31 ਜੁਲਾਈ ਦੀ ਛੁੱਟੀ ਦਾ ਐਲਾਨ ਸਰਕਾਰੀ ਦਫ਼ਤਰਾਂ ਵਿੱਚ ਵੀ ਛੁੱਟੀ ਪ੍ਰਾਈਵੇਟ ਦਫ਼ਤਰਾਂ
31 ਜੁਲਾਈ ਦੀ ਛੁੱਟੀ ਦਾ ਐਲਾਨ ਸਰਕਾਰੀ ਦਫ਼ਤਰਾਂ ਵਿੱਚ ਵੀ ਛੁੱਟੀ ਪ੍ਰਾਈਵੇਟ ਦਫ਼ਤਰਾਂ, ਬੈਂਕਾਂ ਬੰਦ ਰਹਿਣਗੇ
ਪੰਜਾਬ, 30, ਜੁਲਾਈ, ( ਬਿਊਰੋ ) ਪੰਜਾਬ ਦੇ ਅੰਦਰ ਇਕ ਪਾਸੇ ਹੜ੍ਹਾਂ ਨੇ ਕਹਿਰ ਮਚਾਇਆ ਹੋਇਆ ਹੈ, ਉਥੇ ਹੀ ਦੂਜੇ ਪਾਸੇ ਕਈ ਸਕੂਲ ਇਨ੍ਹਾਂ ਹੜ੍ਹਾਂ ਕਾਰਨ ਪ੍ਰਭਾਵਿਤ ਵੀ ਹੋਏ ਹਨ, ਜਿਨ੍ਹਾਂ ਨੂੰ ਹਾਲ ਦੀ ਘੜੀ ਬੰਦ ਰੱਖਿਆ ਗਿਆ ਹੈ।ਤਾਜ਼ਾ ਜਾਣਕਾਰੀ ਮੁਤਾਬਿਕ, ਪੰਜਾਬ ਸਰਕਾਰ ਨੇ ਸ਼ਹੀਦ ਊਧਮ ਸਿੰਘ ਜੀ ਦੇ ਸ਼ਹੀਦੀ ਦਿਹਾੜੇ ਨੂੰ ਸੂਬਾ ਪੱਧਰ ਤੇ ਸੰਗਰੂਰ ਵਿਖੇ ਮਨਾਉਣ ਦਾ ਫ਼ੈਸਲਾ ਕੀਤਾ ਗਿਆ ਹੈ,ਜਿਸ ਦੇ ਚੱਲਦਿਆਂ ਹੋਇਆ ਸਰਕਾਰ ਦੇ ਵਲੋਂ 31 ਜੁਲਾਈ ਦੀ ਛੁੱਟੀ ਸੰਗਰੂਰ ਜ਼ਿਲ੍ਹੇ ਦੇ ਅੰਦਰ ਨੈਗੋਸ਼ੀਏਬਲ ਇੰਸਟਰੂਮੈਂਟ ਐਕਟ 1881 ਦੀ ਧਾਰਾ 25 ਅਧੀਨ ਤਹਿਤ ਐਲਾਨੀ ਗਈ ਹੈ।ਜਾਣਕਾਰੀ ਇਹ ਹੈ ਕਿ, 31 ਜੁਲਾਈ ਵਾਲੇ ਦਿਨ ਜ਼ਿਲ੍ਹਾ ਸੰਗਰੂਰ ਦੇ ਸਰਕਾਰੀ, ਅਰਧ ਸਰਕਾਰੀ ਦਫ਼ਤਰਾਂ, ਸਰਕਾਰੀ ਤੇ ਪ੍ਰਾਈਵੇਟ ਸਕੂਲਾਂ, ਕਾਲਜਾਂ, ਯੂਨੀਵਰਸਿਟੀ, ਵਿਦਿਅਕ ਅਦਾਰਿਆਂ, ਸਰਕਾਰੀ ਤੇ ਪ੍ਰਾਈਵੇਟ ਦਫ਼ਤਰਾਂ, ਬੈਂਕਾਂ ਆਦਿ ਬੰਦ ਰਹਿਣਗੇ।