ਪੀ ਐੱਸ ਈ ਬੀ ਇੰਪਲਾਈਜ ਫੈਡਰੇਸ਼ਨ ਏਟਕ ਸ਼ਬ ਯੁਨਿਟ ਬਹਿਰਾਮਪੁਰ ਦੀ ਜਥੇਬੰਦੀ ਦੀ ਜਥੇਬੰਦਕ ਚੋਣ
1/ਅਕਤੂਬਰ ! ਗੁਰਦਾਸਪੁਰ ਜ਼ਿਲ੍ਹੇ ਤੋ ਇਕਬਾਲ ਸਿੰਘ ਟਾਂਡਾ ਪੀ ਐੱਸ ਈ ਬੀ ਇੰਪਲਾਈਜ ਫੈਡਰੇਸ਼ਨ ਏਟਕ ਸ਼ਬ ਯੁਨਿਟ ਬਹਿਰਾਮਪੁਰ ਦੀ ਜਥੇਬੰਦੀ ਦੀ ਜਥੇਬੰਦਕ ਚੋਣ ਸਰਕਲ ਪ੍ਰਧਾਨ ਕਾਮਰੇਡ ਬਲਵਿੰਦਰ ਉਦੀਪੁਰ ਦੀ ਨਿਗਰਾਨੀ ਹੇਠ ਹੋਈ ਇਸ ਮੌਕੇ ਸਾਥੀ ਉਦੀਪੁਰ ਨੇ ਦਸਿਆ ਹੈ ਕਿ ਜਿਸ ਤਰੀਕੇ ਨਾਲ ਪਾਵਰਕੌਮ ਦੇ ਅੰਦਰ ਸਾਜ਼ਿਸ਼ ਤਾਹਿਤ ਕਰਮਚਾਰੀਆਂ ਦੀ ਗਿਣਤੀ ਲਗਾਤਾਰ ਘਟਾਈ ਜਾ ਰਹੀ ਹੈ ਤਾਂ ਮਹਿਕਮੇ ਦਾਂ ਨਿਜੀਕਰਨ ਆਸਾਨੀ ਨਾਲ ਕੀਤਾਂ ਜਾਂ ਸਕੇਂ ਫੀਲਡ ਵਿੱਚ ਕਰਮਚਾਰੀਆਂ ਦੀ ਗਿਣਤੀ ਨਾਂ ਮਾਤਰ ਰਹਿ ਗਈ ਹੈ ਕੲਈ ਵਾਰ ਤਾਂ ਕਰਮਚਾਰੀਆਂ ਨੂੰ ਕੋਲੋਂ ਪੈਸੇ ਦੇ ਕੇ ਪ੍ਰਾਈਵੇਟ ਆਦਮੀਆਂ ਕੋਲੋਂ ਕੰਮ ਕਰਾਂ ਕੇ ਖਪਤਕਾਰਾਂ ਦੀ ਬਿਜਲੀ ਬਹਾਲ ਕੀਤੀ ਜਾਂਦੀ ਹੈ ਅਤੇ ਖਪਤਕਾਰਾਂ ਨੂੰ ਨਿਰਵਿਘਨ ਬਿਜਲੀ ਸਪਲਾਈ ਬਹਾਲ ਕਰਾਉਣ ਲਈ ਬਿਜਲੀ ਕਰਮਚਾਰੀ ਡਿਊਟੀ ਤੋਂ ਵੱਧ ਸਮਾਂ ਕੰਮ ਕਰ ਰਹੇ ਦੁਸਰੇ ਪਾਸੇ ਅਧਿਕਾਰੀਆਂ ਦਾ ਦਬਾਅ ਵਧਦਾ ਜਾ ਰਿਹਾ ਹੈ ਜਿਸ ਕਾਰਨ ਕਰਮਚਾਰੀ ਮਾਨਸਿਕ ਤੌਰ ਤੇ ਪ੍ਰੇਸ਼ਾਨੀ ਦੀ ਹਾਲਤ ਵਿੱਚ ਕੰਮ ਕਰਨ ਨੂੰ ਮਜਬੂਰ ਹਨ ਇਸ ਦਾਂ ਟਾਕਰਾ ਕਰਨ ਲਈ ਮਜ਼ਬੁਤ ਜਥੇਬੰਦੀ ਦੀ ਲੋੜ ਹੈ ਤਾਂ ਜ਼ੋ ਕਰਮਚਾਰੀਆਂ ਦੇ ਹਕਾਂ ਦੀ ਰਾਖੀ ਕੀਤੀ ਜਾ ਸਕੇ ਮੁਲਾਜ਼ਮ ਆਗੂਆਂ ਨੇ ਪੰਜਾਬ ਸਰਕਾਰ ਅਤੇ ਪਾਵਰਕੌਮ ਦੀ ਮੈਨੇਜਮੈਂਟ ਕੋਲੋਂ ਮੰਗ ਕੀਤੀ ਹੈ ਕਰਮਚਾਰੀਆਂ ਦੀ ਪੱਕੀ ਭਰਤੀ ਤੁਰੰਤ ਕੀਤੀ ਜਾਵੇ ਤਾਂ ਜੋ ਖਪਤਕਾਰਾਂ ਨੂੰ ਵਧੀਆ ਬਿਜਲੀ ਦੀ ਸਪਲਾਈ ਦਿੱਤੀ ਜਾ ਸਕੇ ਅਤੇ ਕਰਮਚਾਰੀਆਂ ਤੇ ਕੰਮ ਦਾਂ ਬੋਝ ਘੱਟ ਸਕੇ ਇਸ ਮੌਕੇ ਤੇ ਸਰਵਸੰਮਤੀ ਨਾਲ ਹੇਠ ਲਿਖੇ ਅਨੁਸਾਰ ਅਹੁਦੇਦਾਰ ਚੁਣੇ ਗਏ ਜਿਸ ਵਿਚ ਪ੍ਰਧਾਨ ਸਾਥੀ ਇੰਜ ਬਲਜੀਤ ਸਿੰਘ ਹੁੰਦਲ ਜੇ ਈ ਸੀਨੀਅਰ ਮੀਤ ਪ੍ਰਧਾਨ ਸਾਥੀ ਜਸਵਿੰਦਰ ਸਿੰਘ ਐੱਸ ਐੱਸ ਏ ਮੀਤ ਪ੍ਰਧਾਨ ਬਲਵਿੰਦਰ ਪਾਲ ਸਕੱਤਰ ਸਾਥੀ ਲਖਵਿੰਦਰ ਸਿੰਘ ਟਾਂਡਾ ਸਹਾਇਕ ਸਕੱਤਰ ਸਾਥੀ ਅਸ਼ਵਨੀ ਕੁਮਾਰ ਸੈਣੀ ਅਤੇ ਕੈਸ਼ੀਅਰ ਸਾਥੀ ਜੰਸਵਤ ਸਿੰਘ ਬੁੱਟਰ ਚੁਣੇ ਗਏ ਇਸ ਮੌਕੇ ਤੇ ਸਾਥੀ ਸਤੀਸ਼ ਕੁਮਾਰ ਸੈਣੀ ਸੁਰਜੀਤ ਕੁਮਾਰ ਯਸ਼ਪਾਲ ਸਿੰਘ ਜੋਗਿੰਦਰ ਪਾਲ ਆਦਿ ਆਗੂ ਹਾਜਰ ਸਨ






