ਕੁੱਲ ਹਿੰਦ ਕਿਸਾਨ ਸਭਾ ਅਤੇ ਕੁਲ ਹਿੰਦ ਖੇਤ ਮਜ਼ਦੂਰ ਯੂਨੀਅਨ ਵੱਲੋਂ ਬੀਡੀਪੀਓ ਦਫਤਰ ਮੁਕੇਰੀਆਂ ਸਾਹਮਣੇ ਡਾਰੈਕਟਰ ਪੰਚਾਇਤ ਵਿਭਾਗ ਖਿਲਾਫ਼ ਮਿੱਟੀ ਚੋਰਾਂ ਤੇ ਕਾਰਵਾਈ ਦੀ ਮੰਗ ਨੂੰ ਲੈ ਕੇ ਲਾਇਆ ਧਰਨਾ।
ਮੁਕੇਰੀਆਂ 19 ਦਸੰਬਰ(ਇੰਦਰਜੀਤ ਮਹਿਰਾ) ਕੁੱਲ ਹਿੰਦ ਕਿਸਾਨ ਸਭਾ ਅਤੇ ਕੁਲ ਹਿੰਦ ਖੇਤ ਮਜ਼ਦੂਰ ਯੂਨੀਅਨ ਵੱਲੋਂ ਬੀਡੀਪੀਓ ਦਫਤਰ ਮੁਕੇਰੀਆਂ ਸਾਹਮਣੇ ਡਾਰੈਕਟਰ ਪੰਚਾਇਤ ਵਿਭਾਗ ਖਿਲਾਫ਼ ਮਿੱਟੀ ਚੋਰਾਂ ਤੇ ਕਾਰਵਾਈ ਦੀ ਮੰਗ ਨੂੰ ਲੈ ਕੇ ਲਾਇਆ ਧਰਨਾ ਅੱਜ ਵੀ ਨਿਸ਼ਾਨ ਸਿੰਘ ਦੀ ਅਗਵਾਈ ਹੇਠ ਜਾਰੀ ਰਿਹਾ ਜਿਸ ਵਿੱਚ ਸਭਾ ਦੇ ਸੂਬਾਈ ਪ੍ਰੈਸ ਸਕੱਤਰ ਆਸ਼ਾ ਨੰਦ ਨੇ ਵੀ ਸ਼ਮੂਲੀਅਤ ਕੀਤੀ। ਇਸ ਮੌਕੇ ਬੋਲਦਿਆਂ ਬੁਲਾਰਿਆਂ ਨੇ ਕਿਹਾ ਕਿ ਮਿੱਟੀ ਚੋਰਾਂ ਦੇ ਮਾਮਲੇ ਵਿੱਚ ਪੰਜਾਬ ਸਰਕਾਰ ਵੱਲੋਂ ਕੋਈ ਨੋਟਿਸ ਨਾ ਲੈਣ ਤੋਂ ਇਹ ਲਗਾਤਾਰ ਉਜਾਗਰ ਹੋ ਰਿਹਾ ਹੈ ਕਿ ਚੋਰੀ ਹੋਈ ਮਿੱਟੀ ਆਮ ਆਦਮੀ ਪਾਰਟੀ ਦੇ ਮੁਕੇਰੀਆਂ ਹਲਕੇ ਦੇ ਚੋਟੀ ਦੇ ਆਗੂਆਂ ਤੱਕ ਵੀ ਪਹੁੰਚ ਬਣਾ ਕੇ ਬੈਠੀ ਹੋਈ ਹੈ। ਉਹਨਾਂ ਆਖਿਆ ਕਿ ਜੇਕਰ ਅਜਿਹਾ ਨਾ ਹੁੰਦਾ ਤਾਂ ਹੁਣ ਤੱਕ ਮਿੱਟੀ ਚੋਰਾਂ ਤੇ ਕਦੋਂ ਦੀ ਕਾਰਵਾਈ ਹੋ ਚੁੱਕੀ ਹੁੰਦੀ ਉਹਨਾਂ ਆਖਿਆ ਕਿ ਇਮਾਨਦਾਰੀ ਦਾ ਬੁਰਖਾ ਲਗਾਤਾਰ ਲੀਰੋ ਲੀਰੋ ਹੁੰਦਾ ਜਾ ਰਿਹਾ ਹੈ। ਇਸ ਮੌਕੇ ਰਘਵੀਰ ਸਿੰਘ ਪੰਡੋਰੀ ਵਿਜੇ ਸਿੰਘ ਪੋਤਾ ਪ੍ਰੀਕਸ਼ਿਤ ਸਿੰਘ ਯਸ਼ਪਾਲ ਸਿੰਘ ਜੋਗਾ ਸਿੰਘ ਰਾਜ ਕੁਮਾਰ ਸ਼ਮਿੰਦਰ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਲੋਕ ਹਾਜ਼ਰ ਸਨ।