ਭਗਵੰਤ ਮਾਨ ਸਰਕਾਰ ਦਾ ਚੇਹਰਾ ਬੇਨਕਾਬ; ਠੇਕਾ ਮੁਲਾਜ਼ਮ ਪੱਕੇ ਕਰਨ ਤੋਂ ਪਹਿਲਾਂ ਹੀ ਸ਼ੁਰੂ ਕੀਤੀ ਨਵੀਂ ਭਰਤੀ ਨਹੀਂ ਤੇ ਬਚਿਆ ਸਮੇਤ ਸੜਕਾ ਤੇ ਉਤਰਨ ਦੀ ਦਿਤੀ ਧਮਕੀ।
17ਫਰਬਰੀ। ਡੀਡੀ ਨਿਊਜ਼ਪੇਪਰ।
ਪਾਵਰਕਾਮ ਐੰਡ ਟ੍ਰਾਸਕੋੰ ਠੇਕਾ ਮੁਲਾਜ਼ਮ ਯੂਨੀਅਨ ਜੋਨ ਬਠਿੰਡਾ ਦੀ ਅਹਿਮ ਮੀਟਿੰਗ ਰਾਜੇਸ਼ ਕੁਮਾਰ ਮੋੜ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਵਿੱਚ ਸਬ-ਡਵੀਜ਼ਨ ਤੇ ਡਵੀਜ਼ਨ/ਸਰਕਲ ਆਗੂਆਂ ਨੇ ਸਮੂਹਲੀਅਤ ਕੀਤੀ । ਮੀਟਿੰਗ ਦੀ ਜਾਣਕਾਰੀ ਸਾਝੀ ਕਰਦਿਆਂ ਜੋਨ ਕਨਵੀਨਰ ਹਰਜਿੰਦਰ ਸਿੰਘ ਰਾਕੇਸ਼ ਕੁਮਾਰ ਲੰਬੀ ਨੇ ਦੱਸਿਆ ਕਿ ਆਪਣੀਆਂ ਮੰਗਾਂ ਨੂੰ ਲਾਗੂ ਕਰਵਾਉਣ ਲਈ ਲਗਾਤਾਰ ਸੰਘਰਸ਼ ਕੀਤਾ ਜਾ ਰਿਹਾ ਹੈ ।ਮਿਤੀ 7 ਫਰਵਰੀ 2023 ਨੂੰ ਪਰਿਵਾਰਾਂ ਤੇ ਬੱਚਿਆਂ ਸਮੇਤ ਸੂਬਾ ਪੱਧਰੀ ਧਰਨਾ ਪ੍ਰਦਰਸ਼ਨ ਮੁੱਖ ਮੰਤਰੀ ਪੰਜਾਬ ਦੀ ਰਹਾਇਸ ਅੱਗੇ ਕੀਤਾ ਗਿਆ ਸੀ ਧਰਨੇ ਪ੍ਰਦਰਸ਼ਨ ਦੋਰਾਨ ਪ੍ਰਸਾਸਨ ਵਲੋਂ ਮਿਤੀ 23 ਫਰਵਰੀ 2023 ਨੂੰ ਮੁੱਖ ਮੰਤਰੀ ਭਗਵੰਤ ਮਾਨ ਨਾਲ ਮੀਟਿੰਗ ਫਿਕਸ ਕਰਵਾਈ ਗਈ। ਪਿਛਲੇ ਸੰਘਰਸ਼ਾਂ ਦੋਰਾਨ ਵੀ ਪ੍ਰਸਾਸ਼ਨ ਅਧਿਕਾਰੀਆਂ ਵਲੋਂ ਲਿਖਤੀ ਮੀਟਿੰਗਾਂ ਦਿੱਤੀਆਂ ਗਈਆਂ ਪਰ ਮੁੱਖ ਮੰਤਰੀ ਵਲੋਂ ਮੀਟਿੰਗਾਂ ਨਾ ਕੀਤੀਆਂ ਗਈਆਂ ਜਿਸ ਦੇ ਕਾਰਨ ਠੇਕਾ ਕਾਮਿਆਂ ਚ’ ਭਾਰੀ ਰੋਸ ਪਾਇਆ ਜਾ ਰਿਹਾ।ਠੇਕਾ ਕਾਮਿਆਂ ਦੀ ਜਥੇਬੰਦੀ ਵਲੋਂ ਮੰਗ ਕੀਤੀ ਗਈ ਕਿ ਨਵੀਂ ਭਰਤੀ ਕਰਨ ਤੋਂ ਪਹਿਲਾਂ ਉਨ੍ਹਾਂ ਪੋਸਟਾਂ ਤੇ ਕੰਮ ਕਰਦੇ ਆਊਟ-ਸੋਰਸਿੰਗ ਸੀ.ਐੱਚ.ਬੀ ਤੇ ਡਬਲਿਊ ਕਾਮਿਆਂ ਨੂੰ ਰੈਗੂਲਰ ਕੀਤਾ ਜਾਵੇ। ਬਿਜਲੀ ਦਾ ਕਰੰਟ ਲੱਗਣ ਕਾਰਨ ਅਪੰਗ ਹੋਏ ਤੇ ਮੋਤ ਦੇ ਮੂੰਹ ਪਏ ਕਾਮਿਆਂ ਨੂੰ ਮੁਆਵਜਾ ਨੋਕਰੀ ਪੈਨਸ਼ਨ ਤੇ ਵਧੀਆ ਇਲਾਜ ਦਾ ਪ੍ਰਬੰਧ ਕੀਤਾ ਜਾਵੇ।ਪੁਰਾਣਾ ਬਕਾਇਆ ਏਰੀਅਰ ਜਾਰੀ ਕਰਨ, ਛਾਟੀ ਕੀਤੇ ਗਏ ਕਾਮਿਆਂ ਨੂੰ ਬਹਾਲ ਕਰਨ ਅਤੇ ਮੰਗ ਪੱਤਰ ਚ’ ਦਰਜ ਮੰਗਾਂ ਦਾ ਹੱਲ ਕਰਨ ਦੀ ਮੰਗ ਕੀਤੀ ਜਾ ਰਹੀ ਹੈ। ਜਥੇਬੰਦੀ ਆਗੂਆਂ ਨੇ ਦੱਸਿਆ ਕਿ ਅਗਰ ਮੁੱਖ ਮੰਤਰੀ ਪੰਜਾਬ 23 ਫਰਵਰੀ 2023 ਨੂੰ ਦਿੱਤੀ ਗਈ ਮੀਟਿੰਗ ਨਹੀਂ ਕਰਦੇ ਤਾਂ ਮਿਤੀ 24 ਫਰਵਰੀ ਨੂੰ ਪਰਿਵਾਰਾਂ ਤੇ ਬੱਚਿਆਂ ਸਮੇਤ ਸੜਕਾਂ ਤੇ ਉਤਰਨ ਲਈ ਮਜਬੂਰ ਹੋਣ ਗਏ।