Breaking NEWSCrimeJalandharLatest newsPunjabTOP STORIESTrending

CIA ਸਟਾਫ਼ ਕਮਿਸ਼ਨਰੇਟ ਜਲੰਧਰ ਵੱਲੋਂ ਕਾਰਵਾਈ ਕਰਦੇ ਹੋਏ 01 ਨਸ਼ਾ ਤੱਸਕਰ ਨੂੰ ਕਾਬੂ ਕਰਕੇ ਉਸ ਪਾਸੋ 50 ਗ੍ਰਾਮ ਹੈਰੋਇੰਨ ਬ੍ਰਾਮਦ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ।

Spread the News

23/ਜਨਵਰੀ। ਡੀਡੀ,ਨਿਊਜ਼ਪੇਪਰ। (ਕਰਨਬੀਰ ਸਿੰਘ)। ਸ਼੍ਰੀ ਕੁਲਦੀਪ ਸਿੰਘ ਚਾਹਲ IPS, ਕਮਿਸ਼ਨਰ ਪੁਲਿਸ, ਜਲੰਧਰ ਜੀ ਵੱਲੋ ਦਿੱਤੇ ਗਏ ਦਿਸ਼ਾ ਨਿਰਦੇਸ਼ਾਂ ਅਨੁਸਾਰ ਸ੍ਰੀ ਜਸਕਿਰਨਜੀਤ ਸਿੰਘ ਤੇਜਾ IPS,DCP/Inv, ਜੀ ਦੀ ਨਿਗਰਾਨੀ ਹੇਠ ਸ਼੍ਰੀ ਕੰਵਲਪ੍ਰੀਤ ਸਿੰਘ ਚਾਹਲ PPS, ADCP-Inv, ਅਤੇ ਸ਼੍ਰੀ ਪਰਮਜੀਤ ਸਿੰਘ, PPS ACP-Detective ਜੀ ਦੀ ਯੋਗ ਅਗਵਾਈ ਹੇਠ SI ਅਸ਼ੋਕ ਕੁਮਾਰ ਇੰਚਾਰਜ CIA STAFF ਜਲੰਧਰ ਵੱਲੋਂ ਕਾਰਵਾਈ ਕਰਦੇ ਹੋਏ 01 ਨਸ਼ਾ ਤੱਸਕਰ ਨੂੰ ਕਾਬੂ ਕਰਕੇ ਉਸ ਪਾਸੋ 50 ਗ੍ਰਾਮ ਹੈਰੋਇੰਨ ਬ੍ਰਾਮਦ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ।ਮਿਤੀ 22-01-2023 ਨੂੰ CIA STAFF ਦੀ ਪੁਲਿਸ ਟੀਮ SI ਅਸ਼ੋਕ ਕੁਮਾਰ ਇੰਚਾਰਜ CIA STAFF ਜਲੰਧਰ ਦੀ ਅਗਵਾਈ ਹੇਠ ਆਰਮੀ ਏਰੀਆ ਗੜ੍ਹੀ ਤੋ ਬਾਬਾ ਜਗਜੀਵਨ ਸਿੰਘ ਚੌਕ ਗੜ੍ਹਾ ਵੱਲ ਨੂੰ ਜਾ ਰਹੇ ਸੀ ਜਦ ਪੁਲੀਸ ਪਾਰਟੀ ਅਮਰ ਨਾਥ ਭਗਤ ਪਾਰਕ ਗੜ੍ਹਾ ਤੋ ਥੋੜ੍ਹਾ ਪਿਛੇ ਹੀ ਸੀ ਤਾਂ ਬਾਬਾ ਜਗਜੀਵਨ ਸਿੰਘ ਚੌਕ ਗੜ੍ਹਾ ਵੱਲੋ ਇੱਕ ਮੋਨਾ ਨੋਜੁਆਨ ਪੈਦਲ ਆਉਦਾ ਦਿਖਾਈ ਦਿੱਤਾ। ਜੋ ਪੁਲੀਸ ਪਾਰਟੀ ਨੂੰ ਦੇਖ ਕੇ ਯਕਦਮ ਘਬਰਾ ਕੇ ਪਿਛੇ ਨੂੰ ਮੋੜਨ ਲੱਗਾ।