ ਨੇ ਦੱਸਿਆ ਕਿ ਉਹ 10+2 ਪਾਸ ਹੈ ਅਤੇ ਲੁਦਿਆਣਾ ਹੌਜਰੀ ਦਾ ਕੰਮ ਕਰਦਾ ਹੈ ਜੋ ਇਹ ਮਾੜੀ ਸੰਗਤ ਵਿੱਚ ਪੈ ਕੇ ਲੁੱਟਾ ਖੋਹਾਂ ਅਤੇ ਚੋਰੀਆ ਕਰਨ ਲੱਗ ਪਿਆ ਜੋ ਇਸਨੇ ਜਸ਼ਨਦੀਪ ਸਿੰਘ ਪੁੱਤਰ ਗੁਰਦੀਪ ਸਿੰਘ ਵਾਸੀ ਪਿੰਡ ਚੂਹੜਪੁਰ ਥਾਣਾ ਹੈਬੋਵਾਲ ਜਿਲਾ ਲੁਧਿਆਣਾ ਅਤੇ ਕਰਨ ਪੁੱਤਰ ਅਜੀਤ ਸਿੰਘ ਵਾਸੀ ਛੋਹਲੇ ਥਾਣਾ ਫਿਲੌਰ ਨਾਲ ਮਿਲ ਕੇ ਦਾ ਗੈਂਗ ਬਣਾਇਆ ਅਤੇ ਇਹਨਾਂ ਨੇ ਰਲ਼ ਕੇ ਸ਼ਹਿਰ ਫਿਲੋਰ ਅਤੇ ਨਾਲ ਲੱਗਦੇ ਪਿੰਡਾਂ ਵਿੱਚ ਚੋਰੀ ਲੁੱਟਾਂ ਖੋਹਾਂ ਦੀਆ ਕਾਫੀ ਵਾਰਦਾਤਾਂ ਕਰਦਾ ਸੀ।

 

ਬਰਾਮਦਗੀ :-

 

06 ਮੋਟਰਸਾਈਕਲ ਚੋਰੀ ਸ਼ੁਦਾ

 

01 ਮੋਬਾਇਲ ਫੋਨ ਐਪਲ

 

01 ਮੋਬਾਇਲ ਫੋਨ ਰੀਅਲਮੀ

 

03 ਕਿੱਲੋਗ੍ਰਾਮ ਤਾਬਾਂ ਤਾਰ

 

13700/- ਰੁਪਏ ਲੁੱਟ ਖੋਹ ਕੀਤੀ ਭਾਰਤੀ ਕਰੰਸੀ

 

02 ਗਾਡਰ ਲੋਹਾ

 

10 ਬਾਲੇ ਲੱਕੜ

 

01 ਸਿਲੰਡਰ