Breaking NEWSGeneralJalandharLatest newsNewsPunjabTrending

ਅੱਜ ਮਜ਼ਦੂਰ ਟਰੇਡ ਯੂਨੀਅਨ ਆਫ ਪੰਜਾਬ ਦੇ ਵਰਕਰਾਂ ਦੀ ਇੱਕ ਆਗੂਆਂ ਦੀ ਮੀਟਿੰਗ ਪਿੰਡ ਤਾਰਾਗੜ੍ਹ ਵਿਖੇ ਹੋਈ

Spread the News

ਦੋਆਬਾ ਦਸਤਕ ਨਿਊਜ਼(ਕਰਨਬੀਰ ਸਿੰਘ)
ਅੱਜ ਮਜ਼ਦੂਰ ਟਰੇਡ ਯੂਨੀਅਨ ਆਫ ਪੰਜਾਬ ਦੇ ਵਰਕਰਾਂ ਦੀ ਇੱਕ ਆਗੂਆਂ ਦੀ ਮੀਟਿੰਗ ਪਿੰਡ ਤਾਰਾਗੜ੍ਹ ਵਿਖੇ ਹੋਈ ਜਿਸ ਅਗਵਾਈ ਸੂਬਾ ਆਗੂ ਕਾਮਰੇਡ ਕਪਤਾਨ ਨੇ ਕੀਤੀ ਜਿਸ ਨੂੰ ਸੰਬੌਧਨ ਕਰਦਿਆਂ ਯੂਨੀਅਨ ਦੇ ਸੂਬਾ ਜਨਰਲ ਸਕੱਤਰ ਕਾਮਰੇਡ ਮਨਜੀਤ ਰਾਜ ਬਟਾਲਾ ਨੇ ਕਿਹਾ ਕਿ ਨੇ ਕਿਹਾ ਕਿ ਇਸ ਪਿੰਡ ਵਿੱਚ ਲੰਮੇ ਸਮੇਂ ਤੋਂ ਪਿੰਡ ਵਿਕਾਸ ਦੇ ਮੁੱਦੇ ਤੇ ਪਿੰਡ ਬਹੁਤ ਪੱਛੜਿਆ ਹੋਇਆ ਹੈ ਪਿੰਡ ਵਿੱਚ ਮਜ਼ਦੂਰ ਵਰਗ ਦਾ ਬਹੁਤ ਹੀ ਮਾੜਾ ਹਾਲ ਹੈ ਪਿੰਡ ਦਾ ਈਸਾਈ ਭਾਈਚਾਰੇ ਦਾ ਕਬਰਸਤਾਨ ਦਾ ਬਹੁਤ ਮਾੜਾ ਹਾਲ ਹੈ ਸਾਸਤੇ ਰਾਸ਼ਨ ਕਾਰਡਾਂ ਤੇ ਮਿਲਣ ਵਾਲੀ ਕਣਕ ਗਰੀਬੀ ਰੇਖਾ ਹੇਠ ਆਉਣ ਵਾਲੇ ਲੋਕਾਂ ਨੂੰ ਕਣਕ ਕੋਟਾਂ ਟਾਇਮ ਨਾਲ ਨਹੀਂ ਮਿਲ ਰਿਹਾ ਮਨਰੇਗਾ ਸਕੀਮ ਤਹਿਤ ਮਜ਼ਦੂਰਾਂ ਨੂੰ ਮਿਲਣ ਵਾਲੇ ਕੰਮ ਕੀਤੇ ਦੇ ਪੈਸੇ ਨਹੀਂ ਮਿਲੇ ਇੱਕ ਸਾਲ ਤੋਂ ਨਹੀਂ ਮਿਲ ਰਹੇ ਮਜ਼ਦੂਰ ਬੇਰੋਜ਼ਗਾਰੀ ਦਾ ਸਾਹਮਣਾ ਕਰ ਰਹੇ ਹਨ ਪਿੰਡ ਦੀਆਂ ਗਲੀਆਂ ਨਾਲੀਆਂ ਦਾ ਬਹੁਤ ਮਾੜਾ ਹਾਲ ਹੈ ਉਹਨਾਂ ਚੇਤਾਵਨੀ ਦਿੱਤੀ ਕਿ ਜੇ ਸਰਕਾਰ ਜਾਂ ਪ੍ਰਸ਼ਾਸਨ ਨੇ ਇਸ ਪਿੰਡ ਦੀਆਂ ਮਜ਼ਦੂਰਾ ਦੀਆਂ ਮੰਗਾਂ ਵੱਲ ਧਿਆਨ ਨਾ ਦਿੱਤਾ ਤਾਂ ਬੀ ਡੀ ਪੀ ਉ ਬਟਾਲਾ ਦਫ਼ਤਰ ਦਾ ਘਿਰਾਓ ਕੀਤਾ ਜਾਵੇਗਾ ਇਸ ਮੌਕੇ ਹਾਜ਼ਰ ਪਿੰਡ ਦੇ ਯੂਨੀਅਨ ਆਗੂ ਪ੍ਰਧਾਨ ਹਰਜੀਤ ਕੌਰ ਸੈਕਟਰੀ ਅਗਨੇਸ , ਛੱਬਾ ਸਰਬਜੀਤ ਕੌਰ ਰਾਜ, ਨਿੰਦਰ ਸੁਖਵਿੰਦਰ ਕੌਰ ਰਾਣੀ ਮੋਨਿਕਾ ਕਸਮੀਰੋ ਬਲਬੀਰ ਕੌਰ ਭੋਲੀ ਗੁਰਮਤਿ ਕੌਰ ਸੁਖਵਿੰਦਰ ਕੌਰ ਆਦਿ