ਜਿਸ ਨੂੰ ਪੁਲਿਸ ਪਾਰਟੀ ਨੇ ਕਾਬੂ ਕਰਕੇ ਨਾਮ ਪਤਾ ਪੁਛਿਆ ਜਿਸ ਨੇ ਆਪਣਾ ਨਾਮ ਰਜੇਸ਼ ਕੁਮਾਰ ਉਰਫ ਸਨੀ ਪੁੱਤਰ ਉਮ ਪ੍ਰਕਾਸ਼ ਵਾਸੀ ਮਕਾਨ ਨੰਬਰ 756 ਕਬੀਰ ਚੌਕ ਨੇਵੇ ਸਰਕਾਰੀ ਸੀਨੀਅਰ ਸੈਕੰਡਰੀ

ਸਕੂਲ ਗੜ੍ਹਾ ਜਲੰਧਰ ਦੱਸਿਆ।ਜਿਸ ਤੇ ਸਾਥੀ ਕਰਮਚਾਰੀਆਂ ਦੀ ਹਜਾਰੀ ਵਿੱਚ ਕਾਬੂਸ਼ੁਦਾ ਸ਼ਖਸ ਰਜੇਸ਼ ਕੁਮਾਰ ਉਰਫ
ਸਨੀ ਦੀ ਪਹਿਨੀ ਹੋਈ ਪੈਂਟ ਦੀ ਸੱਜੀ ਜੇਬ ਵਿਚੋ ਇੱਕ ਪਾਰਦਰਸ਼ੀ ਮੋਮੀ ਲਿਫਾਫਾ ਬ੍ਰਾਮਦ ਹੋਇਆ।ਜਿਸ ਨੂੰ ਖੋਲ ਕੇ ਚੈਕ
ਕਰਨ ਤੇ ਉਸ ਵਿਚੋ ਹੈਰੋਇਨ ਬ੍ਰਾਮਦ ਹੋਈ।ਜਿਸ ਦਾ ਵਜਨ ਕਰਨ ਤੇ 50 ਗ੍ਰਾਮ ਹੈਰੋਇੰਨ ਬ੍ਰਾਮਦ ਹੋਈ।ਜਿਸਤੇ ਦੋਸ਼ੀ
ਵਿਰੁੱਧ ਕਾਰਵਾਈ ਕਰਦੇ ਹੋਏ ਥਾਣਾ ਡਵੀਜ਼ਨ ਨੰਬਰ 7 ਜਲੰਧਰ ਵਿਖੇ ਮੁਕੱਦਮਾ ਨੰਬਰ 11 ਮਿਤੀ 22-01-
2023 ਅ/ਧ: 21,NDPS ACT ਦਰਜ ਰਜਿਸਟਰ ਕੀਤਾ ਗਿਆ ਅਤੇ ਹੇਠ ਲਿਖੇ ਦੋਸ਼ੀ ਨੂੰ ਗ੍ਰਿਫਤਾਰ
ਕੀਤਾ ਗਿਆ।
ਗ੍ਰਿਫਤਾਰ ਦੋਸ਼ੀ ਦਾ ਨਾਮ ਪਤਾ:-
ਰਜੇਸ਼ ਕੁਮਾਰ ਉਰਫ ਸਨੀ ਪੁੱਤਰ ਉਮ ਪ੍ਰਕਾਸ਼ ਵਾਸੀ ਮਕਾਨ ਨੰਬਰ 756 ਕਬੀਰ ਚੌਕ ਨੇਵੇ ਸਰਕਾਰੀ
ਸੀਨੀਅਰ ਸੈਕੰਡਰੀ ਸਕੂਲ ਗੜ੍ਹਾ ਜਲੰਧਰ। (ਗ੍ਰਿਫਤਾਰੀ ਮਿਤੀ 22-01-2023)
ਗ੍ਰਿਫਤਾਰੀ ਦੀ ਜਗਾ :- ਬਾਬਾ ਜਗਜੀਵਨ ਸਿੰਘ ਚੌਕ ਗੜ੍ਹਾ
ਰਿਕਵਰੀ :- 50 ਗ੍ਰਾਮ ਹੈਰੋਇੰਨ
ਗ੍ਰਿਫਤਾਰ ਦੋਸ਼ੀ ਦੀ ਪੁੱਛ-ਗਿੱਛ:-
