ਫਿਰੋਜ਼ਪੁਰ ਦੇ ਖਿਡਾਰੀਆਂ ਨੇ ਇੰਟਰਨੈਸ਼ਨਲ ਓਪਨ ਚੈੱਸ ਟੂਰਨਾਮੈਂਟ ਸ਼੍ਰੀਨਗਰ ਵਿੱਚ ਮਾਰੀਆਂ
ਫਿਰੋਜਪੁਰ 18 ਜੂਨ (ਰਾਕੇਸ ਕਪੂਰ) ਦੂਜਾ ਕਸ਼ਮੀਰ ਫਾਈਡ ਇੰਟਰਨੈਸ਼ਨਲ ਓਪਨ ਰੇਟਿੰਗ ਚੈੱਸ ਟੂਰਨਾਮੈਂਟ ਆਲ ਇੰਡੀਆ ਫੈਡਰੇਸ਼ਨ ਐਂਡ ਆਲ ਜੰਮੂ ਕਸ਼ਮੀਰ ਚੈੱਸ ਐਸੋਸੀਏਸ਼ਨ ਅਤੇ ਦ ਕਸ਼ਮੀਰ ਚੈੱਸ ਕਲੱਬ ਸ਼੍ਰੀਨਗਰ ਵਲੋਂ ਇੰਡੋਰ ਸਪੋਰਟਸ ਕੰਪਲੈਕਸ ਪੋਲੋ ਗ੍ਰਾਊਂਡ ਸ਼੍ਰੀਨਗਰ (ਜੰਮੂ ਅਤੇ ਕਸ਼ਮੀਰ) ਵਿਖੇ ਮਿਤੀ 10 ਜੂਨ ਤੋਂ 15 ਜੂਨ ਤੱਕ ਕਰਵਾਇਆ ਗਿਆ | ਜਿਸ ਵਿੱਚ ਪੂਰੇ ਵਿਸ਼ਵ ਵਿੱਚੋਂ ਚੈੱਸ ਦੇ ਖਿਡਾਰੀਆਂ ਨੇ ਭਾਗ ਲਿਆ, ਇਸ ਟੂਰਨਾਮੈਂਟ ਬਾਰੇ ਜਾਣਕਾਰੀ ਦਿੰਦਿਆਂ ਹੋਏ ਅਧਿਆਪਕ ਸ਼੍ਰੀ ਹਰੀਸ਼ ਕੁਮਾਰ ਨੇ ਕਿਹਾ ਕਿ ਇਸ ਵਿੱਚ 10 ਖਿਡਾਰੀਆਂ ਨੇ ਭਾਗ ਲਿਆ, ਇਸ ਵਿੱਚ ਕੋਚ ਲੈਕਚਰਾਰ ਤਜਿੰਦਰ ਸਿੰਘ ਨੇ ਵੀ ਭਾਗ ਲਿਆ ਅਤੇ ਉਹਨਾਂ 1200 ਤੋਂ 1600 ਰੇਟਿੰਗ ਵਿੱਚ ਦੂਸਰਾ ਸਥਾਨ ਹਾਸਲ ਕੀਤਾ ਅਤੇ 7000 ਦਾ ਨਗਦ ਇਨਾਮ ਹਾਸਲ ਕੀਤਾ ਅਤੇ ਓਪਨ ਕੈਟਾਗਰੀ ਵਿੱਚ 8ਵੇਂ ਸਥਾਨ ਤੇ ਵੀ ਰਹੇ। ਸ਼੍ਰੀ ਹਰੀਸ਼ ਕੁਮਾਰ ਨੇ ਦੱਸਿਆ ਫਿਰੋਜ਼ਪੁਰ ਤੋਂ ਕਰੀਆਂ ਪਹਿਲਵਾਨ ਦੀ ਖਿਡਾਰਨ ਨੇ ਕੈਟਾਗਰੀ 15 ਵਿੱਚੋਂ ਪਹਿਲਾ ਅਤੇ ਕੋਮਲਪ੍ਰੀਤ ਕੌਰ ਨੇ ਕੈਟਾਗਰੀ 12 ਵਿਚੋਂ ਦੂਜਾ ਸਥਾ ਪ੍ਰਾਪਤ ਕਰਕੇ ਫਿਰੋਜ਼ਪੁਰ, ਪੰਜਾਬ ਅਤੇ ਦੇਸ਼ ਦਾ ਨਾਂ ਰੌਸ਼ਨ ਕੀਤਾ ਹੈ । ਸਰਕਾਰੀ ਪ੍ਰਾਇਮਰੀ ਸਕੂਲ ਸੂਬਾ ਕਦੀਮ ਦੇ ਵਿਦਿਆਰਥੀਆਂ ਯੁਵਰਾਜ ਸਿੰਘ, ਅਮ੍ਰਿਤਪਾਲ,ਹਰਗੁਨ ਅਤੇ ਗਗਨਦੀਪ ਸਿੰਘ ( ਸਰਕਾਰੀ ਪ੍ਰਾਇਮਰੀ ਸਕੂਲ ਖੂਹ ਮੋਹਰ ਸਿੰਘ ਵਾਲਾ) ਨੇ ਵਧੀਆ ਪ੍ਰਦਰਸ਼ਨ ਕੀਤਾ, ਚੈੱਸ ਜਗਤ ਵਿੱਚ ਇਹ ਪ੍ਰਾਪਤੀ ਕਾਬਲੇ ਤਾਰੀਫ ਹੈ। ਉਹਨਾਂ ਕਿਹਾ ਕਿ ਇਹ ਖਿਡਾਰੀ ਤਿਆਰ ਨਹੀਂ ਹੋਣਗੇ ਬਲਕਿ ਦੇਸ਼ ਦਾ ਵੀ ਉਜਵਲ ਭਵਿੱਖ ਬਨਣਗੇ। ਸ਼੍ਰੀ ਹਰੀਸ਼ ਕੁਮਾਰ ਨੇ ਖਿਡਾਰੀਆਂ ਨਾਲ ਗੱਲ ਕਰਦਿਆਂ ਕਿਹਾ, ”ਤੁਸੀਂ ਸਾਡਾ ਮਾਣ ਹੋ ਅਤੇ ਹੋਰਨਾਂ ਲਈ ਰੋਲ ਮਾਡਲ ਹੋ, ਇਸ ਨਾਲ ਤੁਹਾਡੇ ਮਾਤਾ ਪਿਤਾ ਹੀ ਨਹੀਂ, ਤੁਹਾਡੇ ਪਿੰਡ /ਸ਼ਹਿਰ/ ਇਲਾਕੇ ਦਾ ਹੀ ਨਹੀਂ, ਸਗੋਂ ਪੰਜਾਬ ਅਤੇ ਭਾਰਤ ਦਾ ਨਾਂ ਪੂਰੀ ਦੁਨੀਆਂ ਵਿੱਚ ਉੱਚਾ ਹੋਵੇਗਾ | ਇੱਥੇ ਜ਼ਿਕਰਯੋਗ ਹੈ ਕਿ ਕਿ ਸ਼੍ਰੀ ਹਰੀਸ਼ ਕੁਮਾਰ ਅਧਿਆਪਕ ਸਰਕਾਰੀ ਪ੍ਰਾਇਮਰੀ ਸਕੂਲ ਸੂਬਾ ਕਦੀਮ ਬਲਾਕ ਫਿਰੋਜ਼ਪੁਰ 3, ਦੀ ਮਿਹਨਤ ਸਦਕਾ ਪਹਿਲਾਂ ਵੀ ਇਹਨਾਂ ਬੱਚਿਆਂ ਨੇ ਸਟੇਟ ਮੁਕਾਬਲੇ ਵਿੱਚ ਚੌਥਾ ਸਥਾਨ ਲੈ ਕੇ ਆਪਣੇ ਅਧਿਆਪਕ ਅਤੇ ਸਕੂਲ ਦਾ ਨਾਂ ਰੋਸ਼ਨ ਕਰ ਚੁੱਕੇ ਹਨ ਅਤੇ ਇਹਨਾਂ ਬੱਚਿਆਂ ਨੂੰ ਇੰਟਰਨੈਸ਼ਨਲ ਪੱਧਰ ਤੱਕ ਪੂਰੀ ਜ਼ਿੰਮੇਵਾਰੀ ਨਾਲ ਲੈ ਕੇ ਜਾਣਾ ਅਤੇ ਸਾਰਾ ਖਰਚ ਸ਼੍ਰੀ ਹਰੀਸ਼ ਕੁਮਾਰ ਨੇ ਆਪ ਕੀਤਾ ਹੈ ਜੋ ਕਿ ਇੱਕ ਮਿਸਾਲ ਹੈ, ਫਿਰੋਜ਼ਪੁਰ ਦੀਆਂ ਸਮੂਹ ਸਮਾਜਿਕ ਅਤੇ ਖੇਡ ਪ੍ਰੇਮੀਆਂ ਨੂੰ ਇਸ ਮਿਹਨਤੀ ਇਨਸਾਨ ਅਤੇ ਉਹਨਾਂ ਵਲੋਂ ਤਿਆਰ ਕਰਕੇ ਜਿੱਤ ਪ੍ਰਾਪਤ ਕਰਕੇ ਆਏ ਬੱਚਿਆਂ ਨੂੰ ਹੌਂਸਲਾ ਅਫਜਾਈ ਕਰਨੀ ਚਾਹੀਦੀ ਹੈ