ਟੈਕਸੀ ਯੂਨਿਅਨ ਦੇ ਸੂਬਾ ਪੱਧਰੀ ਪ੍ਰਧਾਨ ਕੇਵਲ ਕ੍ਰਿਸ਼ਨ ਬਤਰਾ ਅਤੇ ਅਹੂਦੇਦਾਰਾਂ ਨੇ ਟਰਾਂਸਪੋਰਟ ਮੰਤਰੀ ਨੂੰ ਆ ਰਹੀਆਂ ਮੁਸ਼ਕਿਲਾਂ ਸਬੰਧੀ ਜਾਣੂ ਕਰਵਾਇਆ ਅਤੇ ਮੰਤਰੀ ਵਲੋਂ ਹਲ ਕਰਨ ਦਾ ਦਿਤਾ ਗਿਆ ਭਰੋਸਾ।
ਫਾਜ਼ਿਲਕਾ 8, ਦਸੰਬਰ (ਸੁਖਵਿੰਦਰ ਸਿੰਘ ਪਰਦੇਸੀ )
ਬੀਤੇ ਦਿਨ ਟੈਕਸੀ ਯੂਨੀਅਨ ਦੇ ਸੂਬਾ ਪ੍ਰਧਾਨ ਕੇਵਲ ਕ੍ਰਿਸ਼ਨ ਬਤਰਾ ਦੀ ਪ੍ਰਧਾਨਗੀ ਹੇਠ ਸੂਬਾ ਪੱਧਰੀ ਦੇ ਅਹੂਦੇਦਾਰਾਂ ਵਲੋਂ ਟੈਕਸੀ ਆਪ੍ਰੇਟਰਾਂ ਨੂੰ ਆ ਰਹੀਆ ਮੁਸ਼ਕਿਲਾਂ ਸਬੰਧੀ ਅੱਜ ਚੰਡੀਗੜ੍ਹ ਵਿਖੇ ਸੂਬਾ ਦੇ ਸਤਿਕਾਰਯੋਗ ਵੀਰ ਟਰਾਂਸਪੋਰਟ ਮੰਤਰੀ ਸਾਹਿਬ ਨਾਲ ਮੀਟਿੰਗ ਕੀਤੀ ਗਈ। ਮੀਟਿੰਗ ਬਹੁਤ ਹੀ ਚੰਗੇ ਮਾਹੋਲ ਵਿੱਚ ਹੋਈ। ਅਤੇ ਮੰਤਰੀ ਵਲੋੰ ਆ ਰਹੀਆਂ ਮੁਸ਼ਕਿਲਾਂ ਨੂੰ ਗੰਭੀਰਤਾ ਨਾਲ ਸੁਣਿਆ ਗਿਆ। ਅਤੇ ਤੁਰੰਤ ਹਲ ਕਰਨ ਦਾ ਵਿਸ਼ਵਾਸ ਦਿਤਾ ਗਿਆ। ਅਤੇ ਟੈਕਸੀ ਉਪਰੇਟਰਾਂ ਵਲੋਂ ਦਿਲ ਦੀਆਂ ਡੂੰਘਾਈਆਂ ਨਾਲ ਧੰਨਵਾਦ ਕੀਤਾ ਗਿਆ। ਇਸ ਮੌਕੇ ਤੇ ਸੂਬਾ ਪ੍ਰਧਾਨ
ਸ਼੍ਰੀ ਕੇਵਲ ਕ੍ਰਿਸ਼ਨ ਬੱਤਰਾ,
ਸ ਬਲਵੀਰ ਸਿੰਘ ਥਾਂਦੀ,
ਸ ਅੰਗਰੇਜ਼ ਸਿੰਘ ਗਿੱਲ,
ਸ ਹਰਪ੍ਰੀਤ ਸਿੰਘ ਖੰਨਾ,
ਸ ਪਲਵਿੰਦਰ ਸਿੰਘ ਰਾਣਾ ਰੌੜੀ
ਅਤੇ ਦਾਸ ਕੁਲਦੀਪ ਸਿੰਘ ਦੋਸਾਂਝ
ਹਾਜ਼ਰ ਸਨ।