ਸ਼ਹਿਰ ਨੂੰ ਸਾਫ ਸੁਥਰਾ ਅਤੇ ਪਲਾਸਟਿਕ ਦੇ ਕਚਰੇ ਤੋਂ ਮੁਕਤ ਕਰਨ ਲਈ ਜਾਗਰੂਕਤਾ ਪ੍ਰੋਗਰਾਮ ਕਰਵਾਇਆ।
ਡੀਡੀ ਨਿਊਜ਼ਪੇਪਰ।
ਅੰਮ੍ਰਿਤਸਰ ( ਸੁਖਬੀਰ ਸਿੰਘ ) ਅੰਮ੍ਰਿਤਸਰ ਸ਼ਹਿਰ ਨੂੰ ਸਾਫ ਸੁਥਰਾ ਅਤੇ ਪਲਾਸਟਿਕ ਦੇ ਕਚਰੇ ਤੋਂ ਮੁਕਤ ਕਰਨ ਲਈ 4 ਦਿਨੀ ਫਿਨੀਲੁਪ ਪ੍ਰੋਗਰਾਮ ਕੰਪਨੀ ਬਾਗ ਵਿਖੇ ਵੇਸਟ ਨੀਦਰਲੈਂਡ ਅਤੇ ਟਰੱਸਟ ਓਫ ਪੀਪਲ ਇਮਪਲੀਮੈਂਟ ਦੇ ਸਹਿਯੋਗ ਨਾਲ ਮੈਨੇਜਰ ਬਰਿੰਦਾ ਸ਼ਰਮਾ, ਮੈਨੇਜਰ ਗੁਰਪ੍ਰੀਤ ਬਰਾੜ, ਸਿਟੀ ਹੈੱਡ ਅਰਜੁਨ ਰਾਮ, ਪ੍ਰੋਜੈਕਟ ਕੋਆਰਡੀਨੇਟਰ ਜਸਤਰਨਦੀਪ ਸਿੰਘ, ਕੋਆਰਡੀਨੇਟਰ ਅਜੇ ਕੋਹਰੇ ਦੀ ਅਗਵਾਈ ਵਿਚ ਕਰਵਾਇਆ ਗਿਆ। ਜਿਸ ਵਿਚ ਵਿਸ਼ੇਸ਼ ਤੋਰ ਤੇ ਨਗਰ ਨਿਗਮ ਅੰਮ੍ਰਿਤਸਰ ਦੇ ਚੀਫ ਸੈਨੇਟਰੀ ਇੰਸਪੈਕਟਰ ਮਲਕੀਤ ਸਿੰਘ ਪਹੁੰਚੇ। ਪ੍ਰੋਗਰਾਮ ਦੇ ਮੈਨੇਜਰ ਤੇ ਸਮੂਹ ਟੀਮ ਵਲੋਂ ਵਿਸ਼ੇਸ਼ ਮਹਿਮਾਨ ਨੂੰ ਫੁੱਲਾਂ ਦਾ ਗੁਲਦਸਤਾ ਦੇ ਕੇ ਸਵਾਗਤ ਕੀਤਾ ਗਿਆ। ਇਸ ਮੌਕੇ ਤੇ ਸ਼ਹਿਰ ਨੂੰ ਹਰਿਆ-ਭਰਿਆ ਬਣਾਉਣ ਲਈ ਇਕ ਨਾਟਕ ਪੇਸ਼ ਕੀਤਾ ਗਿਆ। ਸੈਨੇਟਰੀ ਇੰਸਪੈਕਟਰ ਮਲਕੀਤ ਸਿੰਘ ਨੇ ਕਿਹਾ ਕਿ ਗੁਰੂ ਨਗਰੀ ਅੰਮ੍ਰਿਤਸਰ ਵਿਚ ਸਾਫ ਸਫਾਈ ਰੱਖਣ ਲਈ ਲੋਕਾਂ ਨੂੰ ਵੀ ਜਾਗਰੂਕ ਹੋਣਾ ਪਵੇਗਾ, ਤਾਂ ਜੋ ਸ਼ਹਿਰ ਵਿਚ ਸਫਾਈ ਦਾ ਪੂਰਾ ਧਿਆਨ ਦਿੱਤਾ ਜਾ ਸਕੇ। ਮੈਨੇਜਰ ਬਰਿੰਦਾ ਸ਼ਰਮਾ, ਮੈਨੇਜਰ ਗੁਰਪ੍ਰੀਤ ਬਰਾੜ, ਸਿਟੀ ਹੈੱਡ ਅਰਜੁਨ ਰਾਮ, ਪ੍ਰੋਜੈਕਟ ਕੋਆਰਡੀਨੇਟਰ ਜਸਤਰਨਦੀਪ ਸਿੰਘ, ਕੋਆਰਡੀਨੇਟਰ ਅਜੇ ਕੋਹਰੇ ਨੇ ਕਿਹਾ ਕਿ 4 ਦਿਨੀ ਪ੍ਰੋਗਰਾਮ ਵਿਚ ਲੋਕਾਂ ਨੂੰ ਆਪਣੇ ਘਰਾਂ ਦੇ ਅੰਦਰ ਅਤੇ ਬਾਹਰ ਸਾਫ ਸਫਾਈ ਰੱਖਣ ਲਈ ਜਾਗਰੂਕ ਕੀਤਾ ਜਾਵੇਗਾ ਅਤੇ ਸਕੂਲਾਂ, ਕਾਲਜਾਂ ਵਿਚ ਵੀ ਬੱਚਿਆਂ ਨੂੰ ਸਾਫ-ਸਫਾਈ ਅਤੇ ਹਰਿਆ-ਭਰਿਆ ਵਾਤਾਵਰਨ ਬਣਾਉਣ ਲਈ ਜਾਗਰੂਕ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਲੋਕ ਇਸ ਮੁਹਿੰਮ ਤੋਂ ਜਾਗਰੂਕ ਹੋ ਕੇ ਆਪਣੇ ਆਲੇ-ਦੁਆਲੇ ਸਫਾਈ ਦਾ ਧਿਆਨ ਰੱਖਣ ਅਤੇ ਪਲਾਸਟਿਕ ਕਚਰੇ ਤੋਂ ਮੁਕਤ ਹੋਣ ਲਈ ਮੁਹਿੰਮ ਨੂੰ ਪੂਰਾ ਸਹਿਯੋਗ ਕਰਨ।