TrendingBreaking NEWSCrimeGeneralJalandharLatest newsLatest update NewsNewsPunjabTechnology

ਜਲੰਧਰ ਥਾਣਾ ਰਾਮਾਂਮੰਡੀ ਪੁਲੀਸ ਵਲੌ ਸੰਜੇ ਨੂੰ ਹੈਰੋਇਨ ਸਮੇਤ ਕਿਤਾ ਕਾਬੂ 

Spread the News

ਜਲੰਧਰ 27/ ਜੁਲਾਈ, ਡੀਡੀ ਨਿਊਜ਼ਪੇਪਰ।ਮਾਨਯੋਗ ਡੀ.ਜੀ.ਪੀ. ਸਾਹਿਬ ਪੰਜਾਬ, ਵੱਲੋਂ ਨਸ਼ੇ ਦੇ ਖਾਤਮੇ ਤਹਿਤ ਅਤੇ ਮਾਨਯੋਗ ਕਮਿਸ਼ਨਰ ਆਫ ਪੁਲਿਸ ਜਲੰਧਰ ਸ਼੍ਰੀ ਕੁਲਦੀਪ ਸਿੰਘ ਚਹਿਲ, IPS, ਜੀ ਦੇ ਦਿਸ਼ਾ ਨਿਰਦੇਸ਼ਾਂ ਤੇ ADCP-1 ਸਾਹਿਬ ਜਲੰਧਰ ਸ. ਬਲਵਿੰਦਰ ਸਿੰਘ ਰੰਧਾਵਾ PPS, ACP ਸੈਂਟਰਲ ਸਾਹਿਬ ਸ. ਨਿਰਮਲ ਸਿੰਘ PPS ਤੇ ਹੋਰ ਸੀਨੀਅਰ ਅਫਸਰਾਨ ਬਾਲਾ ਵੱਲੋ ਮਿਲ ਰਹੀਆ ਹਦਾਇਤਾਂ ਅਨੁਸਾਰ ਨਸ਼ੇ ਦੀ ਹੋ ਰਹੀ ਸਮੱਗਲਿੰਗ ਤੇ ਇਸਦੇ ਨੈਕਸਸ ਨੂੰ ਤੋੜਨ ਲਈ ਚਲਾਈ ਹੋਈ ਵਿਸ਼ੇਸ਼ ਮੁਹੰਮ ਤਹਿਤ ਥਾਣਾ ਰਾਮਾਮੰਡੀ ਜਲੰਧਰ ਦੀ ਪੁਲਿਸ ਨੂੰ ਸਫਲਤਾ ਪ੍ਰਾਪਤ ਹੋਈ ਹੈ।

