ਗੁਰੂ ਤੇਗ ਬਹਾਦਰ ਕਾਲਜ ਭਵਾਨੀਗੜ੍ਹ ਦਾ ਸੱਤ ਰੋਜਾ ਕੈਂਪ ਯਾਦਗਰੀ ਹੋ ਨਿਬੜਿਆ
ਭਵਾਨੀਗੜ੍ਹ,(ਡੀਡੀ ਨਿਊਜ਼ਪੇਪਰ ) : ਗੁਰੂ ਤੇਗ ਬਹਾਦਰ ਕਾਲਜ ਭਵਾਨੀਗੜ੍ਹ ਵੱਲੋਂ ਕਾਲਜ ਪ੍ਰਿੰਸੀਪਲ ਪ੍ਰੋ. ਪਦਮਪ੍ਰੀਤ ਕੌਰ ਘੁਮਾਣ, ਪ੍ਰੋਗਰਾਮ ਅਫਸਰ ਪ੍ਰੋ. ਦਲਵੀਰ ਸਿੰਘ, ਡਾ. ਚਰਨਜੀਤ ਕੌਰ, ਪ੍ਰੋ ਗੁਰਪ੍ਰੀਤ ਕੌਰ ਦੀ ਅਗਵਾਈ ਵਿੱਚ ਹਫਤਾਵਾਰੀ ਕੌਮੀ ਸੇਵਾ ਯੋਜਨਾ ਦੇ ਸੱਤ ਰੋਜਾ ਕੈਂਪ ਦਾ ਆਖਰੀ ਦਿਨ ਯਾਦਗਾਰੀ ਹੋ ਨਿਬੜਿਆ।
ਕੈਪ ਦੇ ਸਮਾਪਤੀ ਸਮਾਰੋਹ ਵਿੱਚ ਜਸਪ੍ਰੀਤ ਸਿੰਘ ਐਸ.ਐਚ.ਓ ਭਵਾਨੀਗੜ੍ਹ ਨੇ ਮੁੱਖ ਮਹਿਮਾਨ ਵਜੋ ਸਿਰਕਤ ਕੀਤੀ। ਇਸ ਮੌਕੇ ਕਾਲਜ ਪ੍ਰਿੰਸੀਪਲ ਪ੍ਰੋ ਪਦਮਪ੍ਰੀਤ ਕੌਰ ਨੇ ਸਵਾਗਤ ਕੀਤਾ ਅਤੇ ਐਨ.ਐਸ.ਐਸ ਦੇ ਇਤਿਹਾਸ ਦੇ ਕਾਰਜਾ ਬਾਰੇ ਆਪਣੇ ਵਿਚਾਰ ਸਾਝੇ ਕੀਤੇ। ਇਸ ਮੌਕੇ ਪਿੰਡ ਬਲਿਆਲ ਦੇ ਸਰਪੰਚ ਅਮਰੇਲ ਸਿੰਘ ਨੇ ਵਿਸ਼ੇਸ ਮਹਿਮਾਨ ਵਜੋ ਸਿਰਕਤ ਕਰਦੇ ਹੋਏ ਵਲੰਟੀਅਰਜ ਪ੍ਰੋਗਰਾਮ ਅਫਸਰਾਂ ਅਤੇ ਪ੍ਰਿੰਸੀਪਲ ਦਾ ਧੰਨਵਾਦ ਕੀਤਾ ਜਿਨ੍ਹਾਂ ਨੇ ਪਿੰਡ ਵਾਸੀਆਂ ਨੂੰ ਵੱਖ-ਵੱਖ ਮੁੱਦਿਆ ਤੋਂ ਜਾਗਰੂਕ ਕੀਤਾ ਅਤੇ ਵਲੰਟੀਅਰਜ ਨੂੰ ਅੱਗੇ ਤੋਂ ਇਸੇ ਤਰ੍ਹਾਂ ਦੀਆਂ ਗਤੀਵਿਧੀਆ ਵਿੱਚ ਵੱਧ ਚੜ ਕੇ ਭਾਗ ਲੈਣ ਲਈ ਪ੍ਰੇਰਿਤ ਕੀਤਾ। ਇਸ ਮੌਕੇ ਅਮਨਦੀਪ ਸਿੰਘ ਸਰਪੰਚ ਪਿੰਡ ਰਾਮਪੁਰਾ, ਭਗਵੰਤ ਸਿੰਘ ਸਰਪੰਚ ਥੰਮਣਸਿੰਘ ਵਾਲਾ, ਗੁਰਮੀਤ ਸਿੰਘ ਸਰਪੰਚ ਪਿੰਡ ਰੇਤਗੜ੍ਹ, ਭਗਵੰਤ ਸਿੰਘ ਸਰਪੰਚ ਪਿੰਡ ਨਦਾਮਪੁਰ ਨੇ ਵੀ ਵਿਸ਼ੇਸ ਮਹਿਮਾਨ ਵਜੋ ਪ੍ਰੋਗਰਾਮ ਵਿੱਚ ਸਿਰਕਤ ਕੀਤੀ। ਇਸ ਮੌਕੇ ਕੈਪ ਵਿੱਚ ਭਾਗ ਲੈਣ ਵਾਲੇ ਵਲੰਟੀਅਰਜ ਨੂੰ ਟਰੌਫੀਆਂ ਪ੍ਰਦਾਨ ਕੀਤੀਆਂ ਗਈਆਂ। ਪ੍ਰੋਗਰਾਮ ਦੇ ਅੰਤ ਤੇ ਪ੍ਰੋਗਰਾਮ ਅਫਸਰ ਪ੍ਰੋ: ਦਲਬੀਰ ਸਿੰਘ ਨੇ ਆਏ ਮਹਿਮਾਨਾਂ ਅਤੇ ਵਲੰਟੀਅਰਾਂ ਦਾ ਧੰਨਵਾਦ ਕੀਤਾ ਅਤੇ ਪ੍ਰੋਗਰਾਮ ਦਾ ਮੰਚ ਸੰਚਾਲਣ ਡਾ ਗੁਰਮੀਤ ਕੌਰ ਨੇ ਕੀਤਾ।