Amritsar CityBreaking NEWSBreaking News PUNJABCrimeJalandharLatest newsLatest update NewsLatest Update NewsMukeriya NEWS informationNewsPhagwara city PunjabPunjabSAD NEWSSocial mediaTop NewsTOP STORIESTrendingVillage NEWS ਜਲੰਧਰ ਕਮਿਸ਼ਨਰੇਟ ਪੁਲਿਸ ਨੇ ਦੋਹਰੇ ਕਤਲ ਕਾਂਡ ਸੁਲਝਾਇਆ ਮੁੱਖ ਮੁਲਜ਼ਮ ਨੋਇਡਾ ਤੋਂ ਤਿੰਨ ਪਿਸਤੌਲਾਂ ਸਮੇਤ ਗ੍ਰਿਫ਼ਤਾਰ chief editor January 10, 2025 Aam Aadmi party Delhi, commissioner Jalandhar cp, CP police commissioner Jalandhar, DGP Punjab, DGP Punjab law and order, Today fresh Update Jalandhar police Spread the Newsਜਲੰਧਰ,(ਕਰਨਬੀਰ ਸਿੰਘ)10ਜਨਵਰੀ : ਪੁਲੀਸ ਕਮਿਸ਼ਨਰ ਸ੍ਰੀ ਸਵਪਨ ਸ਼ਰਮਾ ਦੀ ਅਗਵਾਈ ਹੇਠ ਜਲੰਧਰ ਪੁਲੀਸ ਕਮਿਸ਼ਨਰੇਟ ਨੇ ਨੋਇਡਾ ਤੋਂ ਅਪਰਾਧ ਦੇ ਮੁੱਖ ਮੁਲਜ਼ਮ ਨੂੰ ਤਿੰਨ ਪਿਸਤੌਲਾਂ ਅਤੇ ਮੈਗਜ਼ੀਨਾਂ ਸਮੇਤ ਗ੍ਰਿਫ਼ਤਾਰ ਕਰਕੇ ਦੋਹਰੇ ਕਤਲ ਕਾਂਡ ਦੀ ਗੁੱਥੀ ਸੁਲਝਾ ਲਈ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਹਰਜਿੰਦਰ ਸਿੰਘ ਵਾਲੀਆ ਉਰਫ਼ ਮਨੀ ਦੇ ਬਿਆਨਾਂ ‘ਤੇ ਥਾਣਾ ਰਾਮਾ ਮੰਡੀ ਜਲੰਧਰ ਵਿਖੇ ਮੁਕੱਦਮਾ ਨੰਬਰ 03 ਮਿਤੀ 04.01.2025 ਅ/ਧ 103/109 ਬੀ.ਐਨ.ਐਸ., 25/54/59 ਅਸਲਾ ਐਕਟ ਦਰਜ ਕੀਤਾ ਗਿਆ ਸੀ। ਉਨ੍ਹਾਂ ਦੱਸਿਆ ਕਿ ਵਾਲੀਆ ਨੇ ਦੱਸਿਆ ਕਿ ਮਿਤੀ 03/04.01.2025 ਦੀ ਦਰਮਿਆਨੀ ਰਾਤ ਨੂੰ ਉਸਦੇ ਦੋਸਤ ਵਿਨੈ ਤਿਵਾੜੀ ਪੁੱਤਰ ਸਿਪਾਹੀ ਤਿਵਾੜੀ ਵਾਸੀ ਉੱਤਮ ਸਿੰਘ ਨਗਰ ਬਸਤੀ ਸ਼ੇਖ ਜਲੰਧਰ ਅਤੇ ਸ਼ਿਵਮ ਪੁੱਤਰ ਅਸ਼ਵਨੀ ਕੁਮਾਰ ਵਾਸੀ ਮਕਾਨ ਨੰਬਰ 556 -ਬੀ ਨੇੜੇ ਪਾਰਕ ਮੋਤਾ ਸਿੰਘ ਨਗਰ ਜਲੰਧਰ ਆਪਣੇ ਦੋਸਤ ਮੁਨੀਸ਼ ਕੁਮਾਰ ਉਰਫ਼ ਮਨੀ ਨਾਲ ਉਸ ਦੇ ਕਮਰੇ ‘ਚ ਆਏ ਤੇ ਕਿਹਾ ਕਿ ਉਨ੍ਹਾਂ ਨੇ ਸਵੇਰੇ 5 ਵਜੇ ਹੁਸ਼ਿਆਰਪੁਰ ਜਾਣਾ ਸੀ। ਸ੍ਰੀ ਸਵਪਨ ਸ਼ਰਮਾ ਨੇ ਦੱਸਿਆ ਕਿ ਵਾਲੀਆ ਨੇ ਦੱਸਿਆ ਕਿ ਉਨ੍ਹਾਂ ਵਿੱਚੋਂ ਤਿੰਨ ਜਣੇ ਕਮਰੇ ਵਿੱਚ ਕਿਸੇ ਗੱਲ ਨੂੰ ਲੈ ਕੇ ਬਹਿਸ ਕਰਨ ਲੱਗੇ ਜਿਸ ਉਪਰੰਤ ਉਹ ਸੌਂ ਗਿਆ। ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਸਵੇਰੇ 4 ਵਜੇ ਦੇ ਕਰੀਬ ਵਾਲੀਆ ਨੇ ਗੋਲੀਆਂ ਚੱਲਣ ਦੀ ਆਵਾਜ਼ ਸੁਣੀ ਅਤੇ ਮੁਨੀਸ਼ ਕੁਮਾਰ ਮਨੀ ਮਿੱਠਾਪੁਰੀਆ ਨੂੰ ਆਪਣੇ ਦੋਸਤਾਂ ਵਿਨੈ ਤਿਵਾਰੀ ਅਤੇ ਸ਼ਿਵਮ ‘ਤੇ ਗੋਲੀਬਾਰੀ ਕਰਦੇ ਦੇਖਿਆ। ਉਨ੍ਹਾਂ ਦੱਸਿਆ ਕਿ ਵਿਨੈ ਤਿਵਾੜੀ ਦੀ ਮੌਕੇ ‘ਤੇ ਹੀ ਮੌਤ ਹੋ ਗਈ ਅਤੇ ਸ਼ਿਵਮ ਨੇ ਜਲੰਧਰ ਦੇ ਸਿਵਲ ਹਸਪਤਾਲ ਲਿਜਾਂਦੇ ਸਮੇਂ ਦਮ ਤੋੜ ਦਿੱਤਾ। ਸ੍ਰੀ ਸਵਪਨ ਸ਼ਰਮਾ ਨੇ ਦੱਸਿਆ ਕਿ ਮੁੱਖ ਮੁਲਜ਼ਮ ਮੌਕੇ ਤੋਂ ਫ਼ਰਾਰ ਹੋ ਗਏ ਸਨ।ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਪੁਲਿਸ ਨੇ ਵਿਗਿਆਨਕ ਤਕਨੀਕ ਅਤੇ ਮਨੁੱਖੀ ਸੂਝ ਨਾਲ ਮਾਮਲੇ ਦੀ ਜਾਂਚ ਸ਼ੁਰੂ ਕੀਤੀ ਜਿਸ ਤੋਂ ਬਾਅਦ ਦੋਸ਼ੀ ਮੁਨੀਸ਼ ਕੁਮਾਰ ਉਰਫ ਮਨੀ ਮਿੱਠਾਪੁਰੀਆ ਨੂੰ ਨੋਇਡਾ ਤੋਂ ਗ੍ਰਿਫਤਾਰ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਉਸ ਕੋਲੋਂ ਤਿੰਨ ਪਿਸਤੌਲ 32 ਬੋਰ ਸਮੇਤ ਮੈਗਜ਼ੀਨ ਬਰਾਮਦ ਹੋਏ ਹਨ। ਸ੍ਰੀ ਸਵਪਨ ਸ਼ਰਮਾ ਨੇ ਕਿਹਾ ਕਿ ਮਾਮਲੇ ਦੀ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ ਅਤੇ ਵੇਰਵੇ ਬਾਅਦ ਵਿੱਚ ਸਾਂਝੇ ਕੀਤੇ ਜਾਣਗੇ।