ਮਿਤੀ 26-07-2023 ਨੂੰ C-11 ਅਨਵਰ ਕੁਮਾਰ ਸਮੇਤ ਸਾਥੀ ਕਰਮਚਾਰੀ ਗਸ਼ਤ ਅਤੇ ਚੈਕਿੰਗ ਦੇ ਸਬੰਧ ਵਿੱਚ ਕਿਸ਼ਨਪੁਰਾ ਚੋਂਕ ਵੱਲ ਨੂੰ ਜਾ ਰਹੇ ਸੀ ਕਿ ਜਦ ਉਹ ਕਾਜੀ ਮੰਡੀ ਚੌਂਕ ਨੇੜੇ ਪੁੱਜੇ ਤਾਂ ਕਾਜੀ ਮੰਡੀ ਦੇ ਅੰਦਰੋ ਇੱਕ ਮੋਨਾ ਨੌਜਵਾਨ ਜਿਸਦੇ ਸੱਜੇ ਹੱਥ ਵਿੱਚ ਇੱਕ ਵਜਨਦਾਰ ਕਾਲੇ ਰੰਗ ਦਾ ਲਿਫਾਫਾ ਫੜਿਆ ਸੀ, ਆਉਂਦਾ ਦਿਖਾਈ ਦਿੱਤਾ ਜੋ ਪੁਲਿਸ ਪਾਰਟੀ ਨੂੰ ਦੇਖਕੇ ਆਪਣੀ ਮੌਜੂਦਗੀ ਨੂੰ ਛੁਪਾਉਣ ਦੀ ਕੋਸ਼ਿਸ਼ ਕਰਨ ਲੱਗਾ ਅਤੇ ਆਪਣੇ ਹੱਥ ਵਿੱਚ ਫੜਿਆ ਹੋਇਆ ਲਿਫਾਫਾ ਹੇਠਾਂ ਸੁੱਟ ਦਿੱਤਾ। ਜਿਸਨੂੰ ਸ਼ੱਕ ਦੀ ਬਿਨਾਹ ਪਰ ਕਾਬੂ ਕਰਕੇ ਪੁੱਛ ਗਿੱਛ ਕੀਤੀ ਪਰ ਕਾਬੂ ਸ਼ੁਦਾ ਵਿਅਕਤੀ ਵਾਰ ਵਾਰ ਆਪਣਾ ਬਿਆਨ ਬਦਲਣ ਲੱਗਾ ਅਤੇ ਲਿਫਾਫੇ ਦੀ ਤਲਾਸ਼ੀ ਕਰਵਾਉਣ ਤੋਂ ਆਣਾ ਕਾਨੀ ਕਰਨ ਲੱਗਾ। ਜਿਸਤੇ ਥਾਣਾ ਵਿੱਚ ਇਤਲਾਹ ਮਿਲਣ ਤੇ ਇੰਸ: ਰਾਜੇਸ਼ ਕੁਮਾਰ ਮੁੱਖ ਅਫਸਰ ਥਾਣਾ ਰਾਮਾਮੰਡੀ ਜਲੰਧਰ ਦੀ ਨਿਗਰਾਨੀ ਹੇਠ ਥਾਣਾ ਰਾਮਾਮੰਡੀ ਜਲੰਧਰ ਦੇ SI ਅਰੁਨ ਕੁਮਾਰ ਵੱਲੋ ਸਮੇਤ ਸਾਥੀ ਕਰਮਚਾਰੀਆ ਕਾਜੀ ਮੰਡੀ ਚੋਂਕ ਪੁੱਜ ਕੇ ਹਾਲਾਤਾਂ ਤੋਂ ਜਾਣੂ ਹੋ ਕੇ ਕਾਬੂ ਸ਼ੁਦਾ ਨੌਜਵਾਨ ਨੂੰ ਨਾਮ ਪਤਾ ਪੁੱਛਿਆ ਜਿਸਨੇ ਆਪਣਾ ਨਾਮ ਨੀਰਜ਼ ਉਰਫ ਜੰਮੂ ਪੁੱਤਰ ਕੇਵਲ ਕ੍ਰਿਸ਼ਨ ਵਾਸੀ ਮਕਾਨ ਨੰਬਰ 186/2 ਸ਼ਿਵਾ ਨਗਰ ਬਸਤੀ ਦਾਨਿਸ਼ਮੰਦਾ ਜਲੰਧਰ ਦੱਸਿਆ। ਕਾਬੂ ਸ਼ੁਦਾ ਨੌਜਵਾਨ ਨੀਰਜ਼ ਉਕਤ ਨੂੰ 50 NDPS Act ਦਾ ਨੋਟਿਸ ਦੇਣ ਤੋਂ ਬਾਅਦ ਉਸਦੀ ਅਤੇ ਉਸਦੇ ਵੱਲੋਂ ਸੁੱਟੇ ਹੋਏ ਲਿਫਾਫੇ ਦੀ ਤਲਾਸ਼ੀ ਹਸਬ ਜਾਬਤਾ ਅਨੁਸਾਰ ਅਮਲ ਵਿੱਚ ਲਿਆਂਦੀ ਤਾਂ ਇਸ ਵੱਲੋ ਸੁੱਟੇ ਹੋਏ ਲਿਫਾਫੇ ਵਿੱਚੋ 10ਗ੍ਰਾਮ ਹੈਰੋਇਨ ਬ੍ਰਾਮਦ ਹੋਈ ਜਿਸਤੇ ਕਾਰਵਾਈ ਕਰਦੇ ਹੋਏ SI ਅਰੁਨ ਕੁਮਾਰ ਵੱਲੋਂ ਮੁਕੱਦਮਾ ਨੰਬਰ 219 ਮਿਤੀ 26-07-2023 ਅ/ਧ 21 NDPS Act ਥਾਣਾ ਰਾਮਾਮੰਡੀ ਜਲੰਧਰ ਦਰਜ ਰਜਿਸਟਰ ਕੀਤਾ ਗਿਆ ਅਤੇ ਨੀਰਜ਼ ਉਰਫ ਜੰਮੂ ਉਕਤ ਨੂੰ ਹਸਬ ਜਾਬਤਾ ਅਨੁਸਾਰ ਗ੍ਰਿਫਤਾਰ ਕੀਤਾ ਗਿਆ ਹੈ। ਦੋਸ਼ੀ ਪਾਸੋਂ ਬ੍ਰਾਮਦਸ਼ੁਦਾ ਹੈਰੋਇਨ ਅਤੇ ਹੈਰੋਇਨ ਦੀ ਸਮੱਗਲਿੰਗ ਵਿੱਚ ਇਸ ਨਾਲ ਸ਼ਾਮਲ ਹੋਰ ਵਿਅਕਤੀਆ ਬਾਰੇ ਸਖਤੀ ਨਾਲ ਪੁੱਛ ਗਿੱਛ ਕੀਤੀ ਜਾ ਰਹੀ ਹੈ। ਜੋ ਦੋਸ਼ੀਆ ਦਾ ਪੁਲਿਸ ਰਿਮਾਂਡ ਹਾਸਲ ਕਰਕੇ ਨਸ਼ੇ ਦੇ ਨੈਕਸਸ ਨੂੰ ਤੋੜਨ ਲਈ ਹਰ ਸੰਭਵ ਉਪਰਾਲੇ ਕੀਤੇ ਜਾ ਰਹੇ ਹਨ ਤੇ ਦੋਰਾਨੇ ਤਫਤੀਸ਼ ਜਿਨ੍ਹਾਂ ਵੀ ਵਿਅਕਤੀਆ ਦਾ ਨਸ਼ੇ ਦੀ ਸਮੱਗਲਿੰਗ ਵਿੱਚ ਨਾਮ ਸਾਹਮਣੇ ਆਵੇਗਾ ਉਹਨਾਂ ਦੇ ਖਿਲਾਫ ਕਾਨੂੰਨ ਅਨੁਸਾਰ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।

