Breaking NEWSJalandharLatest newsLatest update NewsNewsTechnologyTop NewsTOP STORIESTrending

ਲਾਇਸੰਸਸ਼ੁਦਾ ਥਾਵਾਂ ਤੋਂ ਬਿਨ੍ਹਾਂ ਪਟਾਕੇ ਵੇਚਣ ’ਤੇ ਪਾਬੰਦੀ ਹੋਵੇ ਗੀ ਕਾਰਵਾਈ: ਡੀਸੀਪੀ ਜਲੰਧਰ ਸ਼ਹਿਰ

Spread the News

ਜਲੰਧਰ : 8/ਨਵੰਬਰ ,ਦੀਵਾਲੀ ਦੇ ਮੱਦੇਨਜ਼ਰ ਪਟਾਕਿਆਂ ਨੂੰ ਵੇਚਣ ਅਤੇ ਚਲਾਉਣ ਸਬੰਧੀ ਡਿਪਟੀ ਕਮਿਸ਼ਨਰ ਪੁਲਿਸ ਜਗਮੋਹਨ ਸਿੰਘ ਵਲੋਂ ਫੌਜ਼ਦਾਰੀ ਜਾਬਤਾ ਸੰਘਤਾ ਦੀ ਧਾਰਾ 144 ਤਹਿਤ ਹੁਕਮ ਕੀਤੇ ਗਏ ਹਨ ਕਿ ਕੋਈ ਵੀ ਵਿਅਕਤੀ ਲਾਇਸੰਸ ਸ਼ੁਦਾ ਥਾਵਾਂ ਤੋਂ ਬਿਨਾਂ ਕਿਤੇ ਵੀ ਪਟਾਕੇ ਨਹੀਂ ਵੇਚੇਗਾ। ਇਸੇ ਤਰ੍ਹਾਂ ਕਮਿਸ਼ਨਰੇਟ ਜਲੰਧਰ ਦੀ ਹਦੂਦ ਅੰਦਰ ਲਾਇਸੈਂਸਸ਼ੁਦਾ ਦੁਕਾਨਾਂ ਤੋਂ ਬਿਨ੍ਹਾਂ ਕਿਸੇ ਵੀ ਥਾਂ ਪਟਾਕੇ ਨਹੀਂ ਵੇਚੇ ਜਾ ਸਕਣਗੇ।ਡਿਪਟੀ ਕਮਿਸ਼ਨਰ ਪੁਲਿਸ ਨੇ ਜਾਰੀ ਹੁਕਮਾਂ ਵਿੱਚ ਇਹ ਵੀ ਕਿਹਾ ਹੈ ਕਿ ਸਾਈਲੈਂਸ ਜ਼ੋਨ ਜਿਵੇਂ ਕਿ ਹਸਪਤਾਲਾਂ ਅਤੇ ਵਿੱਦਿਅਕ ਅਦਾਰਿਆਂ ਦੇ ਨੇੜੇ ਆਦਿ ਪਟਾਕੇ ਨਹੀਂ ਚਲਾਏ ਜਾਣਗੇ। ਸੁੱਚੀ ਪਿੰਡ ਦੀ ਹਦੂਦ ਅਤੇ ਇੰਡੀਅਨ ਆਇਲ ਕਾਰਪੋਰੇਸ਼ਨ, ਭਾਰਤ ਪੈਟਰੋਲੀਅਮ ਅਤੇ ਐਚ.ਪੀ.ਸੀ.ਐਲ. ਦੇ ਪਲਾਂਟਾਂ ਤੋਂ 500 ਗਜ਼ ਦੀ ਦੂਰੀ ਅੰਦਰ ਪਟਾਕੇ ਨਹੀਂ ਚਲਾਏ ਜਾ ਸਕਣਗੇ। ਵਿਦੇਸ਼ੀ ਪਟਾਕਿਆਂ ਜਿਵੇਂ ਕਿ ਖਿਡੌਣਿਆਂ ਅਤੇ ਇਲੈਕਟਰੋਨਿਕ ਚੀਜ਼ਾਂ ਦੀ ਸ਼ਕਲ ਵਾਲੇ ਪਟਾਕਿਆਂ ’ਤੇ ਮੁਕੰਮਲ ਪਾਬੰਦੀ ਹੈ। ਲਾਇਸੰਸ ਹੋਲਡਰ ਨੂੰ ਪਟਾਕਿਆਂ ਦੀ ਲਾਇਸੰਸੀ ਫੈਕਟਰੀ ਜਾਂ ਕੰਪਨੀ ਤੋਂ ਮਨਜ਼ੂਰਸ਼ੁਦਾ ਪਟਾਕੇ ਹੀ ਵੇਚਣ ਦੀ ਪ੍ਰਵਾਨਗੀ ਹੋਵੇਗੀ ਜਦਕਿ ਵਿਦੇਸ਼ੀ ਪਟਾਕਿਆਂ ਦੀ ਇਜਾਜ਼ਤ ਨਹੀਂ ਹੋਵੇਗੀ ਜਿਸ ਨਾਲ ਲੋਕਾਂ ਦੀ ਜਾਨ-ਮਾਲ ਅਤੇ ਸਿਹਤ ਨੂੰ ਸੰਕਟ ਪੈਦਾ ਹੋ ਸਕਦਾ ਹੈ। ਵਿਦੇਸ਼ੀ ਪਟਾਕਿਆਂ ਦੀ ਪਾਬੰਦੀ ਦੀ ਉਲੰਘਣਾ ਕਰਨ ਵਾਲਿਆਂ ਖਿਲਾਫ਼ ਢੁਕਵੀਂ ਕਾਰਵਾਈ ਕੀਤੀ ਜਾਵੇਗੀ ।ਹੁਕਮਾਂ ਅਨੁਸਾਰ ਜੁੜੇ ਹੋਏ ਪਟਾਕਿਆਂ ਜਿਵੇਂ ਕਿ ਲੜੀਆਂ ਆਦਿ ਦੀ ਮੈਨੂਫੈਕਚਰਿੰਗ, ਵਿਕਰੀ ਅਤੇ ਵਰਤੋਂ ’ਤੇ ਵੀ ਮੁਕੰਮਲ ਤੌਰ ’ਤੇ ਪਾਬੰਦੀ ਹੈ ਜਿਸ ਨਾਲ ਵੱਡੇ ਪੱਧਰ ’ਤੇ ਹਵਾ, ਅਵਾਜ਼ ਪ੍ਰਦੂਸ਼ਨ ਅਤੇ ਠੋਸ ਰਹਿੰਦ-ਖੂੰਹਦ ਦੀਆਂ ਸਮੱਸਿਆਵਾਂ ਪੇਸ਼ ਆਉਂਦੀਆਂ ਹਨ। ਲਾਇਸੰਸ ਹੋਲਡਰ ਵਿਦੇਸ਼ੀ ਮੂਲ ਦੇ ਪਟਾਕਿਆਂ ਨੂੰ ਨਾ ਤਾਂ ਰੱਖੇਗਾ ਅਤੇ ਨਾ ਹੀ ਵੇਚੇਗਾ ਅਤੇ ਇਨ੍ਹਾਂ ਨੂੰ ਪ੍ਰਦਰਸ਼ਿਤ ਵੀ ਨਹੀਂ ਕਰੇਗਾ।ਪਟਾਕੇ ਚਲਾਉਣ ਦਾ ਨਿਰਧਾਰਿਤ ਸਮਾਂ : ਹੁਕਮਾਂ ਵਿੱਚ ਇਹ ਵੀ ਕਿਹਾ ਗਿਆ ਕਿ ਦੀਵਾਲੀ ਵਾਲੇ ਦਿਨਾਂ ਦੌਰਾਨ ਜਦੋਂ ਅਕਸਰ ਇਹ ਪਟਾਕੇ ਚਲਾਏ ਜਾਂਦੇ ਹਨ ਤਾਂ ਇਨ੍ਹਾਂ ਦਾ ਸਮਾਂ ਰਾਤ 8 ਵਜੇ ਤੋਂ ਰਾਤ 10 ਵਜੇ ਤੱਕ ਨਿਰਧਾਰਿਤ ਕੀਤਾ ਗਿਆ ਹੈ। ਕ੍ਰਿਸਮਿਸ ਅਤੇ ਨਵੇਂ ਸਾਲ ਦੀ ਪੂਰਬਲੀ ਸ਼ਾਮ ਦੌਰਾਨ ਪਟਾਕੇ ਰਾਤ 11.55 ਵਜੇ ਤੋਂ 12.30 ਵਜੇ ਤੱਕ ਵਜਾਏ ਜਾ ਸਕਣਗੇ। ਗੁਰਪੁਰਬ ਮੌਕੇ ਪਟਾਕੇ ਚਲਾਉਣ ਦਾ ਨਿਰਧਾਰਿਤ ਸਮਾਂ ਸਵੇਰੇ 4 ਵਜੇ ਤੋਂ 5 ਵਜੇ ਤੱਕ ਅਤੇ ਰਾਤ 9 ਵਜੇ ਤੋਂ ਰਾਤ 10 ਵਜੇ ਤੱਕ ਹੈ।

ਇਹ ਹੁਕਮ ਹੁਕਮ 09.11.2023 ਤੋਂ 08.05.2024 ਤੱਕ ਲਾਗੂ ਰਹਿਣਗੇ।