ਦੋਸ਼ੀ ਰਜੇਸ਼ ਸ਼ਰਮਾ ਉਰਫ ਸਨੀ ਦੀ ਉਮਰ ਕ੍ਰੀਬ 32 ਸਾਲ ਹੈ।ਦੋਸ਼ੀ ਸੱਤ
ਕਲਾਸਾ ਪਾਸ ਹੈ।ਸੱਤਵੀ ਕਲਾਸ ਤੱਕ ਦੀ ਪੜਾਈ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਗੜ੍ਹਾ ਤੋ ਪ੍ਰਾਪਤ ਕੀਤੀ
ਹੈ।ਪੜਾਈ ਕਰਨ ਤੋਂ ਬਾਅਦ ਦੋਸ਼ੀ ਰਜੇਸ਼ ਸ਼ਰਮਾ ਮਾਡਲ ਟਾਊਨ ਦੁਕਾਨ ਪਰ ਸਫਾਈ ਕਰਨ ਦਾ ਕੰਮ ਕਰਨ ਲੱਗ ਪਿਆ
ਜਿਥੇ ਕਰੀਬ 2-3 ਸਾਲ ਕੰਮ ਕੀਤਾ।ਉਸ ਤੋ ਬਾਅਦ 2014 ਵਿੱਚ ਡੁਬਈ ਚਲਾ ਗਿਆ ਜਿਥੇ ਕਰੀਬ 6-7 ਸਾਲ ਕੰਮ
ਕੀਤਾ ਉਸ ਤੋਂ ਬਾਅਦ ਕੰਪਨੀ ਬੰਦ ਹੋ ਗਈ ਅਤੇ ਵਾਪਸ ਆ ਗਿਆ। ਹੁਣ ਕਰੀਬ 2 ਮਹੀਨੇ ਤੋਂ ਐਮ.ਬੀ.ਡੀ ਮਾਲ ਨੇੜੇ
ਬੀ.ਐਮ.ਸੀ ਚੌਕ ਜਲੰਧਰ ਵਿਖੇ ਸਫਾਈ ਦਾ ਕੰਮ ਕਰਦਾ ਸੀ।ਆਪਣੇ ਮੁਹੱਲੇ ਦੇ ਬੱਲੂ ਨਾਮ ਦੇ ਦੋਸਤ ਨਾਲ ਰਲ ਕੇ
ਹੈਰੋਇੰਨ ਦਾ ਨਸ਼ਾ ਕਰਨ ਲੱਗ ਪਿਆ ਜੋ ਟੈਕੀ ਮੁਹੱਲੇ ਦੇ ਇੱਕ ਵਿਅਕਤੀ ਪਾਸੋ ਹੈਰੋਇੰਨ ਪੀਣ ਲਈ ਖਰੀਦ ਕਰਦਾ
ਸੀ।ਜਿਸ ਵਿੱਚੋਂ ਕੁਝ ਹੈਰੋਇੰਨ ਪੀ ਲੈਦਾ ਸੀ ਅਤੇ ਕੁਝ ਹੈਰੋਇੰਨ ਵੇਚ ਕੇ ਆਪਣਾ ਗੁਜਾਰਾ ਕਰ ਲੈਦਾ ਸੀ।ਇਹ ਹੈਰੋਇੰਨ
ਆਪਣੇ ਜਾਣਕਾਰ ਪਾਸੋ ਖਰੀਦ ਕੇ ਲਿਆਇਆ ਸੀ ਜੋ ਬਦਕਿਸਮਤੀ ਨਾਲ ਆਪ ਜੀ ਨੇ ਕਾਬੂ ਆ ਗਿਆ ਹਾਂ ਮੈਨੂੰ
ਮੁਆਫ ਕੀਤਾ ਜਾਵੇ ਜੀ।
ਗ੍ਰਿਫਤਾਰ ਦੋਸ਼ੀ ਪੁਲਿਸ ਰਿਮਾਂਡ ਅਧੀਨ ਹੈ ਅਤੇ ਇਸ ਦੇ ਫਾਰਵੱਡ/ਬੈਂਕਵਰਡ ਲਿੰਕੇਜ਼ ਚੈਕ ਕਰਕੇ ਇਸ ਦੇ ਸਾਥੀ
ਸਮਗਲਰਾ ਨੂੰ ਵੀ ਮੁਕੱਦਮਾ ਵਿੱਚ ਗ੍ਰਿਫਤਾਰ ਕੀਤਾ ਜਾਵੇਗਾ ਤਾਂ ਜੋ ਨਸ਼ਾ ਸਮਗਲਰਾਂ ਦੀ ਚੈਨ ਬਰੇਕ ਕੀਤੀ ਜਾ ਸਕੇ