 

ਅਨੁਮਾਨ ਮੁਕੱਦਮਾ | ਮੁਕੱਦਮਾ ਨੰਬਰ 219 ਮਿਤੀ 26-07-2023 ਅ/ਧ 21 NDPS Act ਥਾਣਾ ਰਾਮਾਮੰਡੀ

 

| ਜਲੰਧਰ ਗ੍ਰਿਫਤਾਰ ਦੋਸ਼ੀ ਨੀਰਜ਼ ਉਰਫ ਜੰਮੂ ਪੁੱਤਰ ਕੇਵਲ ਕ੍ਰਿਸ਼ਨ ਵਾਸੀ ਮਕਾਨ ਨੰਬਰ 186/2 ਸ਼ਿਵਾ ਨਗਰ

| ਬਸਤੀ ਦਾਨਿਸ਼ਮੰਦਾ ਜਲੰਧਰ

 

ਪਹਿਲਾਂ ਦਰਜ ਮੁਕੱਦਮੇ

 

ਗ੍ਰਿਫਤਾਰੀ ਮਿਤੀ ਤੇ ਜਗਾ

 

ਇੱਕ ਮੁਕੱਦਮਾ ਸਾਲ 2015-16 ਵਿੱਚ ਜੂਆ ਐਕਟ ਤਹਿਤ ਥਾਣਾ ਡਵੀਜਨ ਨੰਬਰ 5 ਕਮਿਸ਼ਨਰੇਟ ਜਲੰਧਰ ਵਿਖੇ ਦਰਜ ਰਜਿਸਟਰ ਹੋਇਆ ਸੀ

 

26-07-2023

 

ਕਾਜੀ ਮੰਡੀ ਚੋਂਕ ਜਲੰਧਰ

ਬ੍ਰਾਮਦਗੀ 10ਗ੍ਰਾਮ ਹੈਰੋਇਨ, ਇੱਕ ਮੋਬਾਇਲ ਫੋਨ Samsung ਅਤੇ 300 ਰੁਪਏ ਭਾਰਤੀ ਕਰੰਸੀ ਨੋਟ